ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਹਾੜੇ ਮੌਕੇ ਹਰਮੰਦਿਰ ਸਾਹਿਬ ‘ਚ ਧਾਰਮਿਕ ਸਮਾਗਮਾਂ ਦਾ ਪ੍ਰਬੰਧ, ਵੱਡੀ ਗਿਣਤੀ ‘ਚ ਸੰਗਤਾਂ ਨੇ ਲਗਵਾਈ ਹਾਜਰੀ

Updated On: 

06 Dec 2024 13:32 PM

Sri Guru Teg Bahadur: ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ 6 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਵਿਖੇ ਧਰਮ ਦੀ ਰੱਖਿਆ ਲਈ ਆਪਣੀ ਮਹਾਨ ਕੁਰਬਾਨੀ ਦਿੱਤੀ ਸੀ। ਇਸ ਇਤਿਹਾਸਕ ਘਟਨਾ ਦੀ ਯਾਦ ਵਿੱਚ ਪੂਰੇ ਦੇਸ਼ ਵਿਸ਼ੇਸ਼ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ।

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਹਾੜੇ ਮੌਕੇ ਹਰਮੰਦਿਰ ਸਾਹਿਬ ਚ ਧਾਰਮਿਕ ਸਮਾਗਮਾਂ ਦਾ ਪ੍ਰਬੰਧ, ਵੱਡੀ ਗਿਣਤੀ ਚ ਸੰਗਤਾਂ ਨੇ ਲਗਵਾਈ ਹਾਜਰੀ

ਸ੍ਰੀ ਹਰਮੰਦਿਰ ਸਾਹਿਬ

Follow Us On

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲਦਾਨ ਦਿਵਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਨਤਮੱਸਤਕ ਹੋਈਆਂ। ਇਸ ਮੌਕੇ ਕੀਰਤਨ ਦਾ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸਦਾ ਸ਼ਰਧਾਲੂਆਂ ਨੇ ਬੜੀ ਹੀ ਸ਼ਰਧਾ ਨਾਲ ਸਰਵਨ ਕੀਤਾ ਅਤੇ ਇਸਤੋਂ ਬਾਅਦ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਉੱਧਰ, ਢਾਡੀ ਜੱਥੇ ਨੇ ਵੀ ਆਪਣੀ ਕਲਾ ਨਾਲ ਸੰਗਤਾਂ ਨੂੰ ਨਿਹਾਲ ਕਰ ਦਿੱਤਾ। ਉਨ੍ਹਾਂ ਨੂੰ ਸਣਨ ਲਈ ਵੱਡੀ ਗਿਣਤੀ ਵਿੱਚ ਸੰਗਤ ਉੱਥੇ ਮੌਜੂਦ ਰਹੀ।

ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਪਰਮਾਤਮਾ ਦੇ ਦਰ ਤੇ ਮੱਥਾ ਟੇਕਣ ਪਹੁੰਚੇ।

ਜਥੇਦਾਰ ਨੇ ਜਾਰੀ ਕੀਤਾ ਸੰਦੇਸ਼

ਇਸ ਪਵਿੱਤਰ ਦਿਹਾੜੇ ਤੇ ਜੱਥੇਦਾਰ ਨੇ ਸੰਗਤ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਸੋਸ਼ਲ ਮੀਡੀਆ ਤੇ ਲਿਖਿਆ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰਦਿਆਂ ਉਨ੍ਹਾਂ ਦੇ ਚਰਨਾਂ ਵਿੱਚ ਸੀਸ ਝੁਕਾਈਏ। ਸਤਿਗੁਰਾਂ ਦੀ ਬਾਣੀ ਦਾ ਜਾਪ ਕਰੀਏ ਤੇ ਆਪਣੇ ਜੀਵਨ ਨੂੰ ਸਫ਼ਲ ਬਣਾਈਏ।

ਨਗਰ ਕੀਰਤਨ ਦਾ ਕੀਤਾ ਗਿਆ ਪ੍ਰਬੰਧ

ਇਸਤੋਂ ਪਹਿਲਾਂ ਬੀਤੇ ਦਿਨ ਨਗਰ ਕੀਰਤਨ ਦਾ ਵੀ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿੱਚ ਪੰਜ ਪਿਆਰਿਆਂ ਦੀ ਅਗੁਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਕੁੱਝ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਰਹੀਆਂ। ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਣ ਮਗਰੋਂ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਦੀ ਪਰਕਰਮਾ ‘ਚੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੰਪੂਰਨ ਹੋਇਆ।

‘ਹਿੰਦ ਦੀ ਚਾਦਰ’ ਗੁਰੂ ਤੇਗ ਬਹਾਦਰ

ਗੁਰੂ ਤੇਗ ਬਹਾਦਰ ਜੀ ਨੂੰ ਸਿੱਖ ਧਰਮ ਵਿੱਚ ਇੱਕ ਕ੍ਰਾਂਤੀਕਾਰੀ ਯੁੱਗ ਪੁਰਸ਼ ਵਜੋਂ ਜਾਣਿਆ ਜਾਂਦਾ ਹੈ। ਉਹ ਗੁਰੂ ਹਰ ਗੋਬਿੰਦ ਸਿੰਘ ਜੀ ਦੇ 5ਵੇਂ ਸਪੁੱਤਰ ਸਨ। ਗੁਰੂ ਤੇਗ ਬਹਾਦਰ ਸਿੰਘ ਨੇ ਧਰਮ ਦੀ ਰੱਖਿਆ ਅਤੇ ਧਾਰਮਿਕ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਕਿਹਾ ਜਾਂਦਾ ਹੈ। ਗੁਰੂ ਤੇਗ ਬਹਾਦਰ ਸਿੰਘ ਜੀ ਬਹਾਦਰੀ ਅਤੇ ਦਲੇਰੀ ਦੀ ਮਿਸਾਲ ਸਨ। ਆਪਣੀਆਂ ਵਿਸ਼ੇਸ਼ ਸਿੱਖਿਆਵਾਂ, ਵਿਚਾਰਾਂ ਅਤੇ ਧਰਮ ਦੀ ਰਾਖੀ ਲਈ ਆਪਣੇ ਜਜ਼ਬੇ ਨੂੰ ਕਾਇਮ ਰੱਖਣ ਵਾਲੇ ਗੁਰੂ ਤੇਗ ਬਹਾਦਰ ਸਿੰਘ ਜੀ ਦਾ ਸਿੱਖ ਧਰਮ ਵਿੱਚ ਵਿਲੱਖਣ ਸਥਾਨ ਹੈ।

Related Stories
Aaj Da Rashifal: ਅੱਜ ਕਾਰਜ ਖੇਤਰ ਵਿੱਚ ਵਿਲੱਖਣ ਕੋਸ਼ਿਸ਼ਾਂ ਦਾ ਲਾਭ ਮਿਲੇਗਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਅੱਜ ਰਚਨਾਤਮਕ ਯਤਨਾਂ ਵਿੱਚ ਤੀਬਰਤਾ ਰਹੇਗੀ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਤਰੱਕੀ ਦੇ ਨਾਲ ਤਨਖਾਹ ਵਿੱਚ ਵਾਧਾ ਹੋਣ ਦੀ ਸੰਭਾਵਨਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਤੁਹਾਨੂੰ ਸ਼ੁਭ ਸਮਾਰੋਹ ਵਿੱਚ ਭਾਗ ਲੈਣ ਦਾ ਮੌਕਾ ਮਿਲੇਗਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਆਰਥਿਕ ਮੋਰਚੇ ‘ਤੇ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਰਹੇਗਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਕਰੀਅਰ ਨਾਲ ਜੁੜੀਆਂ ਇੱਛਾਵਾਂ ਪੂਰੀਆਂ ਹੋ ਸਕਦੀਆਂ ਹਨ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Exit mobile version