Guru Nanak Ji Udasi: ਜਦੋਂ ਪਾਤਸ਼ਾਹ ਨੇ ਬਣਮਾਣੂਆਂ ਨੂੰ ਦਿੱਤੇ ਦਰਸ਼ਨ ਦੀਦਾਰ | guru nanak ji bhai mardana ji raja tikhan sain banmanu udasi sikh history know full in punjabi Punjabi news - TV9 Punjabi

Guru Nanak Ji Udasi: ਜਦੋਂ ਪਾਤਸ਼ਾਹ ਨੇ ਬਣਮਾਣੂਆਂ ਨੂੰ ਦਿੱਤੇ ਦਰਸ਼ਨ ਦੀਦਾਰ

Published: 

19 Sep 2024 06:15 AM

Guru Nanak Ji Udasi: ਪਸਰਨਾਮਾ ਸ਼ਹਿਰ ਉੱਪਰ ਤੀਖਨ ਸੈਨ ਨਾਮ ਦਾ ਰਾਜਾ ਸ਼ਾਸਨ ਕਰਿਆ ਕਰਦਾ ਸੀ। ਉਸ ਦੇ ਰਾਜ ਵਿੱਚ ਬਣਮਾਣੂ ਰਿਹਾ ਕਰਦੇ ਸਨ। ਰਾਜਾ ਤੀਖਨ ਸੈਨ ਵੀ ਖੁਦ ਵੀ ਇੱਕ ਬਣਮਾਣੂ ਸੀ। ਬਣਮਾਣੂ ਦੇਖਣ ਨੂੰ ਬਹੁਤ ਡਰਾਵਣੇ ਲੱਗਦੇ ਸਨ। ਜਿਵੇਂ ਹੀ ਪਾਤਸ਼ਾਹ ਸ਼ਹਿਰ ਨੇੜੇ ਪਹੁੰਚੇ ਤਾਂ ਬਣਮਾਣੂਆਂ ਨੂੰ ਦੇਖ ਭਾਈ ਮਰਦਾਨਾ ਜੀ ਕਾਫ਼ੀ ਘਬਰਾਅ ਗਏ।

Guru Nanak Ji Udasi: ਜਦੋਂ ਪਾਤਸ਼ਾਹ ਨੇ ਬਣਮਾਣੂਆਂ ਨੂੰ ਦਿੱਤੇ ਦਰਸ਼ਨ ਦੀਦਾਰ

ਜਦੋਂ ਪਾਤਸ਼ਾਹ ਨੇ ਬਣਮਾਣੂਆਂ ਨੂੰ ਦਿੱਤੇ ਦਰਸ਼ਨ ਦੀਦਾਰ

Follow Us On

Guru Nanak Ji Udasi: ਕਲਜੁੱਗ ਵਿੱਚ ਜੀਵਾਂ ਦਾ ਪਾਰ ਉਤਾਰਾ ਕਰਦੇ ਹੋਏ ਧੰਨ ਧੰਨ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਆਪਣੇ ਪਿਆਰੇ ਸਾਥੀ ਮਰਦਾਨਾ ਨੂੰ ਨਾਲ ਲੈਕੇ ਦੇਵਗੰਧਾਰ ਵਿੱਚ ਰਾਜਾ ਦੇਵਲੂਤ ਨੂੰ ਸੱਚ ਦਾ ਮਾਰਗ ਦਿਖਾਉਣ ਤੋਂ ਬਾਅਦ ਸਤਿਗੁਰੂ ਅੱਗਲੇ ਪੜਾਅ ਵੱਲ ਹੋ ਤੁਰੇ। ਪਾਤਸ਼ਾਹ ਦੇਵਗੰਧਾਰ ਤੋਂ ਚਲਦਿਆਂ ਚਲਦਿਆਂ ਕਰੀਬ 3 ਮਹੀਨਿਆਂ ਤੋਂ ਬਾਅਦ ਅਗਲੇ ਨਗਰ ਵਿਖੇ ਜਾ ਪਹੁੰਚੇ। ਇਸ ਸ਼ਹਿਰ ਦਾ ਨਾਮ ਪਸਰਨਾਮਾ ਦੱਸਿਆ ਜਾਂਦਾ ਹੈ।

ਪਸਰਨਾਮਾ ਸ਼ਹਿਰ ਉੱਪਰ ਤੀਖਨ ਸੈਨ ਨਾਮ ਦਾ ਰਾਜਾ ਸ਼ਾਸਨ ਕਰਿਆ ਕਰਦਾ ਸੀ। ਉਸ ਦੇ ਰਾਜ ਵਿੱਚ ਬਣਮਾਣੂ ਰਿਹਾ ਕਰਦੇ ਸਨ। ਰਾਜਾ ਤੀਖਨ ਸੈਨ ਵੀ ਖੁਦ ਵੀ ਇੱਕ ਬਣਮਾਣੂ ਸੀ। ਬਣਮਾਣੂ ਦੇਖਣ ਨੂੰ ਬਹੁਤ ਡਰਾਵਣੇ ਲੱਗਦੇ ਸਨ। ਚੱਲ ਦੇ-ਚੱਲ ਦੇ ਪਾਤਸ਼ਾਹ ਸ਼ਹਿਰ ਦੇ ਨੇੜੇ ਜਾ ਪਹੁੰਚੇ। ਜਿਵੇਂ ਹੀ ਪਾਤਸ਼ਾਹ ਸ਼ਹਿਰ ਨੇੜੇ ਪਹੁੰਚੇ ਤਾਂ ਬਣਮਾਣੂਆਂ ਨੂੰ ਦੇਖ ਭਾਈ ਮਰਦਾਨਾ ਜੀ ਕਾਫ਼ੀ ਘਬਰਾਅ ਗਏ।

ਜਿਵੇਂ ਹੀ ਬਣਮਾਣੂਆਂ ਨੇ ਪਾਤਸ਼ਾਹ ਨੂੰ ਦੇਖਿਆ ਤਾਂ ਉਹ ਇੱਕ ਘੂਰੀ ਵੱਟ ਉਹਨਾਂ ਨੂੰ ਦੇਖਣ ਲੱਗ ਪਏ। ਭਾਈ ਮਰਦਾਨਾ ਜੀ ਨੇ ਡਰਦੇ ਡਰਦੇ ਬਾਬਾ ਨਾਨਕ ਜੀ ਕੋਲੋਂ ਪੁਛਿਆ ਪਾਤਸ਼ਾਹ ਇਹ ਕੌਣ ਹਨ। ਭਾਈ ਮਰਦਾਨਾ ਜੀ ਦਾ ਸਵਾਲ ਸੁਣ ਬਾਬੇ ਨਾਨਕ ਆਇਆ ਭਾਈ ਇਹ ਬਣਮਾਣੂ। ਐਨੇ ਵਿੱਚ ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਸਾਹਿਬ ਨੂੰ ਅੱਗੇ ਵਧਦਿਆਂ ਦੇਖ ਬਾਕੀ ਬਣਮਾਣੂ ਜੰਗਲ ਵੱਲ ਦੌੜ ਗਏ। ਸ਼ਾਇਦ ਉਹ ਇਨਸਾਨਾਂ ਕੋਲੋਂ ਡਰਦੇ ਹੋਣ। ਪਰ ਉਹਨਾਂ ਬਣਮਾਣੂਆਂ ਵਿੱਚ ਇੱਕ ਬਣਮਾਣੂ ਉਸ ਥਾਂ ਖੜ੍ਹਾ ਰਿਹਾ।

ਪਾਤਸ਼ਾਹ ਨੇ ਆਪਣੇ ਪਿਆਰੇ ਸੇਵਕ ਨੂੰ ਬਣਮਾਣੂ ਨਾਲ ਗੱਲ ਕਰਨ ਲਈ ਕਿਹਾ। ਪਾਤਸ਼ਾਹ ਦਾ ਹੁਕਮ ਸੁਣਕੇ ਭਾਈ ਸਾਹਿਬ ਨੇ ਬਣਮਾਣੂ ਨੂੰ ਸਵਾਲ ਕੀਤਾ। ਤੁਸੀਂ ਕੌਣ ਹੋ ?… ਸਵਾਲ ਦੇ ਜਵਾਬ ਵਿੱਚ ਬਣਮਾਣੂ ਨੇ ਜ਼ੋਰਦਾਰ ਚੀਖ ਮਾਰੀ…ਜਿਵੇਂ ਜੰਗਲ ਦੇ ਬਾਕੀ ਜੀਵ ਚੀਖਾਂ ਮਾਰਦੇ ਹਨ। ਜਦੋਂ ਭਾਈ ਮਰਦਾਨਾ ਜੀ ਨੇ ਚੀਖ ਸੁਣੀ ਤਾਂ ਉਹਨਾਂ ਨੂੰ ਕੁੱਝ ਸਮਝ ਨਹੀਂ ਆਇਆ। ਉਹਨਾਂ ਨੇ ਪਾਤਸ਼ਾਹ ਵੱਲ ਨਜ਼ਰ ਘੁੰਮਾਈ। ਪਾਤਸ਼ਾਹ ਇਹ ਤਾਂ ਬੋਲਦੇ ਨਹੀਂ ਸਗੋਂ ਚੀਖਦੇ ਹਨ।

ਭਾਈ ਮਰਦਾਨਾ ਜੀ ਦਾ ਸਵਾਲ ਸੁਣ ਪਾਤਸ਼ਾਹ ਹਲਕਾ ਜਿਹਾ ਮੁਸਕਰਾਏ ਅਤੇ ਕਹਿਣ ਲੱਗੇ ਭਾਈ ਮਰਦਾਨਾ ਜੀ ਇਹੋ ਇਹਨਾਂ ਦੀ ਬੋਲੀ ਹੈ। ਇਹੋ ਇਹਨਾਂ ਦੀ ਭਾਸ਼ਾ ਹੈ। ਇਹ ਇਸ ਤਰ੍ਹਾਂ ਹੀ ਗੱਲ ਕਰਦੇ ਹਨ।

ਬਣਮਾਣੂਆਂ ਨੇ ਕੀਤੀ ਸੇਵਾ

ਅਜੇ ਪਾਤਸ਼ਾਹ ਮਰਦਾਨਾ ਜੀ ਨਾਲ ਗੱਲ ਹੀ ਕਰ ਰਹੇ ਸਨ। ਉਧਰੋਂ ਜੋ ਬਣਮਾਣੂ ਚੀਖਕੇ ਗਿਆ ਸੀ ਉਹ ਜੰਗਲ ਵਿੱਚੋਂ ਭੱਜ ਕੇ ਪਾਤਸ਼ਾਹ ਲਈ ਫ਼ਲ ਲੈ ਆਇਆ ਅਤੇ ਭੇਂਟ ਕਰ ਦਿੱਤੇ। ਪਾਤਸ਼ਾਹ ਨੇ ਮਰਦਾਨਾ ਜੀ ਨੂੰ ਹੁਕਮ ਕੀਤਾ ਭਾਈ ਭੇਂਟਾ ਲੈ ਲਓ। ਤਾਂ ਭਾਈ ਸਾਹਿਬ ਨੇ ਅੱਗੇ ਪਾਤਸ਼ਾਹ ਨੂੰ ਪੁੱਛਿਆ। ਸਤਿਗੁਰੂ ਤੁਸੀਂ ਤਾਂ ਅਜਿਹੇ ਫਲ ਛਕਦੇ ਨਹੀਂ ਤਾਂ ਬਾਬੇ ਜਵਾਬ ਦਿੱਤਾ ਭਾਈ ਇਹ ਪਵਿੱਤਰ ਫਲ ਹਨ। ਇਹਨਾਂ ਵਿੱਚ ਕੋਈ ਖੋਟ ਨਹੀਂ ਹੈ। ਤਾਂ ਭਾਈ ਸਾਹਿਬ ਨੇ ਭੇਂਟਾ ਸਵੀਕਾਰ ਕੀਤਾ।

ਪਾਤਸ਼ਾਹ ਨੇ ਕਿਹਾ ਭਾਈ ਇਹ ਬਣਮਾਣੂ ਹਨ ਅਤੇ ਕੰਦਮੂਲ ਦਾ ਭੋਜਨ ਕਰਦੇ ਹਨ। ਇਹ ਆਮ ਲੋਕਾਂ ਕੋਲੋਂ ਡਰਦੇ ਹਨ। ਇਸ ਤਰ੍ਹਾਂ ਪਾਤਸ਼ਾਹ ਕਰੀਬ ਇੱਕ ਮਹੀਨਾਂ ਜੰਗਲ ਕੋਲ ਰਹੇ। ਇਸ ਦੌਰਾਨ ਰਾਜਾ ਤੀਖਨ ਸੈਨ ਅਤੇ ਬਾਕੀ ਬਣਮਾਣੂ ਪਾਤਸ਼ਾਹ ਦੀ ਸੇਵਾ ਕਰਦੇ ਰਹੇ।

Exit mobile version