Sikh History: ਜਿੱਥੇ ਰੁੱਖ ਲਗਾਉਣ ਨਾਲ ਪੂਰੀ ਹੁੰਦੀ ਹੈ ਮਨੋਕਾਮਨਾ, ਜਾਣੋਂ ਗੁਰੂਬਾਗ ਦੀ ਕਹਾਣੀ
Guru Ka Bagh Patna Sahib: ਕਈ ਪ੍ਰਚੱਲਿਤ ਕਥਾਵਾਂ ਦੇ ਅਨੁਸਾਰ ਕਲੀਮ ਬਖਸ਼ ਅਤੇ ਰਹੀਮ ਬਖਸ਼ ਦੇ ਕਹਿਣ 'ਤੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਕੰਗਣ ਖੋਲ੍ਹ ਕੇ ਇਸ ਖੂਹ ਵਿੱਚ ਪਾ ਦਿੱਤਾ ਸੀ। ਜਿਸ ਕਾਰਨ ਇਸ ਦੇ ਪਾਣੀ ਨੂੰ ਚਮਤਕਾਰੀ ਸ਼ਕਤੀਆਂ ਪ੍ਰਾਪਤ ਹੋਈਆਂ। ਮੰਨਿਆ ਜਾਂਦਾ ਹੈ ਕਿ ਇਸ ਖੂਹ ਦੇ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਕਲੀਮ ਬਖਸ਼ ਅਤੇ ਰਹੀਮ ਬਖਸ਼ ਦੀਆਂ ਬੇਗਮਾਂ ਦੀ ਬੀਮਾਰੀ ਪੂਰੀ ਤਰ੍ਹਾਂ ਠੀਕ ਹੋ ਗਈ ਸੀ।
ਸਿੱਖ ਧਰਮ ਦੇ ਪ੍ਰਚਾਰ ਲਈ ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਭਾਰਤ ਦੇ ਕਈ ਸੂਬਿਆਂ ਵਿੱਚ ਗਏ। ਉਹਨਾਂ ਵਿੱਚ ਇੱਕ ਸਥਾਨ ਸੀ ਬਿਹਾਰ ਦਾ ਪਟਨਾ, ਕਿਸੇ ਸਮੇਂ ਪਾਟਲੀਪੁੱਤਰ ਦੇ ਨਾਮ ਨਾਲ ਮਸ਼ਹੂਰ ਰਹੇ ਇਸ ਅਸਥਾਨ ਨੂੰ ਹੁਣ ਸੰਗਤਾਂ ਪਟਨਾ ਸਾਹਿਬ ਕਹਿੰਦੀਆਂ ਹਨ। ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਨਮ ਅਸਥਾਨ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੀ ਇਸ ਧਰਤੀ ਨੂੰ। ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਕਈ ਬਖਸਾਂ ਕੀਤੀਆਂ ਸਨ।
ਪਟਨਾ ਸਾਹਿਬ ਦੇ ਆਸ ਪਾਸ ਰਹਿਣ ਵਾਲੇ ਲੋਕ ਦੱਸਦੇ ਹਨ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਸਾਮ ਤੋਂ ਵਾਪਸ ਆਉਂਦੇ ਸਮੇਂ ਇੱਕ ਬਾਗ ਵਿੱਚ ਠਹਿਰੇ ਸਨ। ਉਹ ਬਾਗ ਉਜਾੜ ਸੀ ਪਰ ਸਤਿਗੁਰੂ ਦੇ ਚਰਨ ਪੈਣ ਕਾਰਨ ਹਰਿਆ ਭਰਿਆ ਹੋ ਗਿਆ। ਇਹ ਬਾਗ ਦੋ ਨਵਾਬਾਂ ਕਲੀਮ ਬਖਸ਼ ਅਤੇ ਰਹੀਮ ਬਖਸ਼ ਦਾ ਹੁੰਦਾ ਸੀ।
ਗੁਰੂ ਤੇਗ ਬਹਾਦਰ ਜੀ ਦੇ ਆਗਮਨ ਨਾਲ ਬਾਗ ਹਰਿਆ ਭਰਿਆ ਹੋ ਗਿਆ। ਜਿਵੇਂ ਹੀ ਉਨ੍ਹਾਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਦੋਵੇਂ ਨਵਾਬ ਕਾਹਲੀ ਨਾਲ ਬਾਗ ਵਿੱਚ ਪਹੁੰਚ ਗਏ। ਦੋਵੇਂ ਗੁਰੂ ਤੇਗ ਬਹਾਦਰ ਜੀ ਨੂੰ ਸਤਿਕਾਰ ਨਾਲ ਮਿਲੇ। ਗੁਰੂ ਜੀ ਨੇ ਉਹਨਾਂ ਨੂੰ ਤਿੰਨ ਵਾਰ ਪੁੱਛਿਆ ਕਿ ਭਾਈ ਇਹ ਕਿਸਦਾ ਬਾਗ ਹੈ, ਜਿਸ ਤੇ ਉਹਨਾਂ ਨੇ ਤਿੰਨ ਵਾਰੀ ਜਵਾਬ ਦਿੱਤਾ। ਜੀ ਇਹ ਗੁਰੂ ਦਾ ਹੈ। ਇਸ ਮਾਮਲੇ ‘ਤੇ ਸਿੱਖਾਂ ਦੇ ਨੌਵੇਂ ਗੁਰੂ ਨੇ ਉਨ੍ਹਾਂ ਨੂੰ ਬਾਗ ਦੇ ਦੁਆਲੇ ਚਾਰਦੀਵਾਰੀ ਪ੍ਰਦਾਨ ਕਰਨ ਲਈ ਕਿਹਾ। ਜਿਸ ਨੂੰ ਨਵਾਬ ਨੇ ਖੁਸ਼ੀ ਨਾਲ ਸਵੀਕਾਰ ਕਰ ਲਿਆ।
ਦੁੱਖ ਹੁੰਦੇ ਨੇ ਦੂਰ
ਕਈ ਪ੍ਰਚੱਲਿਤ ਕਥਾਵਾਂ ਦੇ ਅਨੁਸਾਰ ਕਲੀਮ ਬਖਸ਼ ਅਤੇ ਰਹੀਮ ਬਖਸ਼ ਦੇ ਕਹਿਣ ‘ਤੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਕੰਗਣ ਖੋਲ੍ਹ ਕੇ ਇਸ ਖੂਹ ਵਿੱਚ ਪਾ ਦਿੱਤਾ ਸੀ। ਜਿਸ ਕਾਰਨ ਇਸ ਦੇ ਪਾਣੀ ਨੂੰ ਚਮਤਕਾਰੀ ਸ਼ਕਤੀਆਂ ਪ੍ਰਾਪਤ ਹੋਈਆਂ। ਮੰਨਿਆ ਜਾਂਦਾ ਹੈ ਕਿ ਇਸ ਖੂਹ ਦੇ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਕਲੀਮ ਬਖਸ਼ ਅਤੇ ਰਹੀਮ ਬਖਸ਼ ਦੀਆਂ ਬੇਗਮਾਂ ਦੀ ਬੀਮਾਰੀ ਪੂਰੀ ਤਰ੍ਹਾਂ ਠੀਕ ਹੋ ਗਈ ਸੀ।
ਗੁਰੂ ਤੇਗ ਬਹਾਦਰ ਜੀ ਦਾ ਕੰਗਣ ਅੱਜ ਵੀ ਗੁਰੂ ਦੇ ਬਾਗ ਵਿੱਚ ਸ਼ੀਸ਼ੇ ਵਿੱਚ ਰੱਖਿਆ ਹੋਇਆ ਹੈ। ਜਿਸ ਦੇ ਦੂਰੋਂ-ਦੂਰੋਂ ਆਉਣ ਵਾਲੇ ਸ਼ਰਧਾਲੂਆਂ ਦਰਸ਼ਨ ਕਰਦਾ ਹੈ। ਇਸ ਖੂਹ ਦੇ ਪਾਣੀ ਤੋਂ ਬਣੀ ਸਰੋਵਰ ‘ਚ ਇਸ਼ਨਾਨ ਕਰਨ ਲਈ ਸਪਤਮੀ ਅਤੇ ਪੂਰਨਿਮਾ ਵਰਗੇ ਖਾਸ ਦਿਨਾਂ ‘ਤੇ ਹਜ਼ਾਰਾਂ ਲੋਕ ਇੱਥੇ ਆਉਂਦੇ ਹਨ।
ਇਹ ਵੀ ਪੜ੍ਹੋ
ਕੁਝ ਲੋਕਾਂ ਦਾ ਮੰਨਣਾ ਹੈ ਕਿ ਗੁਰੂ ਦੇ ਬਾਗ ਵਿੱਚ ਰੁੱਖ ਲਗਾਉਣ ਨਾਲ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਗੁਰੂ ਜੀ ਦੇ ਇਸ ਬਾਗ਼ ਵਿਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ, ਇਮਲੀ ਅਤੇ ਨਿੰਮ ਦੇ ਰੁੱਖਾਂ ਦੇ ਪੌਦੇ ਵੀ ਇੱਥੇ ਸੁਰੱਖਿਅਤ ਹਨ। ਇਸ ਤੋਂ ਇਲਾਵਾ ਝੀਲ ‘ਚ ਘੁੰਮਦੀਆਂ ਰੰਗ-ਬਿਰੰਗੀਆਂ ਮੱਛੀਆਂ ਤੁਹਾਨੂੰ ਮੋਹ ਲੈਣਗੀਆਂ। ਪਟਨਾ ਸਾਹਿਬ ਦਾ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਗੁਰੂ ਕਾ ਬਾਗ ਦੀਦਾਰਗੰਜ ਬਾਜ਼ਾਰ ਕਮੇਟੀ ਰੋਡ ਤੋਂ ਪੂਰਬ ਵੱਲ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।