Guru Nanak Dev Ji: ਪਿਤਾ ਦੇ ਦਿੱਤੇ ਪੈਸਿਆਂ ਨਾਲ ਜਦੋਂ ਬਾਬੇ ਨਾਨਕ ਨੇ ਕੀਤਾ ਸੀ ਸੱਚਾ ਸੌਦਾ
Sacha Sauda: ਪਿਤਾ ਮਹਿਤਾ ਕਾਲੂ ਜੀ ਨੇ ਨਾਨਕ ਜੀ ਨੂੰ ਵੀਹ ਰੁਪਏ ਦੇ ਕੇ ਕਿਹਾ ਕਿ ਜਾਓ ਖਰ੍ਹਾ ਸੌਦਾ ਕਰਕੇ ਆਓ ਭਾਵ ਚੰਗਾ ਵਪਾਰ ਕਰੋ। ਬਾਬਾ ਜੀ ਆਪਣੇ ਸਾਥੀਆਂ ਨਾਲ ਵਪਾਰ ਕਰਨ ਲਈ ਚੂੜਹਕਾਣੇ (ਅਜੌਕੇ ਫਾਰੂਕਾਬਾਦ) ਵੱਲ ਗਏ। ਜਦੋਂ ਗੁਰੂ ਜੀ ਸੌਦਾ ਕਰਨ ਜਾ ਰਹੇ ਸਨ ਤਾਂ ਰਾਹ ਵਿੱਚ ਉਹਨਾਂ ਨੂੰ ਸਾਧੂਆਂ ਦਾ ਇੱਕ ਸਮੂਹ ਮਿਲ ਗਿਆ।
ਪੰਜਾਬੀ ਗਾਇਕ ਕੰਵਰ ਗਰੇਵਾਲ ਆਪਣੇ ਗੀਤ ਵਿੱਚ ਗਾਉਂਦੇ ਹਨ, ਜਿਨ੍ਹਾਂ ਨੂੰ ਤੂੰ ਦਿਖ ਦਾ ਏ… ਉਹ ਤਾਂ ਕੋਈ ਹੋਰ ਹੀ ਅੱਖਾਂ ਨੇ…. ਇਹ ਲਾਈਨਾਂ ਉਸ ਘਟਨਾ ਤੇ ਪੂਰੀਆਂ ਢੁੱਕਦੀਆਂ ਹਨ। ਜਿਸ ਨੇ ਸੱਚਾ ਸੌਦਾ ਕਰਵਾਇਆ। ਬੇਬੇ ਨਾਨਕ (ਬਾਬਾ ਜੀ ਦੀ ਭੈਣ) ਜਿਸ ਪਾਤਸ਼ਾਹ ਨੂੰ ਅਕਾਲ ਪੁਰਖ ਕਰਕੇ ਜਾਣਦੇ ਸਨ ਤਾਂ ਦੂਜੇ ਪਾਸੇ ਪਿਤਾ ਮਹਿਤਾ ਕਾਲੂ ਜੀ ਬਾਬਾ ਨਾਨਕ ਸਾਹਿਬ ਨੂੰ ਆਮ ਬਾਲਕ ਸਮਝਦੇ ਸਨ। ਬਾਬਾ ਜੀ ਦੇ ਬ੍ਰਹਮ ਗਿਆਨ ਦੇ ਬਚਨ ਸੁਣ ਉਹ ਤਲਖ ਹੋ ਜਾਂਦੇ। ਪਿਤਾ ਜੀ ਕੋਲ ਉਹ ਅੱਖਾਂ ਨਹੀਂ ਸਨ ਜੋ ਅਕਾਲ ਪੁਰਖ ਨੂੰ ਦੇਖ ਸਕਣ। ਜਿਵੇਂ ਭੈਣ ਨਾਨਕੀ ਦੇਖਦੀ ਸੀ।
ਸਿੱਖ ਇਤਿਹਾਸਕਾਰਾਂ ਮੁਤਾਬਿਕ ਜਦੋਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਕਰੀਬ 15-16 ਸਾਲ ਦੇ ਹੋਏ ਤਾਂ ਇੱਕ ਆਮ ਬਾਪ ਵਾਂਗ ਸਤਿਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਵੀ ਆਪਣੇ ਪੁੱਤਰ ਨੂੰ ਵਪਾਰੀ ਬਣਾਉਂਦਾ ਦਾ ਵਿਚਾਰ ਆਪਣੇ ਮਨ ਵਿੱਚ ਲਿਆਂਦਾ। ਉਹਨਾਂ ਨੇ ਸੋਚਿਆ ਕਿ ਕੁੱਝ ਪੈਸੇ ਦੇਕੇ ਕਿਉਂ ਨਾ ਨਾਨਕ ਜੀ ਨੂੰ ਕਿਸੇ ਕੰਮ ਤੇ ਲਗਾ ਦਿੱਤੇ।
ਪਿਤਾ ਜੀ ਨੇ ਦਿੱਤੇ 20 ਰੁਪਏ
ਬਾਬਾ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਨਾਨਕ ਜੀ ਨੂੰ ਵੀਹ ਰੁਪਏ ਦੇ ਕੇ ਕਿਹਾ ਕਿ ਜਾਓ ਖਰ੍ਹਾ ਸੌਦਾ ਕਰਕੇ ਆਓ ਭਾਵ ਚੰਗਾ ਵਪਾਰ ਕਰੋ। ਬਾਬਾ ਜੀ ਆਪਣੇ ਸਾਥੀਆਂ ਨਾਲ ਵਪਾਰ ਕਰਨ ਲਈ ਚੂੜਹਕਾਣੇ (ਅਜੌਕੇ ਫਾਰੂਕਾਬਾਦ) ਵੱਲ ਗਏ। ਜਦੋਂ ਗੁਰੂ ਜੀ ਸੌਦਾ ਕਰਨ ਜਾ ਰਹੇ ਸਨ ਤਾਂ ਰਾਹ ਵਿੱਚ ਉਹਨਾਂ ਨੂੰ ਸਾਧੂਆਂ ਦਾ ਇੱਕ ਸਮੂਹ ਮਿਲ ਗਿਆ। ਸਾਧੂਆਂ ਨੇ ਕਿਹਾ ਕਿ ਉਹ ਕਈ ਦਿਨਾਂ ਤੋਂ ਭੁੱਖੇ ਹਨ। ਉਹਨਾਂ ਨੇ ਪਾਤਸ਼ਾਹ ਤੋਂ ਮਦਦ ਮੰਗੀ।
ਸਤਿਗੁਰੂ ਨੇ ਕੀਤਾ ਖਰ੍ਹਾ ਸੌਦਾ
ਪਾਤਸ਼ਾਹ ਨੇ ਪਿਤਾ ਜੀ ਕੋਲੋਂ ਮਿਲੇ ਪੈਸਿਆਂ ਨਾਲ ਸਾਧੂਆਂ ਦੀ ਮਦਦ ਕਰਨ ਦਾ ਫੈਸਲਾ ਕੀਤਾ। ਨਾਨਕ ਜੀ ਨੇ ਆਪਣੇ ਖੀਸੇ (ਜੇਬ) ਵਿੱਚੋਂ ਪੇਸ਼ ਕੱਢੇ ਅਤੇ ਸਾਧੂਆਂ ਨੂੰ ਦੇਣ ਲੱਗੇ। ਇਹ ਦੇਖ ਸਾਧੂਆਂ ਨੇ ਕਿਹਾ ਕਿ ਉਹਨਾਂ ਨੂੰ ਪੈਸੇ ਨਹੀਂ ਚਾਹੀਦੇ ਸਗੋਂ ਉਹ ਤਾਂ ਭੁੱਖੇ ਹਨ। ਪੇਟ ਦੀ ਭੁੱਖ ਮਿਟਾਉਣ ਲਈ ਉਹਨਾਂ ਨੂੰ ਭੋਜਨ ਚਾਹੀਦਾ ਹੈ। ਪਾਤਸ਼ਾਹ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਉਹਨਾਂ ਪੈਸਿਆਂ ਨਾਲ ਭੋਜਨ ਲਿਆਂਦਾ ਅਤੇ ਸਾਧੂਆਂ ਨੂੰ ਕਰਵਾਇਆ। ਸਤਿਗੁਰੂ ਨਾਨਕ ਪਾਤਸ਼ਾਹ ਨੇ ਇਸ ਨੂੰ ਸੱਚਾ ਸੌਦਾ (ਖਰ੍ਹਾ ਸੌਦਾ) ਕਿਹਾ।
ਇਸ ਘਟਨਾ ਵਾਲੀ ਥਾਂ ਤੇ ਅੱਜ ਕੱਲ੍ਹ ਗੁਰਦੁਆਰਾ ਸੱਚਾ ਸੌਦਾ ਸਾਹਿਬ ਸੁਸ਼ੋਭਿਤ ਹੈ। ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਹਰ ਰੋਜ਼ ਦਰਸ਼ਨ ਕਰਨ ਲਈ ਆਉਂਦੀਆਂ ਹਨ।
ਇਹ ਵੀ ਪੜ੍ਹੋ