ਬਠਿੰਡਾ ਦੀ ਸ਼ਾਨ ਅਤੇ 3 ਗੁਰੂ ਸਹਿਬਾਨਾਂ ਦੀ ਚਰਨਛੋਹ ਪ੍ਰਾਪਤ ਧਰਤੀ, ਜਾਣੋਂ ਗੁਰਦੁਆਰਾ ਸ੍ਰੀ ਕਿਲ੍ਹਾ ਮੁਬਾਰਕ ਸਾਹਿਬ ਦਾ ਇਤਿਹਾਸ | bathinda Gurudwara Sri Qila mubarak Sahib sikh history know full in punjabi Punjabi news - TV9 Punjabi

ਬਠਿੰਡਾ ਦੀ ਸ਼ਾਨ ਤੇ 3 ਗੁਰੂ ਸਹਿਬਾਨਾਂ ਦੀ ਚਰਨਛੋਹ ਪ੍ਰਾਪਤ ਧਰਤੀ, ਜਾਣੋਂ ਗੁਰਦੁਆਰਾ ਸ੍ਰੀ ਕਿਲ੍ਹਾ ਮੁਬਾਰਕ ਸਾਹਿਬ ਦਾ ਇਤਿਹਾਸ

Published: 

09 May 2024 05:00 AM

ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਅੱਜ ਤੁਹਾਨੂੰ ਲੈਕੇ ਜਾ ਰਹੇ ਹਾਂ ਬਠਿੰਡਾ। ਜਿੱਥੇ ਸ਼ੁਸੋਭਿਤ ਹੈ ਗੁਰਦੁਆਰਾ ਸ੍ਰੀ ਕਿਲ੍ਹਾ ਮੁਬਾਰਕ ਸਾਹਿਬ। ਉਹ ਪਵਿੱਤਰ ਧਰਤੀ ਜਿੱਥੇ ਇੱਕ- ਦੋ ਨਹੀਂ ਸਗੋਂ 3 ਗੁਰੂ ਸਹਿਬਾਨਾਂ ਨੇ ਆਪਣੇ ਚਰਨ ਪਾਏ ਹਨ। ਆਓ ਅੱਜ ਜਾਣਦੇ ਹਾਂ ਕਿਲ੍ਹਾ ਮੁਬਾਰਕ ਦਾ ਇਤਿਹਾਸ

ਬਠਿੰਡਾ ਦੀ ਸ਼ਾਨ ਤੇ 3 ਗੁਰੂ ਸਹਿਬਾਨਾਂ ਦੀ ਚਰਨਛੋਹ ਪ੍ਰਾਪਤ ਧਰਤੀ, ਜਾਣੋਂ ਗੁਰਦੁਆਰਾ ਸ੍ਰੀ ਕਿਲ੍ਹਾ ਮੁਬਾਰਕ ਸਾਹਿਬ ਦਾ ਇਤਿਹਾਸ

ਬਠਿੰਡਾ ਦੀ ਸ਼ਾਨ ਅਤੇ 3 ਗੁਰੂ ਸਹਿਬਾਨਾਂ ਦੀ ਚਰਨਛੋਹ ਪ੍ਰਾਪਤ ਧਰਤੀ, ਜਾਣੋਂ ਗੁਰਦੁਆਰਾ ਸ੍ਰੀ ਕਿਲ੍ਹਾ ਮੁਬਾਰਕ ਸਾਹਿਬ ਦਾ ਇਤਿਹਾਸ

Follow Us On

ਬਠਿੰਡਾ ਸ਼ਹਿਰ ਦੇ ਧੋਬੀ ਬਜ਼ਾਰ ਦੀਆਂ ਤੰਗ ਗਲੀਆਂ ਵਿੱਚੋਂ ਲੰਘਕੇ ਨਜ਼ਰੀ ਪੈਂਦਾ ਹੈ ਕਿਲ੍ਹਾ ਮੁਬਾਰਕ। ਹਾਲਾਂਕਿ ਹਮੇਸ਼ਾ ਤੋਂ ਇਸ ਕਿਲ੍ਹੇ ਦਾ ਨਾਮ ਕਿਲ੍ਹਾ ਮੁਬਾਰਕ ਨਹੀਂ ਸੀ।ਕਰੀਬ 18 ਸੌਂ ਸਾਲ ਪੁਰਾਣੇ ਇਸ ਕਿਲ੍ਹੇ ਦਾ ਨਾਮ ਸਮੇਂ ਸਮੇਂ ਨਾਲ ਬਦਲਦਾ ਰਿਹਾ ਹੈ। ਸਰਬੰਸਦਾਨੀ ਸਾਹਿਬ ਏ ਕਮਾਲ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਜਦੋਂ ਅਨੰਦਾਂ ਦੀ ਪੁਰੀ ਅਤੇ ਸਾਹਿਬਜਾਦਿਆਂ ਦੀ ਸ਼ਹਾਦਤ ਮਗਰੋਂ ਸਾਲ 1707 ਈਸਵੀ ਵਿੱਚ ਮਾਲਵੇ ਦੇ ਇਸ ਖਿੱਤੇ ਵਿੱਚ ਪਹੁੰਚੇ ਤਾਂ ਗੁਰੂ ਸਾਹਿਬ ਨੇ ਇਸ ਕਿਲ੍ਹੇ ਵਿੱਚ ਚਰਨ ਪਾਏ। ਜਿਸ ਤੋਂ ਬਾਅਦ ਇਸ ਕਿਲ੍ਹੇ ਦਾ ਨਾਮ ਕਿਲ੍ਹਾ ਗੋਬਿੰਦਗੜ੍ਹ ਪੈ ਗਿਆ। ਹਾਲਾਂਕਿ ਹੁਣ ਜ਼ਿਆਦਾਤਰ ਲੋਕ ਇਸ ਨੂੰ ਕਿਲ੍ਹਾ ਮੁਬਾਰਕ ਦੇ ਨਾਮ ਨਾਲ ਜਾਣਦੇ ਹਨ।

ਇਸ ਕਿਲ੍ਹੇ ਦੇ ਸਾਹਮਣੇ ਜਾਂਦੇ ਹੀ ਦੋ ਬਾਰੀ ਬੁਰਜ ਦਿਖਾਈ ਦਿਖਾਈ ਦਿੰਦੇ ਹਨ। ਦੁਆਰ ਦੇ ਖੱਬੇ ਵਾਲੇ ਬੁਰਜ ਉੱਪਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਯਾਦ ਵਿੱਚ ਇੱਕ ਗੁਰਦੁਆਰਾ ਸਾਹਿਬ ਸ਼ੁਸੋਭਿਤ ਹੈ। ਜਿਸ ਨੂੰ ਗੁਰਦੁਆਰਾ ਸ੍ਰੀ ਕਿਲ੍ਹਾ ਮੁਬਾਰਕ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ 1835 ਵਿੱਚ ਮਹਾਰਾਜਾ ਕਰਮ ਸਿੰਘ ਨੇ ਕਰਵਾਇਆ ਸੀ।

ਪਹਿਲੇ ਅਤੇ ਨੌਵੇਂ ਪਾਤਸ਼ਾਹ ਨੇ ਵੀ ਪਾਏ ਚਰਨ

ਸੰਗਤਾਂ ਨੂੰ ਦਰਸ਼ਨ ਦਿੰਦੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਸਾਲ 1515 ਈਸਵੀ ਚ ਐਥੇ ਆਏ। ਉਹਨਾਂ ਤੋਂ ਬਾਅਦ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਵੀ ਮਾਲਵੇ ਦੀ ਫੇਰੀ ਦੌਰਾਨ 1665 ਈਸਵੀ ਨੂੰ ਇਸ ਅਸਥਾਨ ਤੇ ਆਏ ਸਨ। ਐਥੇ ਗੁਰੂ ਸਾਹਿਬ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ ਅਤੇ ਮਨੋਕਾਮਨਾਵਾਂ ਵੀ ਪੂਰੀਆਂ ਕੀਤੀਆਂ।

ਕਿਲ੍ਹਾ ਮੁਬਾਰਕ ਵਿਖੇ ਗੱਤਕਾ ਖੇਡਦੇ ਹੋਏ ਬੱਚੇ।

ਕਿਲ੍ਹਾ ਮੁਬਾਰਕ ਦਾ ਇਤਿਹਾਸ

ਇਤਿਹਾਸਕਾਰਾਂ ਅਨੁਸਾਰ ਕਿਲ੍ਹਾ ਮੁਬਾਰਕ ਨੂੰ ਉਸ ਸਮੇਂ ਬਠਿੰਡਾ ਇਲਾਕੇ ਦੇ ਰਾਜਾ ਵਿਨੇ ਪਾਲ ਨੇ ਬਣਵਾਇਆ ਸੀ। ਰਾਜਾ ਵਿਨੇ ਪਾਲ ਨੇ ਇਸ ਕਿਲ੍ਹੇ ਦਾ ਨਾਮ ਵਿਕਰਮਗੜ੍ਹ ਰੱਖਿਆ। ਇਸ ਤੋਂ ਬਾਅਦ ਰਾਜਾ ਜੈਪਾਲ ਦੇ ਆਉਣ ਨਾਲ ਕਿਲ੍ਹੇ ਦਾ ਨਾਮ ਵੀ ਤਬਦੀਲ ਹੋਕੇ ਜੈਪਾਲਗੜ੍ਹ ਪੈ ਗਿਆ। ਇਸ ਤੋਂ ਬਾਅਦ ਰਾਜਪੂਤ ਰਾਜੇ ਭੱਟੀ ਰਾਓ ਨੇ ਇਸ ਕਿਲ੍ਹੇ ਦਾ ਮੁੜ ਨਿਰਮਾਣ ਕਰਵਾਇਆ ਅਤੇ ਕਿਲ੍ਹੇ ਦਾ ਨਾਮ ਭੱਟੀ ਵਿੰਡਾ ਰੱਖਿਆ। ਜਿਸ ਕਾਰਨ ਇਸ ਸ਼ਹਿਰ ਦਾ ਨਾਮ ਭਟਿੰਡਾ ਪੈ ਗਿਆ। ਜੋ ਹੌਲੀ ਹੌਲੀ ਬਠਿੰਡਾ ਵਿੱਚ ਤਬਦੀਲ ਹੋ ਗਿਆ।

ਭਾਰਤ ਦੀ ਪਹਿਲੀ ਮਹਿਲਾ ਸਾਸਕ ਦਾ ਖਿਤਾਬ ਪਾਉਣ ਵਾਲੀ ਰਜਿਆ ਸੁਲਤਾਨਾ ਨੂੰ ਵੀ ਸਾਲ 1240 ਈਸਵੀ ‘ਚ ਇਸ ਕਿਲ੍ਹੇ ਵਿੱਚ ਹੀ ਕੈਦ ਕੀਤਾ ਗਿਆ ਸੀ। 1754 ਈਸਵੀ ਵਿੱਚ ਇਹ ਕਿਲ੍ਹਾ ਸਿੱਖ ਸਾਸਕਾਂ ਦੇ ਹੱਥ ਲੱਗਿਆ। ਫੂਲਕੀਆ ਮਿਸਲ ਦੇ ਮੁਖੀ ਅਤੇ ਪਟਿਆਲਾ ਦੇ ਰਾਜਾ ਮਹਾਰਾਜਾ ਆਲਾ ਸਿੰਘ ਨੇ ਇਸ ਕਿਲ੍ਹੇ ਤੇ ਕਬਜ਼ਾ ਕਰ ਲਿਆ। ਇਹ ਕਿਲ੍ਹਾ ਭਾਰਤ ਦੀ ਅਜ਼ਾਦੀ ਤੱਕ ਰਿਆਸਤਾਂ ਦੇ ਰਾਜ ਅਧੀਨ ਹੀ ਰਿਹਾ।

Exit mobile version