ਪਠਾਨਕੋਟ ਦੇ ਪਿੰਡ 'ਚ ਮੁੜ ਵਿਖੇ ਸ਼ੱਕੀ ਵਿਅਕਤੀ, ਇਲਾਕੇ 'ਚ ਬਣਿਆ ਸਹਿਮ ਦਾ ਮਾਹੌਲ | Pathankot village phangtoli suspicious person seen demands for food know full detail in punjabi Punjabi news - TV9 Punjabi

ਪਠਾਨਕੋਟ ਦੇ ਪਿੰਡ ‘ਚ ਕੰਧ ਟੱਪ ਕੇ ਘਰ ‘ਚ ਵੜੇ ਸ਼ੱਕੀ ਵਿਅਕਤੀ, ਇਲਾਕੇ ‘ਚ ਬਣਿਆ ਸਹਿਮ ਦਾ ਮਾਹੌਲ

Updated On: 

26 Jul 2024 12:20 PM

Pathankot Search Operation: ਪਿੰਡ ਦੇ ਇੱਕ ਘਰ 'ਚ ਦੀਵਾਰ ਟੱਪ ਇਕ ਸ਼ਖ਼ਸ ਦੇ ਘਰ 3 ਸ਼ੱਕੀ ਦਾਖਲ ਹੋਏ ਹਨ। ਇਨ੍ਹਾਂ ਨੇ ਉਸ ਵਿੱਚੋਂ ਰੋਟੀ ਦੀ ਮੰਗ ਕੀਤੀ ਹੈ ਪਰ ਪਰਿਵਾਰ ਨੇ ਦਰਵਾਜ਼ਾ ਹੀ ਨਹੀਂ ਖੋਲ੍ਹਿਆ ਹੈ। ਮੰਗਲਵਾਰ-ਬੁਧਵਾਰ ਦੀ ਦੇਰ ਰਾਮ ਵੀ ਇਸੇ ਪਿੰਡ 'ਚ 7 ਸ਼ਕੀ ਦੇਖੇ ਗਏ ਸਨ।

ਪਠਾਨਕੋਟ ਦੇ ਪਿੰਡ ਚ ਕੰਧ ਟੱਪ ਕੇ ਘਰ ਚ ਵੜੇ ਸ਼ੱਕੀ ਵਿਅਕਤੀ, ਇਲਾਕੇ ਚ ਬਣਿਆ ਸਹਿਮ ਦਾ ਮਾਹੌਲ

ਪਠਾਨਕੋਟ ਦੇ ਪਿੰਡ 'ਚ ਮੁੜ ਵਿਖੇ ਸ਼ੱਕੀ ਵਿਅਕਤੀ

Follow Us On

Pathankot Search Operation: ਪਠਾਨਕੋਟ ਦੇ ਪਿੰਡ ਫ਼ੰਗਤੋਲੀ ਵਿਖੇ 48 ਘੰਟਿਆਂ ‘ਚ ਦੂਜੀ ਵਾਰ ਸ਼ੱਕੀ ਦੇਖੇ ਗਏ ਹਨ। ਪਿੰਡ ਦੇ ਇੱਕ ਘਰ ‘ਚ ਦੀਵਾਰ ਟੱਪ ਇਕ ਸ਼ਖ਼ਸ ਦੇ ਘਰ 3 ਸ਼ੱਕੀ ਦਾਖਲ ਹੋਏ ਹਨ। ਇਨ੍ਹਾਂ ਨੇ ਉਸ ਵਿੱਚੋਂ ਰੋਟੀ ਦੀ ਮੰਗ ਕੀਤੀ ਹੈ ਪਰ ਪਰਿਵਾਰ ਨੇ ਦਰਵਾਜ਼ਾ ਹੀ ਨਹੀਂ ਖੋਲ੍ਹਿਆ ਹੈ। ਮੰਗਲਵਾਰ-ਬੁਧਵਾਰ ਦੀ ਦੇਰ ਰਾਮ ਵੀ ਇਸੇ ਪਿੰਡ ‘ਚ 7 ਸ਼ਕੀ ਦੇਖੇ ਗਏ ਸਨ। ਇਸ ਕਰਕੇ ਇਲਾਕਿਆਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਘਰ ਰਾਤ ਦੇ ਸਮੇਂ ਕਰੀਬ 3 ਲੋਕ ਕੰਧ ਟੱਪ ਕੇ ਅੰਦਰ ਆ ਗਏ ਸਨ। ਉਹ ਘਰੇ ਆ ਕੇ ਦੇ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗੇ ਪਰ ਉਨ੍ਹਾਂ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ। ਕੁਝ ਸਮੇਂ ਬਾਅਦ ਉਹ ਵਾਪਸ ਚਲੇ ਗਏ ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਇਸ ਖ਼ਬਰ ਦੇ ਫੈਸਲੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਤੇ ਚਰਨਜੀਤ ਚੰਨੀ ਦੇ ਬਿਆਨ ਤੋਂ ਕਾਂਗਰਸ ਦਾ ਕਿਨਾਰਾ, ਕਿਹਾ- ਇਹ ਉਨ੍ਹਾਂ ਦਾ ਆਪਣਾ ਵਿਚਾਰ

ਪੁਲਿਸ ਤੇ ਸੈਨਾ ਚਲਾ ਰਹੀ ਸਰਚ ਅਭਿਆਨ

ਪਰਿਵਾਰ ਵੱਲੋਂ ਸੂਚਨਾ ਦੇਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਸਰਗਰਮ ਹੋ ਗਈ ਹੈ। ਇਸ ਨੂੰ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਲਗਾਤਾਰ ਇਨ੍ਹਾਂ ਦੀ ਭਾਲ ਕਰ ਰਹੀ ਹੈ। ਪੁਲਿਸ ਅਤੇ ਸੈਣਾ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਵੀ ਚਲਾਏ ਜਾ ਰਹੇ ਹਨ।

2 ਦਿਨ ਪਹਿਲਾਂ ਵਿਖੇ ਸੀ 7 ਸ਼ੱਕੀ

ਦੋ ਦਿਨ ਪਹਿਲਾਂ ਵੀ ਪਿੰਡ ਫਗਤੋਲੀ ਵਿਖੇ 7 ਸ਼ੱਕੀ ਅਨਸਰਾਂ ਦੇ ਵੇਖੇ ਜਾਣ ਦੀ ਖਬਰ ਮਿਲੀ ਸੀ। ਇਸ ਸਬੰਧੀ ਪ੍ਰਤੱਖ ਦਰਸ਼ੀਆਂ ਦੇ ਦੱਸਿਆ ਸੀ ਕਿ ਕੁਝ ਲੋਕ ਜੰਗਲ ਦੇ ਵਿੱਚੋਂ ਉਹਨਾਂ ਦੇ ਘਰ ਦੇ ‘ਚ ਦਾਖਲ ਹੋਏ ਸਨ ਤੇ ਉਹਨਾਂ ਕੋਲੋਂ ਪਾਣੀ ਮੰਗਿਆ ਸੀ। ਉਹ ਪਾਣੀ ਪੀਣ ਤੋਂ ਬਾਅਦ ਮੁੜ ਜੰਗਲ ਦੇ ਵਿੱਚ ਦਾਖਲ ਹੋ ਗਏ ਸਨ। ਬਾਅਦ ਵਿੱਚ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਲਗਾਤਾਰ ਸਰਚ ਆਪਰੇਸ਼ਨ ਕਰਦੀ ਹੋਈ ਦਿੱਖ ਰਹੀ ਹੈ। ਪਿਛਲੇ 7 ਦਿਨਾਂ ਚ ਇਹ 3 ਘਟਨਾ ਹੈ, ਜਦੋਂ ਸ਼ੱਕੀ ਦੇਖੇ ਗਏ ਹਨ।

Related Stories
ਬੇਅਦਬੀ ਦੀ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਨੌਜਵਾਨ: ਸਿਆਸੀ ‘ਤੇ ਲੱਗੇ ਇਲਜ਼ਾਮ, ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਲਾਇਆ ਤਿਲਕ
ਰਵਨੀਤ ਸਿੰਘ ਬਿੱਟੂ ਦੇ ਬਿਆਨ ‘ਤੇ ਸਿਆਸੀ ਹੰਗਾਮਾ, ਕਾਂਗਰਸੀ ਆਗੂਆਂ ਨੇ ਕਿਹਾ- ਅਹਿਸਾਨ ਫਰਾਮੋਸ਼, ਜਾਣੋ ਕੀ ਹੈ ਪੂਰਾ ਵਿਵਾਦ
ਅੰਮ੍ਰਿਤਪਾਲ ਦੇ ਸਾਥੀ ਰਾਊਕੇ ਨੇ NSA ਨੂੰ ਦਿੱਤੀ ਚੁਣੌਤੀ: HC ‘ਚ ਪਟੀਸ਼ਨ ਦਾਇਰ, ਕੇਂਦਰ ਸਰਕਾਰ ਤੇ ਡਿਬਰੂਗੜ੍ਹ ਜੇਲ੍ਹ ਨੂੰ ਨੋਟਿਸ
ਅਕਾਲੀ ਆਗੂ ਮਹਿੰਦਰ ਸਿੰਘ ਰੋਮਾਣਾ ਦਾ ਦਿਹਾਂਤ: 3 ਸੂਬਿਆਂ ਦੀਆਂ ਹੱਦਾਂ ਨਿਰਧਾਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ, ਸਾਬਕਾ CM ਬਰਨਾਲਾ-ਬਾਦਲ ਦੇ ਸਨ ਕਰੀਬੀ
ਲੁਧਿਆਣਾ ‘ਚ ਅਵਾਰਾ ਕੁੱਤਿਆ ਦੀ ਦਹਿਸ਼ਤ, ਗਲੀ ‘ਚ ਖੇਡ ਰਹੀ ਬੱਚੀ 2 ਸਾਲਾ ਬੱਚੀ ਨੂੰ ਨੌਚਿਆ
ਸੁਨਾਮ ਨੇੜੇ ਟੈਂਪੂ ਨੇ ਕੁਚਲੇ ਔਰਤ ਸਮੇਤ 4 ਮਨਰੇਗਾ ਮਜ਼ਦੂਰ, ਲੋਕਾਂ ਨੇ ਕੀਤਾ ਰੋਡ ਜਾਮ
Exit mobile version