ਗੁਰਦੁਆਰਾ ਪ੍ਰਬੰਧਕਾਂ ‘ਤੇ ਲੱਗੇ ਫਰਜੀ ਆਨੰਦ ਕਾਰਜ ਸਰਟੀਫਿਕੇਟ ਬਣਾਉਣ ਦੇ ਇਲਜ਼ਾਮ, ਪੁਲਿਸ ਕਰ ਰਹੀ ਜਾਂਚ – Punjabi News

ਗੁਰਦੁਆਰਾ ਪ੍ਰਬੰਧਕਾਂ ‘ਤੇ ਲੱਗੇ ਫਰਜੀ ਆਨੰਦ ਕਾਰਜ ਸਰਟੀਫਿਕੇਟ ਬਣਾਉਣ ਦੇ ਇਲਜ਼ਾਮ, ਪੁਲਿਸ ਕਰ ਰਹੀ ਜਾਂਚ

Updated On: 

16 Jul 2024 15:22 PM

Dupilcate anand karaj certificate: ਬਾਬਾ ਮਨਪ੍ਰੀਤ ਸਿੰਘ ਖਾਲਸਾ ਮੌਜੂਦ ਨਹੀਂ ਸਨ ਤਾਂ ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿੱਚ ਗੁਰਦੁਆਰਾ ਸਾਹਿਬ ਅੰਦਰ ਖੜ੍ਹੇ ਕੀਤੇ ਗਏ ਕਰੀਬ 12 ਮੋਟਰਸਾਇਕਲ ਅਤੇ ਇਕ ਸਕੂਟਰੀ ਮਿਲੀ ਹੈ। ਇਨ੍ਹਾਂ ਨੂੰ ਪੁਲਿਸ ਨੇ ਜਾਂਚ ਲਈ ਆਪਣੇ ਵਿੱਚ ਕਬਜੇ ਵਿੱਚ ਲੈ ਲਿਆ ਹੈ।

ਗੁਰਦੁਆਰਾ ਪ੍ਰਬੰਧਕਾਂ ਤੇ ਲੱਗੇ ਫਰਜੀ ਆਨੰਦ ਕਾਰਜ ਸਰਟੀਫਿਕੇਟ ਬਣਾਉਣ ਦੇ ਇਲਜ਼ਾਮ, ਪੁਲਿਸ ਕਰ ਰਹੀ ਜਾਂਚ

ਗੁਰਦੁਆਰਾ ਪ੍ਰਬੰਧਕਾਂ 'ਤੇ ਲੱਗੇ ਫਰਜੀ ਆਨੰਦ ਕਾਰਜ ਸਰਟੀਫਿਕੇਟ ਬਣਾਉਣ ਦੇ ਇਲਜ਼ਾਮ, ਪੁਲਿਸ ਕਰ ਰਹੀ ਜਾਂਚ. tv9 Hindi

Follow Us On

Dupilcate Anand Karaj Certificate: ਫਰੀਦਕੋਟ ਸਹਿਰ ਦੇ ਪੱਖੀ ਕਲਾਂ ਰੋਡ ਸਥਿਤ ਰੇਲਵੇ ਫਾਟਕ ਕੋਲ ਬਣੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਪ੍ਰਮੁੱਖ ਅਤੇ ਸਿੱਖ ਪ੍ਰਚਾਰਕ ਬਾਬਾ ਮਨਪ੍ਰੀਤ ਸਿੰਘ ਖਾਲਸਾ ਉਪਰ ਫਰੀਦਕੋਟ ਦੇ ਕੁਝ ਲੋਕਾਂ ਨੇ ਅਨੰਦ ਕਾਰਜਾਂ ਦੇ ਕਥਿਤ ਫ਼ਰਜੀ ਸਾਰਟੀਫੀਕੇਟ ਬਣਾਉਣ ਦੇ ਇਲਜ਼ਾਮ ਲਗਾਏ ਹਨ। ਉਹਨਾਂ ਵੱਲੋਂ ਕਥਿਤ ਫਰਜੀ ਸਾਰਟੀਫੀਕੇਟ ਪੇਸ਼ ਕਰ ਫਰੀਦਕੋਟ ਪੁਲਿਸ ਕੋਲ ਸ਼ਿਕਾਇਤ ਵੀ ਦਿੱਤੀ ਗਈ ਹੈ। ਇਸ ਤੋਂ ਬਾਅਦ ਪੁਲਿਸ ਨੂੰ ਨਾਲ ਲੈ ਕੇ ਉਕਤ ਸ਼ਿਕਾਇਤ ਕਰਤਾ ਬਾਬਾ ਮਨਪ੍ਰੀਤ ਸਿੰਘ ਦੇ ਗੁਰਦੁਆਰਾ ਸਾਹਿਬ ਪਹੁੰਚੇ ਸਨ।

ਇੱਥੇ ਬਾਬਾ ਮਨਪ੍ਰੀਤ ਸਿੰਘ ਖਾਲਸਾ ਮੌਜੂਦ ਨਹੀਂ ਸਨ ਤਾਂ ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿੱਚ ਗੁਰਦੁਆਰਾ ਸਾਹਿਬ ਅੰਦਰ ਖੜ੍ਹੇ ਕੀਤੇ ਗਏ ਕਰੀਬ 12 ਮੋਟਰਸਾਇਕਲ ਅਤੇ ਇਕ ਸਕੂਟਰੀ ਮਿਲੀ ਹੈ। ਇਨ੍ਹਾਂ ਨੂੰ ਪੁਲਿਸ ਨੇ ਜਾਂਚ ਲਈ ਆਪਣੇ ਵਿੱਚ ਕਬਜੇ ਵਿੱਚ ਲੈ ਲਿਆ ਹੈ। ਇਸ ਤੋਂ ਬਾਅਦ ਬਾਬਾ ਮਨਪ੍ਰੀਤ ਸਿੰਘ ਖਾਲਸਾ ਵੀ ਮੌਕੇ ‘ਤੇ ਪਹੁੰਚੇ ਤਾਂ ਕਿਸੇ ਗੱਲੋਂ ਉਹਨਾਂ ਦੀ ਸ਼ਿਕਾਇਤ ਕਰਤਾਵਾਂ ਨਾਲ ਬਹਿਸ ਹੋ ਗਈ। ਦੋਹੇਂ ਧਿਰਾਂ ਆਪਸ ਵਿੱਚ ਉਲਝ ਪਈਆਂ, ਇਸ ‘ਚ ਬਾਬਾ ਮਨਪ੍ਰੀਤ ਸਿੰਘ ਖਾਲਸਾ ਸਮੇਤ ਸ਼ਿਕਾਇਤ ਕਰਨ ਵਾਲੇ ਇੱਕ ਨੌਜਵਾਨ ਦੀਆ ਦਸਤਾਰਾਂ ਵੀ ਲੱਥ ਗਈਆਂ।

ਪ੍ਰਬੰਧਕਾਂ ‘ਤੇ ਲੱਗੇ ਇਲਜ਼ਾਮ

ਇਸ ਮੌਕੇ ਗੱਲਬਾਤ ਕਰਦਿਆਂ ਸ਼ਿਕਾਇਤ ਕਰਤਾ ਧਿਰ ਦੇ ਸੁਖਚੈਨ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਭਤੀਜੀ ਕਾਲਜ ਪੜ੍ਹਦੇ ਸਮੇਂ ਕਿਸੇ ਲੜਕੇ ਦੇ ਸੰਪਰਕ ਵਿਚ ਆ ਗਈ ਸੀ ਜੋ ਉਸ ਨਾਲ ਡਰਾਅ ਧਮਕਾ ਕੇ ਧੱਕੇਸਾਹੀ ਕਰਦਾ ਰਿਹਾ ਹੈ। ਬਾਬਾ ਮਨਪ੍ਰੀਤ ਸਿੰਘ ਸਾਡੀ ਸਹਿਮਤੀ ਅਤੇ ਮੌਜੂਦਗੀ ਤੋਂ ਬਿਨਾਂ ਉਹਨਾਂ ਦੇ ਆਨੰਦ ਕਾਰਜ ਕਰਵਾ ਦਿੱਤੇ। ਉਹਨਾਂ ਕਿਹਾ ਕਿ ਜਦੋਂ ਅਸੀਂ ਬਾਬਾ ਮਨਪ੍ਰੀਤ ਪਾਸ ਇਸ ਦਾ ਇਤਰਾਜ਼ ਕੀਤਾ ਤਾਂ ਉਸ ਨੇ ਕਿਹਾ ਕਿ ਇਹ ਆਨੰਦ ਕਾਰਜ ਉਹਨਾਂ ਨੇ ਨਹੀਂ ਕਰਵਾਏ ਹਨ। ਉਹਨਾਂ ਕਿਹਾ ਕਿ ਜਦੋਂ ਕਿ ਗੁਰਦੁਆਰੇ ਦਾ ਗੰਥੀ ਸਿੰਘ ਅਤੇ ਉਸ ਦੀ ਪਤਨੀ ਮੰਨ ਗਏ ਹਨ ਕਿ ਇਹ ਅਨੰਦ ਕਾਰਜ ਬਾਬਾ ਮਨਪ੍ਰੀਤ ਸਿੰਘ ਨੇ ਕਰਵਾਏ ਹਨ। ਉਹਨਾਂ ਕਿਹਾ ਕਿ ਇਥੇ ਜਦੋਂ ਅੱਜ ਅਸੀਂ ਆਏ ਹਾਂ ਤਾਂ ਇਥੇ ਗੁਰਦੁਆਰ ਸਾਹਿਬ ਵਿਚੋਂ 11 ਮੋਟਰਸਾਇਕਲ ਅਤੇ ਇਕ ਐਕਟਿਵਾ ਮਿਲੀ ਹੈ। ਉਹਨਾਂ ਕਿਹਾ ਕਿ ਬਾਬਾ ਮਨਪ੍ਰੀਤ ਨੂੰ ਪਹਿਲਾਂ ਵੀ ਗਲਤ ਕੰਮ ਕਰਨ ਕਾਰਨ ਵੱਖ ਵੱਖ ਗੁਰਦੁਆਰਾ ਸਾਹਿਬਾਂ ਤੋਂ ਕੱਢਿਆ ਗਿਆ ਹੈ ਹੁਣ ਇਹ ਏਥੇ ਵੀ ਉਹੀ ਕੰਮ ਕਰ ਰਿਹਾ।ਉਹਨਾਂ ਇਨਸਾਫ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਠਿਕਾਨਿਆਂ ਤੇ ED ਦੀ ਰੇਡ, 8 ਟੀਮਾਂ ਨੇ ਕੀਤੀ ਕਾਰਵਾਈ

ਇਸ ਬਾਰੇ ਬਾਬਾ ਮਨਪ੍ਰੀਤ ਸਿੰਘ ਖਾਲਸਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੋਈ ਗ਼ਲਤ ਸਰਟੀਫ਼ੀਕੇਟ ਨਹੀਂ ਬਣਾਏ। ਉਹਨਾਂ ਕਿਹਾ ਕਿ ਇੱਥੇ ਆਉਣ ਦਾ ਕਿਸੇ ਨੂੰ ਕੋਈ ਹੱਕ ਹੀ ਨਹੀਂ ਹੈ। ਇਹ ਉਨ੍ਹਾਂ ਖਿਲਾਫ਼ ਸ਼ਿਕਾਇਤ ਦਿੰਦੇ ਤਾਂ ਉਹ ਉਥੇ ਪੇਸ਼ ਹੋ ਕੇ ਆਪਣਾ ਪੱਖ ਜਰੂਰ ਦੱਸਦੇ । ਇਹ ਗੁਰਦੁਆਰਾ ਸਾਹਿਬ ਆਏ ਪੁਲਿਸ ਵੀ ਆਈ ਹੋਈ ਹੈ। ਬਲਵਿੰਦਰ ਨਗਰ ਦੇ 4 ਬੰਦੇ ਇਥੇ ਆਏ, ਉਹ ਗੁਰਦੁਆਰਾ ਸਾਹਿਬ ਆ ਕੇ ਗਲ ਪਏ ਅਤੇ ਦਸਤਾਰ ਉਤਾਰੀ ਹੈ।

ਇਸ ਪੂਰੇ ਮਾਮਲੇ ਬਾਰੇ ਗੱਲਬਾਤ ਕਰਦਿਆਂ ਮੌਕੇ ਤੇ ਪਹੁੰਚੇ ਡੀਐਸਪੀ ਫਰੀਦਕੋਟ ਸ਼ਮਸੇਰ ਸਿੰਘ ਸੇਰਗਿੱਲ ਨੇ ਕਿਹਾ ਕਿ ਇਕ ਪਰਿਵਾਰ ਨੇ ਸ਼ਿਕਾਇਤ ਕਰ ਰਿਹਾ ਹੈ ਕਿ ਬਾਬਾ ਜੀ ਨੇ ਕੋਈ ਗਲਤ ਮੈਰਿਜ ਸਾਰਟੀਫੀਕੇਟ ਬਣਾਇਆ ਹੈ। ਉਹਦੇ ਸਬੰਧ ਵਿੱਚ ਉਹ ਇਥੇ ਗੱਲਬਾਤ ਕਰਨ ਆਏ ਸਨ। ਇਹ ਕਹਿੰਦੇ ਉਨ੍ਹਾਂ ਨਾਲ ਝਗੜਾ ਕਰਨ ਆਏ ਸੀ। ਉਹਨਾਂ ਕਿਹਾ ਕਿ ਬਾਬਾ ਮਨਪ੍ਰੀਤ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਨੇ ਧੱਕਾ ਮੁੱਕੀ ਕੀਤਾ ਹੈ ਅਤੇ ਬਾਬਾ ਜੀ ਦੀ ਦਸਤਾਰ ਉਤਾਰੀ ਹੈ। ਉਹਨਾਂ ਕਿਹਾ ਕਿ ਸ਼ਿਕਾਇਤ ਕਰਨ ਵਾਲਿਆਂ ਨੇ ਇਲਜ਼ਾਮ ਲਗਾਏ ਹਨ ਕਿ ਜੋ ਮੋਟਰਸਾਈਕਲ ਗੁਰਦੁਆਰਾ ਸਾਹਿਬ ਦੇ ਅੰਦਰੋਂ ਮਿਲੇ ਹਨ ਉਹ ਗੈਰ-ਕਾਨੂੰਨੀ ਹਨ ਅਤੇ ਬਾਬਾ ਜੀ ਕਹਿੰਦੇ ਹਨ ਕਿ ਇਨ੍ਹਾਂ ਸਾਰੇ ਵਹੀਕਲਾਂ ਸੰਬੰਧੀ ਉਹ ਦਸਤਾਵੇਜ ਪੇਸ਼ ਕਰ ਸਕਦੇ ਹਨ।

Related Stories
ਬੇਅਦਬੀ ਦੀ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਨੌਜਵਾਨ: ਸਿਆਸੀ ‘ਤੇ ਲੱਗੇ ਇਲਜ਼ਾਮ, ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਲਾਇਆ ਤਿਲਕ
ਰਵਨੀਤ ਸਿੰਘ ਬਿੱਟੂ ਦੇ ਬਿਆਨ ‘ਤੇ ਸਿਆਸੀ ਹੰਗਾਮਾ, ਕਾਂਗਰਸੀ ਆਗੂਆਂ ਨੇ ਕਿਹਾ- ਅਹਿਸਾਨ ਫਰਾਮੋਸ਼, ਜਾਣੋ ਕੀ ਹੈ ਪੂਰਾ ਵਿਵਾਦ
ਅੰਮ੍ਰਿਤਪਾਲ ਦੇ ਸਾਥੀ ਰਾਊਕੇ ਨੇ NSA ਨੂੰ ਦਿੱਤੀ ਚੁਣੌਤੀ: HC ‘ਚ ਪਟੀਸ਼ਨ ਦਾਇਰ, ਕੇਂਦਰ ਸਰਕਾਰ ਤੇ ਡਿਬਰੂਗੜ੍ਹ ਜੇਲ੍ਹ ਨੂੰ ਨੋਟਿਸ
ਅਕਾਲੀ ਆਗੂ ਮਹਿੰਦਰ ਸਿੰਘ ਰੋਮਾਣਾ ਦਾ ਦਿਹਾਂਤ: 3 ਸੂਬਿਆਂ ਦੀਆਂ ਹੱਦਾਂ ਨਿਰਧਾਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ, ਸਾਬਕਾ CM ਬਰਨਾਲਾ-ਬਾਦਲ ਦੇ ਸਨ ਕਰੀਬੀ
ਲੁਧਿਆਣਾ ‘ਚ ਅਵਾਰਾ ਕੁੱਤਿਆ ਦੀ ਦਹਿਸ਼ਤ, ਗਲੀ ‘ਚ ਖੇਡ ਰਹੀ ਬੱਚੀ 2 ਸਾਲਾ ਬੱਚੀ ਨੂੰ ਨੌਚਿਆ
ਸੁਨਾਮ ਨੇੜੇ ਟੈਂਪੂ ਨੇ ਕੁਚਲੇ ਔਰਤ ਸਮੇਤ 4 ਮਨਰੇਗਾ ਮਜ਼ਦੂਰ, ਲੋਕਾਂ ਨੇ ਕੀਤਾ ਰੋਡ ਜਾਮ
Exit mobile version