ਚੰਡੀਗੜ੍ਹ ਸਟੇਸ਼ਨ ਮਾਸਟਰ ਨੂੰ ਮਿਲੀ ਧਮਕੀ ਭਰੀ ਚਿੱਠੀ, ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਦੱਸਿਆ ਏਰੀਆ ਕਮਾਂਡਰ | Chandigarh Railway Station threat letter know in Punjabi Punjabi news - TV9 Punjabi

ਚੰਡੀਗੜ੍ਹ ਸਟੇਸ਼ਨ ਮਾਸਟਰ ਨੂੰ ਮਿਲੀ ਧਮਕੀ ਭਰੀ ਚਿੱਠੀ, ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਦੱਸਿਆ ਏਰੀਆ ਕਮਾਂਡਰ

Updated On: 

19 Jun 2024 23:27 PM

ਪੱਤਰ ਭੇਜਣ ਵਾਲੇ ਨੇ ਖੁਦ ਨੂੰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਏਰੀਆ ਕਮਾਂਡਰ ਦੱਸਿਆ ਹੈ। ਉਸ ਨੇ ਆਪਣਾ ਨਾਮ ਮੁਲਾਨੂਰ ਅਹਿਮਦ ਜੰਮੂ ਕਸ਼ਮੀਰ ਲਿਖਿਆ ਹੈ। ਉਨ੍ਹਾਂ ਇਹ ਪੱਤਰ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਸੰਜੀਵ ਕੁਮਾਰ ਚੌਧਰੀ ਨੂੰ ਡਾਕ ਰਾਹੀਂ ਭੇਜਿਆ ਹੈ। ਪਰ ਇਸ ਪੱਤਰ ਵਿੱਚ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਨਾਮ ਨਹੀਂ ਹੈ।

ਚੰਡੀਗੜ੍ਹ ਸਟੇਸ਼ਨ ਮਾਸਟਰ ਨੂੰ ਮਿਲੀ ਧਮਕੀ ਭਰੀ ਚਿੱਠੀ, ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਦੱਸਿਆ ਏਰੀਆ ਕਮਾਂਡਰ
Follow Us On

ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੂੰ ਡਾਕ ਰਾਹੀਂ ਧਮਕੀ ਭਰਿਆ ਪੱਤਰ ਮਿਲਿਆ ਹੈ। ਇਸ ਪੱਤਰ ਵਿੱਚ ਜੰਮੂ ਕਸ਼ਮੀਰ, ਕਠੂਆ, ਪਠਾਨਕੋਟ, ਵਿਆਸ, ਫਰੀਦਕੋਟ ਅਤੇ ਬਠਿੰਡਾ ਦੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।

ਇਸ ਦੇ ਨਾਲ ਹੀ 23 ਜੂਨ ਨੂੰ ਵੈਸ਼ਨੋ ਦੇਵੀ ਮੰਦਰ, ਅਮਰਨਾਥ ਮੰਦਰ, ਸ੍ਰੀਨਗਰ ਦੇ ਲਾਲ ਚੌਕ, ਅੰਮ੍ਰਿਤਸਰ ਦੇ ਗੋਲਡਨ ਟੈਂਪਲ ਅਤੇ ਹਿਮਾਚਲ ਦੇ ਕਈ ਮੰਦਰਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਇਹ ਕਾਰਵਾਈ ਜੰਮੂ-ਕਸ਼ਮੀਰ ਵਿੱਚ ਮਾਰੇ ਜਾ ਰਹੇ ਜੇਹਾਦੀਆਂ ਦਾ ਬਦਲਾ ਲੈਣ ਲਈ ਕੀਤੀ ਜਾਵੇਗੀ।

ਖੁਦ ਨੂੰ ਲਸ਼ਕਰ-ਏ-ਤੋਇਬਾ ਦਾ ਮੈਂਬਰ ਦੱਸਿਆ

ਪੱਤਰ ਭੇਜਣ ਵਾਲੇ ਨੇ ਖੁਦ ਨੂੰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਏਰੀਆ ਕਮਾਂਡਰ ਦੱਸਿਆ ਹੈ। ਉਸ ਨੇ ਆਪਣਾ ਨਾਮ ਮੁਲਾਨੂਰ ਅਹਿਮਦ ਜੰਮੂ ਕਸ਼ਮੀਰ ਲਿਖਿਆ ਹੈ। ਉਨ੍ਹਾਂ ਇਹ ਪੱਤਰ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਸੰਜੀਵ ਕੁਮਾਰ ਚੌਧਰੀ ਨੂੰ ਡਾਕ ਰਾਹੀਂ ਭੇਜਿਆ ਹੈ। ਪਰ ਇਸ ਪੱਤਰ ਵਿੱਚ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਨਾਮ ਨਹੀਂ ਹੈ।

ਇਹ ਪੱਤਰ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਵੀ ਰੇਲਵੇ ਸਟੇਸ਼ਨ ਤੇ ਚੌਕਸੀ ਵਧਾ ਦਿੱਤੀ ਹੈ। ਪੁਲਿਸ ਹਰ ਆਉਣ ਜਾਣ ਵਾਲੇ ਯਾਤਰੀ ਦੀ ਤਲਾਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਬੱਸ ਸਟੈਂਡ ਅਤੇ ਹੋਰ ਜਨਤਕ ਥਾਵਾਂ ਤੇ ਵੀ ਪੁਲਿਸ ਤਾਇਨਾਤ ਕਰ ਦਿੱਤੀ ਹੈ। ਚੰਡੀਗੜ੍ਹ ਪੁਲਿਸ ਨੇ ਇਸ ਪੱਤਰ ਸਬੰਧੀ ਹਿਮਾਚਲ ਪੰਜਾਬ ਅਤੇ ਜੰਮੂ ਕਸ਼ਮੀਰ ਪੁਲੀਸ ਨੂੰ ਵੀ ਸੂਚਿਤ ਕਰ ਦਿੱਤਾ ਹੈ।

ਹਸਪਤਾਲ ਨੂੰ ਉਡਾਉਣ ਦੀ ਦਿੱਤੀ ਧਮਕੀ

ਦੱਸ ਦੇਈਏ ਕਿ 12 ਜੂਨ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਮੈਂਟਲ ਹੈਲਥ ਇੰਸਟੀਚਿਊਟ ਨੂੰ ਬੰਬ ਦੀ ਧਮਕੀ ਮਿਲੀ ਸੀ। ਇਸ ਵਿੱਚ ਲਿਖਿਆ ਗਿਆ ਸੀ ਕਿ ਮਾਨਸਿਕ ਹਸਪਤਾਲ ਦੇ ਅੰਦਰ ਬੰਬ ਰੱਖੇ ਗਏ ਸਨ। ਉਹ ਤੇਜ਼ੀ ਨਾਲ ਫਟ ਜਾਣਗੇ ਅਤੇ ਤੁਸੀਂ ਸਾਰੇ ਮਾਰੇ ਜਾਵੋਗੇ। ਪੁਲਿਸ ਮੁਤਾਬਕ ਇਹ ਮੇਲ ਸਵੇਰੇ 9:40 ਵਜੇ ਆਈ ਸੀ। ਮੇਲ ਦੇਖ ਕੇ ਸਟਾਫ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।

ਪੁਲfਸ ਅਤੇ ਬੰਬ ਨਿਰੋਧਕ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਤਲਾਸ਼ੀ ਮੁਹਿੰਮ ਚਲਾਈ। ਉਸ ਸਮੇਂ ਹਸਪਤਾਲ ਵਿੱਚ 150 ਦੇ ਕਰੀਬ ਮਰੀਜ਼ ਸਨ, ਜਦੋਂ ਕਿ 20 ਮਰੀਜ਼ ਹਸਪਤਾਲ ਦੇ ਅੰਦਰ ਦਾਖ਼ਲ ਸਨ। ਉਨ੍ਹਾਂ ਸਾਰੇ ਮਰੀਜ਼ਾਂ ਨੂੰ ਤੁਰੰਤ ਉਥੋਂ ਕੱਢ ਕੇ ਨਾਲ ਲੱਗਦੀ ਇਮਾਰਤ ‘ਚ ਸ਼ਿਫਟ ਕਰ ਦਿੱਤਾ ਗਿਆ।

Exit mobile version