ਸ਼੍ਰੀ ਦਰਬਾਰ ਸਾਹਿਬ ਨਤਮਸਤਕ ਅਨੀਤਾ ਅੰਬਾਨੀ, ਕੀਤੀ ਸਭ ਦੇ ਭਲੇ ਦੀ ਅਰਦਾਸ – Punjabi News

ਸ਼੍ਰੀ ਦਰਬਾਰ ਸਾਹਿਬ ਨਤਮਸਤਕ ਅਨੀਤਾ ਅੰਬਾਨੀ, ਕੀਤੀ ਸਭ ਦੇ ਭਲੇ ਦੀ ਅਰਦਾਸ

Updated On: 

19 Apr 2024 16:17 PM

Anita Ambani : ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ 'ਚ ਮੁੰਬਈ ਇੰਡੀਅਨਜ਼ ਦੀ ਟੀਮ ਆਪਣੇ 7ਵੇਂ ਮੈਚ 'ਚ ਤੀਜੀ ਜਿੱਤ ਹਾਸਲ ਕਰਨ 'ਚ ਕਾਮਯਾਬ ਰਹੀ। ਮੁੰਬਈ ਦੀ ਟੀਮ ਨੇ ਪੰਜਾਬ ਕਿੰਗਜ਼ ਖਿਲਾਫ ਇਹ ਮੈਚ 9 ਦੌੜਾਂ ਨਾਲ ਜਿੱਤ ਲਿਆ। ਇਕ ਸਮੇਂ ਤਾਂ ਮੁੰਬਈ ਦੀ ਟੀਮ ਇਕਪਾਸੜ ਮੈਚ ਜਿੱਤਦੀ ਨਜ਼ਰ ਆ ਰਹੀ ਸੀ ਪਰ 25 ਸਾਲਾ ਬੱਲੇਬਾਜ਼ ਆਸ਼ੂਤੋਸ਼ ਸ਼ਰਮਾ ਨੇ ਆਪਣੀ ਪਾਰੀ ਨਾਲ ਇਸ ਮੈਚ ਨੂੰ ਕਾਫੀ ਰੋਮਾਂਚਕ ਬਣਾ ਦਿੱਤਾ ਸੀ,

ਸ਼੍ਰੀ ਦਰਬਾਰ ਸਾਹਿਬ ਨਤਮਸਤਕ ਅਨੀਤਾ ਅੰਬਾਨੀ, ਕੀਤੀ ਸਭ ਦੇ ਭਲੇ ਦੀ ਅਰਦਾਸ

ਅਨੀਤਾ ਅੰਬਾਨੀ

Follow Us On

ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ ਅੰਮ੍ਰਿਤਸਰ ਪਹੁੰਚੇ। ਜਿੱਥੇ ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਨੀਤਾ ਅੰਬਾਨੀ ਨੇ ਅਰਦਾਸ ਕੀਤੀ। ਉਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਵੀ ਕੀਤੀ। ਨੀਤਾ ਅੰਬਾਨੀ ਦੀ ਇਹ ਸਾਦਗੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਲੋਕ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।

ਨੀਤਾ ਅੰਬਾਨੀ ਦੇ ਨਾਲ ਉਨ੍ਹਾਂ ਦੇ ਸੁਰੱਖਿਆ ਗਾਰਡ ਵੀ ਮੌਜੂਦ ਸਨ। ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਉਹ IPL 2024 ਵਿੱਚ ਮੁੰਬਈ ਇੰਡੀਅਨਜ਼ (MI) ਦੀ ਜਿੱਤ ਲਈ ਪ੍ਰਾਰਥਨਾ ਕਰਨ ਗਏ ਸਨ।

ਮੁੰਬਈ ਇੰਡੀਅਨ ਤੇ ਪੰਜਾਬ ਕਿੰਗਜ਼ ਵਿਚਾਲੇ ਮੈਚ

ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ‘ਚ ਮੁੰਬਈ ਇੰਡੀਅਨਜ਼ ਦੀ ਟੀਮ ਆਪਣੇ 7ਵੇਂ ਮੈਚ ‘ਚ ਤੀਜੀ ਜਿੱਤ ਹਾਸਲ ਕਰਨ ‘ਚ ਕਾਮਯਾਬ ਰਹੀ। ਮੁੰਬਈ ਦੀ ਟੀਮ ਨੇ ਪੰਜਾਬ ਕਿੰਗਜ਼ ਖਿਲਾਫ ਇਹ ਮੈਚ 9 ਦੌੜਾਂ ਨਾਲ ਜਿੱਤ ਲਿਆ। ਇਕ ਸਮੇਂ ਤਾਂ ਮੁੰਬਈ ਦੀ ਟੀਮ ਇਕਪਾਸੜ ਮੈਚ ਜਿੱਤਦੀ ਨਜ਼ਰ ਆ ਰਹੀ ਸੀ ਪਰ 25 ਸਾਲਾ ਬੱਲੇਬਾਜ਼ ਆਸ਼ੂਤੋਸ਼ ਸ਼ਰਮਾ ਨੇ ਆਪਣੀ ਪਾਰੀ ਨਾਲ ਇਸ ਮੈਚ ਨੂੰ ਕਾਫੀ ਰੋਮਾਂਚਕ ਬਣਾ ਦਿੱਤਾ ਸੀ, ਹਾਲਾਂਕਿ ਉਸ ਨੇ ਉਸ ਸਮੇਂ ਆਪਣਾ ਵਿਕਟ ਗੁਆ ਦਿੱਤਾ ਜਦੋਂ ਪੰਜਾਬ ਕਿੰਗਜ਼ ਦੀ ਟੀਮ ਨੇ ਲਗਭਗ ਮੈਚ ਵਿੱਚ ਵਾਪਸੀ ਕਰ ਲਈ ਸੀ। ਇਸ ਮੈਚ ‘ਚ ਜਿੱਤ ਤੋਂ ਬਾਅਦ ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਨੇ ਵੀ ਆਸ਼ੂਤੋਸ਼ ਦੀ ਪਾਰੀ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਦੇ ਭਵਿੱਖ ਨੂੰ ਸ਼ਾਨਦਾਰ ਦੱਸਿਆ।

ਪੰਜਾਬ ਕਿੰਗਜ਼ ਖਿਲਾਫ ਜਿੱਤ ਨਾਲ ਮੁੰਬਈ ਇੰਡੀਅਨਜ਼ ਦੀ ਟੀਮ ਹੁਣ 6 ਅੰਕਾਂ ਦੇ ਨਾਲ ਅੰਕ ਸੂਚੀ ‘ਚ ਸਿੱਧੇ 7ਵੇਂ ਸਥਾਨ ‘ਤੇ ਪਹੁੰਚ ਗਈ ਹੈ। ਮੁੰਬਈ ਨੇ ਇਸ ਸੀਜ਼ਨ ‘ਚ ਹੁਣ 7 ਹੋਰ ਮੈਚ ਖੇਡਣੇ ਹਨ, ਜਿਸ ‘ਚ ਉਸ ਨੂੰ ਪਲੇਆਫ ਦੀ ਦੌੜ ‘ਚ ਬਣੇ ਰਹਿਣ ਲਈ ਲਗਭਗ ਹਰ ਮੈਚ ਜਿੱਤਣਾ ਹੋਵੇਗਾ। ਮੁੰਬਈ ਇੰਡੀਅਨਜ਼ ਨੇ ਆਪਣਾ ਅਗਲਾ ਮੈਚ 22 ਅਪ੍ਰੈਲ ਨੂੰ ਰਾਜਸਥਾਨ ਰਾਇਲਜ਼ ਖਿਲਾਫ ਖੇਡਣਾ ਹੈ, ਜਿਸ ਦੇ ਖਿਲਾਫ ਇਸ ਸੀਜ਼ਨ ਦੇ ਸ਼ੁਰੂ ‘ਚ ਉਸ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Exit mobile version