ਅੰਮ੍ਰਿਤਸਰ ਹਵਾਈ ਅੱਡੇ 'ਤੇ 50 ਲੱਖ ਦਾ ਸੋਨਾ ਬਰਾਮਦ, ਮਿਲਾਨ ਤੋਂ ਆਇਆ ਸੀ ਯਾਤਰੀ | Amritsar airport customs department recovered gold worth 50 lakhs know full in punjabi Punjabi news - TV9 Punjabi

ਅੰਮ੍ਰਿਤਸਰ ਹਵਾਈ ਅੱਡੇ ‘ਤੇ 50 ਲੱਖ ਦਾ ਸੋਨਾ ਬਰਾਮਦ, ਮਿਲਾਨ ਤੋਂ ਆਇਆ ਸੀ ਯਾਤਰੀ

Updated On: 

20 Jul 2024 15:36 PM

ਹਵਾਈ ਅੱਡੇ ਤੇ ਮੌਜੂਦ ਕਮਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਨੀਓਸ ਦੀ ਫਲਾਈਟ ਨੰਬਰ NO534 ਦੇਰ ਰਾਤ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ ਸੀ। ਕਸਟਮ ਕਲੀਅਰੈਂਸ ਦੌਰਾਨ ਇੱਕ ਯਾਤਰੀ ਦੇ ਸਮਾਨ ਦੀ ਜਾਂਚ ਕੀਤੀ ਗਈ। ਉਸ ਦੇ ਬੈਗ ਵਿੱਚੋਂ ਸੋਨੇ ਦੀਆਂ ਚਾਰ ਚੂੜੀਆਂ ਬਰਾਮਦ ਹੋਈਆਂ।

ਅੰਮ੍ਰਿਤਸਰ ਹਵਾਈ ਅੱਡੇ ਤੇ 50 ਲੱਖ ਦਾ ਸੋਨਾ ਬਰਾਮਦ, ਮਿਲਾਨ ਤੋਂ ਆਇਆ ਸੀ ਯਾਤਰੀ

ਅੰਮ੍ਰਿਤਸਰ ਹਵਾਈ ਅੱਡੇ 'ਤੇ 50 ਲੱਖ ਦਾ ਸੋਨਾ ਬਰਾਮਦ, ਮਿਲਾਨ ਤੋਂ ਆਇਆ ਸੀ ਯਾਤਰੀ

Follow Us On

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਕਸਟਮ ਨੇ ਕਰੀਬ 50 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਕਸਟਮ ਨੇ ਸੋਨਾ ਦੀ ਬਰਾਮਦਗੀ ਤੋਂ ਬਾਅਦ ਮੁਲਾਂਕਣ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਬੀਤੀ ਰਾਤ ਮਿਲਾਨ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰੇ ਸਨ।

ਹਵਾਈ ਅੱਡੇ ਤੇ ਮੌਜੂਦ ਕਮਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਨੀਓਸ ਦੀ ਫਲਾਈਟ ਨੰਬਰ NO534 ਦੇਰ ਰਾਤ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੀ ਸੀ। ਕਸਟਮ ਕਲੀਅਰੈਂਸ ਦੌਰਾਨ ਇੱਕ ਯਾਤਰੀ ਦੇ ਸਮਾਨ ਦੀ ਜਾਂਚ ਕੀਤੀ ਗਈ। ਉਸ ਦੇ ਬੈਗ ਵਿੱਚੋਂ ਸੋਨੇ ਦੀਆਂ ਚਾਰ ਚੂੜੀਆਂ ਬਰਾਮਦ ਹੋਈਆਂ। ਜਿਸ ਮਗਰੋਂ ਯਾਤਰੀ ਤੋਂ ਪੁੱਛਗਿਛ ਕੀਤੀ ਗਈ। ਜਾਂਚ ਦੌਰਾਨ ਯਾਤਰੀ ਪੂਰੇ ਦਸਤਾਵੇਜ਼ ਨਹੀਂ ਦਿਖਾ ਸਕਿਆ। ਜਿਸ ਤੋਂ ਬਾਅਦ ਕਸਟਮ ਨੇ ਸੋਨਾ ਜ਼ਬਤ ਕਰ ਲਿਆ ਹੈ।

ਕਰੀਬ 49 ਲੱਖ ਹੈ ਕੀਮਤ

ਕਸਟਮ ਵਿਭਾਗ ਅਨੁਸਾਰ ਮੁਲਜ਼ਮ 24 ਕੈਰੇਟ ਕੱਚਾ ਸੋਨਾ 4 ਚੂੜੀਆਂ ਵਿੱਚ ਬਦਲ ਕੇ ਲਿਆਏ ਸਨ। ਜਦੋਂ ਕਸਟਮ ਦੁਆਰਾ ਚੂੜੀਆਂ ਦਾ ਵਜ਼ਨ ਕੀਤਾ ਗਿਆ ਤਾਂ ਉਨ੍ਹਾਂ ਦਾ ਭਾਰ 672 ਗ੍ਰਾਮ ਪਾਇਆ ਗਿਆ। ਇਸ ਤੋਂ ਬਾਅਦ ਉਹਨਾਂ ਦਾ ਮੁਲਾਂਕਣ ਕੀਤਾ ਗਿਆ, ਜੋ ਕਿ ਲਗਭਗ 49,92,960/- ਰੁਪਏ ਬਣਦਾ ਹੈ। ਫਿਲਹਾਲ ਇਹ ਸੋਨਾ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਹੈ। ਅਗਲੇਰੀ ਜਾਂਚ ਅਜੇ ਜਾਰੀ ਹੈ।

ਪਤਾ ਵੀ ਫੜ੍ਹਿਆ ਗਿਆ ਸੀ ਸੋਨਾ

ਇਸ ਤੋਂ ਪਹਿਲਾਂ ਵੀ ਇਸ ਸਾਲ ਜਨਵਰੀ ਮਹੀਨੇ ਵਿੱਚ ਮਹਿਲਾ ਤੋਂ 400 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਸੀ ਜਿਸ ਦੀ ਮਾਰਕਿਟ ਕੀਮਤ ਕਰੀਬ 25 ਲੱਖ ਰੁਪਏ ਸੀ। ਇਹ ਰਿਕਵਰੀ ਮਹਿਲਾ ਯਾਤਰੀ ਕੋਲੋਂ ਹੋਈ ਸੀ ਜੋ ਦੁਬਈ ਤੋਂ ਇੱਕ ਫਲਾਈਟ ਰਾਹੀਆਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਪਹੁੰਚੀ ਸੀ।

19 ਲੱਖ ਦੀ ਫੜ੍ਹੀ ਗਈ ਸੀ ਸਿਗਰਟ

ਅਪ੍ਰੈਲ ਮਹੀਨੇ ਵਿੱਚ ਮਲੇਸ਼ੀਆਂ ਤੋਂ ਆਈ ਇੱਕ ਮਹਿਲਾ ਕੋਲੋਂ ਜਾਂਚ ਦੌਰਾਨ 19 ਲੱਖ ਰੁਪਏ ਦੀਆਂ ਸਿਗਰਟਾਂ ਮਿਲੀਆਂ ਸਨ। ਜਿਸਨੂੰ ਕਸਟਮ ਵਿਭਾਗ ਨੇ ਜਬਤ ਕਰ ਲਿਆ ਸੀ। ਜਿਸ ਮਗਰੋ ਕਸਟਮ ਵਿਭਾਗ ਕਾਫ਼ੀ ਅਲਰਟ ਹੋ ਗਿਆ ਸੀ।

Related Stories
ਬੇਅਦਬੀ ਦੀ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਨੌਜਵਾਨ: ਸਿਆਸੀ ‘ਤੇ ਲੱਗੇ ਇਲਜ਼ਾਮ, ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਲਾਇਆ ਤਿਲਕ
ਰਵਨੀਤ ਸਿੰਘ ਬਿੱਟੂ ਦੇ ਬਿਆਨ ‘ਤੇ ਸਿਆਸੀ ਹੰਗਾਮਾ, ਕਾਂਗਰਸੀ ਆਗੂਆਂ ਨੇ ਕਿਹਾ- ਅਹਿਸਾਨ ਫਰਾਮੋਸ਼, ਜਾਣੋ ਕੀ ਹੈ ਪੂਰਾ ਵਿਵਾਦ
ਅੰਮ੍ਰਿਤਪਾਲ ਦੇ ਸਾਥੀ ਰਾਊਕੇ ਨੇ NSA ਨੂੰ ਦਿੱਤੀ ਚੁਣੌਤੀ: HC ‘ਚ ਪਟੀਸ਼ਨ ਦਾਇਰ, ਕੇਂਦਰ ਸਰਕਾਰ ਤੇ ਡਿਬਰੂਗੜ੍ਹ ਜੇਲ੍ਹ ਨੂੰ ਨੋਟਿਸ
ਅਕਾਲੀ ਆਗੂ ਮਹਿੰਦਰ ਸਿੰਘ ਰੋਮਾਣਾ ਦਾ ਦਿਹਾਂਤ: 3 ਸੂਬਿਆਂ ਦੀਆਂ ਹੱਦਾਂ ਨਿਰਧਾਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ, ਸਾਬਕਾ CM ਬਰਨਾਲਾ-ਬਾਦਲ ਦੇ ਸਨ ਕਰੀਬੀ
ਲੁਧਿਆਣਾ ‘ਚ ਅਵਾਰਾ ਕੁੱਤਿਆ ਦੀ ਦਹਿਸ਼ਤ, ਗਲੀ ‘ਚ ਖੇਡ ਰਹੀ ਬੱਚੀ 2 ਸਾਲਾ ਬੱਚੀ ਨੂੰ ਨੌਚਿਆ
ਸੁਨਾਮ ਨੇੜੇ ਟੈਂਪੂ ਨੇ ਕੁਚਲੇ ਔਰਤ ਸਮੇਤ 4 ਮਨਰੇਗਾ ਮਜ਼ਦੂਰ, ਲੋਕਾਂ ਨੇ ਕੀਤਾ ਰੋਡ ਜਾਮ
Exit mobile version