Live Update: ਭਾਰਤ ਦਾ ਸਮਾਰਟਫੋਨ ਬਾਜ਼ਾਰ 2025 ਤੱਕ $50 ਬਿਲੀਅਨ ਨੂੰ ਪਾਰ ਕਰੇਗਾ: ਰਿਪੋਰਟ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਦਿੱਲੀ: PM ਮੋਦੀ ਭਲਕੇ ‘ਗ੍ਰਾਮੀਣ ਭਾਰਤ ਮਹੋਤਸਵ 2025’ ਦਾ ਕਰਨਗੇ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਯਾਨੀ 4 ਜਨਵਰੀ ਨੂੰ ਭਾਰਤ ਮੰਡਪਮ ਵਿਖੇ ‘ਗ੍ਰਾਮੀਣ ਭਾਰਤ ਮਹੋਤਸਵ 2025’ ਦਾ ਉਦਘਾਟਨ ਕਰਨਗੇ। ਇਹ ਮੇਲਾ 4 ਤੋਂ 9 ਜਨਵਰੀ ਤੱਕ ਦਿੱਲੀ ਦੇ ਭਾਰਤ ਮੰਡਪਮ ਵਿੱਚ ਚੱਲੇਗਾ। ਪੀਐਮਓ ਦੁਆਰਾ ਜਾਰੀ ਕੀਤੇ ਗਏ ਰੀਲੀਜ਼ ਦੇ ਮੁਤਾਬਕ, ਇਸ ਦਾ ਥੀਮ ‘ਵਿਕਸਤ ਭਾਰਤ 2047 ਲਈ ਇੱਕ ਲਚਕਦਾਰ ਪੇਂਡੂ ਭਾਰਤ ਦਾ ਨਿਰਮਾਣ’ ਹੈ। ਇਸ ਦੇ ਨਾਲ ਹੀ ਤਿਉਹਾਰ ਦਾ ਮਾਟੋ ਵੀ ਰੱਖਿਆ ਗਿਆ ਹੈ ਕਿ ‘ਜੇ ਪਿੰਡ ਵਧਦਾ ਹੈ ਤਾਂ ਦੇਸ਼ ਵਧਦਾ ਹੈ’।
-
ਭਾਰਤ ਦਾ ਸਮਾਰਟਫੋਨ ਬਾਜ਼ਾਰ 2025 ਤੱਕ $50 ਬਿਲੀਅਨ ਨੂੰ ਪਾਰ ਕਰੇਗਾ: ਰਿਪੋਰਟ
ਮਾਰਕੀਟ ਰਿਸਰਚ ਫਰਮ ਕਾਊਂਟਰਪੁਆਇੰਟ ਟੈਕਨਾਲੋਜੀ ਦੀ ਰਿਪੋਰਟ ਮੁਤਾਬਕ ਇਸ ਸਾਲ ਭਾਰਤੀ ਸਮਾਰਟਫੋਨ ਬਾਜ਼ਾਰ ਦੇ 50 ਅਰਬ ਡਾਲਰ ਤੋਂ ਵੱਧ ਹੋਣ ਦਾ ਅਨੁਮਾਨ ਹੈ। ਐਪਲ ਤੇ ਸੈਮਸੰਗ ਦੀ ਅਗਵਾਈ ਵਿੱਚ ਪ੍ਰੀਮੀਅਮ ਸਮਾਰਟਫ਼ੋਨਾਂ ਦੀ ਵੱਧਦੀ ਮੰਗ ਦੇ ਕਾਰਨ 2025 ਤੱਕ ਭਾਰਤੀ ਸਮਾਰਟਫੋਨ ਬਾਜ਼ਾਰ ਦਾ ਆਕਾਰ $50 ਬਿਲੀਅਨ (ਲਗਭਗ 4,28,900 ਕਰੋੜ ਰੁਪਏ) ਤੋਂ ਵੱਧ ਹੋਣ ਦੀ ਸੰਭਾਵਨਾ ਹੈ।
-
14 ਜਨਵਰੀ ਨੂੰ ਹੋਵੇਗੀ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਐਲਾਨ
ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਸਾਂਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਐਲਾਨ ਜਲਦ ਹੋ ਸਕਦਾ ਹੈ। ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਹੈ ਸ੍ਰੀ ਮੁਕਤਸਰ ਸਾਹਿਬ ਵਿੱਚ 14 ਜਨਵਰੀ ਨੂੰ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਵੇਗਾ।
-
ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ 7-8 ਜਨਵਰੀ ਨੂੰ ਹੋ ਸਕਦਾ ਹੈ
ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਮੰਗਲਵਾਰ ਜਾਂ ਬੁੱਧਵਾਰ ਨੂੰ ਹੋ ਸਕਦਾ ਹੈ।
-
ਰਣਜੀਤ ਕਤਲ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਰਾਮ ਰਹੀਮ ਨੂੰ ਜਾਰੀ ਕੀਤਾ ਨੋਟਿਸ
CBI ਦੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਡੇਰਾ ਮੁੱਖੀ ਰਾਮ ਰਹੀਮ ਸਮੇਤ 5 ਲੋਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਦਰਅਸਲ ਰਣਜੀਤ ਕਤਲਕਾਂਡ ਵਿੱਚ ਬਰੀ ਕਰਨ ਦੇ ਮਾਮਲੇ ਖਿਲਾਫ਼ ਸੀਬੀਆਈ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਸੀ।
-
ਮੱਧ ਪ੍ਰਦੇਸ਼: ਪੀਥਮਪੁਰ ਵਿੱਚ ਪ੍ਰਦਰਸ਼ਨ ਦੌਰਾਨ ਲਾਠੀਚਾਰਜ
ਭੋਪਾਲ ਗੈਸ ਕਾਂਡ ਦੇ 40 ਸਾਲਾਂ ਬਾਅਦ ਯੂਨੀਅਨ ਕਾਰਬਾਈਡ ਫੈਕਟਰੀ ਦਾ ਕੂੜਾ ਬਾਹਰ ਕੱਢਿਆ ਗਿਆ ਹੈ। ਇਸ ਨੂੰ ਸਾੜਨ ਲਈ ਰਾਜਧਾਨੀ ਭੋਪਾਲ ਤੋਂ 250 ਕਿਲੋਮੀਟਰ ਦੂਰ ਪੀਥਮਪੁਰ ਲਿਆਂਦਾ ਜਾ ਰਿਹਾ ਹੈ। ਉਥੋਂ ਦੇ ਲੋਕ ਇਸ ਦਾ ਵਿਰੋਧ ਕਰ ਰਹੇ ਹਨ।
-
ਆਲ ਆਉਟ ਹੋਈ ਟੀਮ ਇੰਡੀਆ
ਸਿਡਨੀ ਟੈਸਟ ਦੇ ਪਹਿਲੇ ਦਿਨ ਹੀ ਟੀਮ ਇੰਡੀਆ 185 ਰਨ ਤੇ ਆਲ ਆਉਟ ਹੋ ਗਈ ਹੈ। ਸਭ ਤੋਂ ਜ਼ਿਆਦਾ ਰਿਸ਼ਵ ਪੰਤ ਨੇ 40 ਰਨ ਬਣਾਏ।
-
ਰਿਜਿਜੂ ਸਵੇਰੇ 11 ਵਜੇ ਅਜਮੇਰ ਸ਼ਰੀਫ ਦਰਗਾਹ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਚਾਦਰ ਚੜ੍ਹਾਉਣਗੇ
ਕੇਂਦਰੀ ਮੰਤਰੀ ਕਿਰਨ ਰਿਜਿਜੂ ਕੱਲ ਯਾਨੀ ਸ਼ਨੀਵਾਰ ਨੂੰ ਅਜਮੇਰ ਸ਼ਰੀਫ ਦਰਗਾਹ ‘ਤੇ ਪੀਐੱਮ ਮੋਦੀ ਨੂੰ ਚਾਦਰ ਚੜ੍ਹਾਉਣਗੇ। ਇਸ ਤੋਂ ਪਹਿਲਾਂ ਉਹ ਨਿਜ਼ਾਮੂਦੀਨ ਦਰਗਾਹ ‘ਤੇ ਗਏ। ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਦੇ ਪਿਆਰ ਦੇ ਸੰਦੇਸ਼ ਨੂੰ ਲੈ ਕੇ ਜਾ ਰਹੇ ਹਾਂ। ਅਸੀਂ ਇਹ ਸੰਦੇਸ਼ ਲੈ ਕੇ ਜਾ ਰਹੇ ਹਾਂ ਕਿ ਦੇਸ਼ ਵਿੱਚ ਅਮਨ-ਸ਼ਾਂਤੀ ਬਣੀ ਰਹੇ ਅਤੇ ਸਾਡਾ ਭਵਿੱਖ ਚੰਗਾ ਹੋਵੇ। ਕੱਲ੍ਹ ਸਵੇਰੇ 11 ਵਜੇ ਅਸੀਂ ਅਜਮੇਰ ਸ਼ਰੀਫ ਦਰਗਾਹ ‘ਤੇ ਪ੍ਰਧਾਨ ਮੰਤਰੀ ਦੀ ਚਾਦਰ ਚੜ੍ਹਾਵਾਂਗੇ।
-
ਕਾਂਗਰਸ ਅੱਜ ਤੋਂ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਮੁਹਿੰਮ ਕਰੇਗੀ ਸ਼ੁਰੂ
ਕਾਂਗਰਸ ਪਾਰਟੀ ਅੱਜ ਤੋਂ ਦਿੱਲੀ ‘ਚ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਮੁਹਿੰਮ ਸ਼ੁਰੂ ਕਰੇਗੀ। ਇਹ ਮੁਹਿੰਮ ਮਹਾਤਮਾ ਗਾਂਧੀ, ਡਾ: ਭੀਮ ਰਾਓ ਅੰਬੇਡਕਰ ਦੇ ਸਿਧਾਂਤਾਂ ਅਤੇ ਭਾਰਤੀ ਸੰਵਿਧਾਨ ਨੂੰ ਅੱਗੇ ਵਧਾਉਣ ਲਈ ਹੋਵੇਗੀ।
-
ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਢ, ਦਿੱਲੀ-ਐਨਸੀਆਰ ਵਿੱਚ ਧੁੰਦ ਨੇ ਰਫ਼ਤਾਰ ਘਟਾਈ
ਉੱਤਰੀ ਭਾਰਤ ਵਿੱਚ ਬਹੁਤ ਠੰਡ ਪੈ ਰਹੀ ਹੈ। ਸੰਘਣੀ ਧੁੰਦ ਨੇ ਦਿੱਲੀ-ਐਨਸੀਆਰ ਦੀ ਰਫ਼ਤਾਰ ਨੂੰ ਬਰੇਕ ਲਗਾ ਦਿੱਤੀ ਹੈ। ਕਈ ਇਲਾਕਿਆਂ ‘ਚ ਵਿਜ਼ੀਬਿਲਟੀ ਕਾਫੀ ਘੱਟ ਗਈ ਹੈ।
-
ਹਾਈ ਪਾਵਰ ਕਮੇਟੀ ਦੀ ਪੰਚਕੂਲਾ ਚ ਹੋਣ ਵਾਲੀ ਬੈਠਕ ਰੱਦ
ਸੁਪਰੀਮ ਕੋਰਟ ਵੱਲੋ ਬਣਾਈ ਹਾਈ ਪਾਵਰ ਕਮੇਟੀ ਦੀ ਪੰਚਕੂਲਾ ਚ ਹੋਣ ਵਾਲੀ ਬੈਠਕ ਰੱਦ ਹੋ ਗਈ ਹੈ। ਇਸ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਇਸ ਬੈਠਕ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।
-
ਮੁੰਬਈ ਦੇ ਧਾਰਾਵੀ ‘ਚ ਭਿਆਨਕ ਹਾਦਸਾ, 6 ਕਾਰਾਂ ਖਾੜੀ ‘ਚ ਡਿੱਗ ਗਈਆਂ
ਮੁੰਬਈ ਦੇ ਧਾਰਾਵੀ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਛੇ ਕਾਰਾਂ ਖਾੜੀ ਵਿੱਚ ਡਿੱਗ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਵਾਹਨ ਖਾੜੀ ਦੇ ਕੰਢੇ ਖੜ੍ਹੇ ਸਨ, ਜਦੋਂ ਇੱਕ ਟੈਂਕਰ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ। ਫਿਲਹਾਲ ਪੁਲਸ ਮੌਕੇ ‘ਤੇ ਪਹੁੰਚ ਗਈ ਹੈ। ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ। ਵਾਹਨਾਂ ਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਹਾਦਸੇ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
-
ਅਮਰੀਕਾ ਦੇ ਕੈਲੀਫੋਰਨੀਆ ‘ਚ ਜਹਾਜ਼ ਹਾਦਸਾਗ੍ਰਸਤ, 2 ਦੀ ਮੌਤ
ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਜਹਾਜ਼ ਹਾਦਸਾ ਵਾਪਰਿਆ ਹੈ। ਇਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ।
-
ਅੱਜ ਗੁਰਦੁਆਰਾ ਰਕਾਬ ਗੰਜ ਵਿਖੇ ਡਾ. ਮਨਮੋਹਨ ਸਿੰਘ ਦੀ ਅੰਤਿਮ ਅਰਦਾਸ
ਦਿੱਲੀ ਦੇ ਗੁਰਦੁਆਰਾ ਸ਼੍ਰੀ ਰਕਾਬ ਗੰਜ ਵਿਖੇ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਦੀ ਅੰਤਿਮ ਅਰਦਾਸ ਹੋਵੇਗੀ। ਇਸ ਮੌਕੇ ਕਾਂਗਰਸ ਦੇ ਵੱਡੇ ਲੀਡਰਾਂ ਸਮੇਤ ਦੇਸ਼ ਦੀਆਂ ਉੱਘੀਆਂ ਸਖਸੀਅਤਾਂ ਹਾਜ਼ਰ ਰਹਿਣਗੀਆਂ।