ਸਾਬਕਾ ਕੈਬਨਿਟ ਮੰਤਰੀ ਗਰਚਾ ਅਕਾਲੀ ਦਲ 'ਚ ਹੋਣਗੇ ਸ਼ਾਮਲ, ਅਕਾਲੀ-ਭਾਜਪਾ ਗਠਜੋੜ ਨਾ ਹੋਣ ਕਾਰਨ ਲਿਆ ਫੈਸਲਾ | Former cabinet minister Jagdish Singh Garch join Akali Dal know in Punjabi Punjabi news - TV9 Punjabi

ਸਾਬਕਾ ਕੈਬਨਿਟ ਮੰਤਰੀ ਗਰਚਾ ਅਕਾਲੀ ਦਲ ‘ਚ ਹੋਣਗੇ ਸ਼ਾਮਲ, ਅਕਾਲੀ-ਭਾਜਪਾ ਗਠਜੋੜ ਨਾ ਹੋਣ ਕਾਰਨ ਲਿਆ ਫੈਸਲਾ

Published: 

04 Apr 2024 10:44 AM

ਪੰਜਾਬ ਦੇ ਸਾਬਕ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜਗਦੀਸ਼ ਸਿੰਘ ਗਰਚਾ ਆਪਣੀ ਅਕਾਲੀ ਦਲ ਵਿੱਚ ਵਾਪਸੀ ਕਰਨਗੇ। ਦੱਸ ਦਈਏ ਕਿ ਜਗਦੀਸ਼ ਸਿੰਘ ਗਰਚਾ ਦੀ ਉਮਰ 80 ਸਾਲ ਹੈ। ਉਨ੍ਹਾਂ ਨੇ ਚੋਣ ਸਿਆਸਤ ਤੋਂ ਦੂਰ ਰਹਿਣ ਦਾ ਐਲਾਨ ਕੀਤਾ ਹੈ ਪਰ ਉਹ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ।

ਸਾਬਕਾ ਕੈਬਨਿਟ ਮੰਤਰੀ ਗਰਚਾ ਅਕਾਲੀ ਦਲ ਚ ਹੋਣਗੇ ਸ਼ਾਮਲ, ਅਕਾਲੀ-ਭਾਜਪਾ ਗਠਜੋੜ ਨਾ ਹੋਣ ਕਾਰਨ ਲਿਆ ਫੈਸਲਾ

ਸਾਬਕਾ ਕੈਬਨਿਟ ਮੰਤਰੀ ਗਰਚਾ ਅਕਾਲੀ ਦਲ 'ਚ ਹੋਣਗੇ ਸ਼ਾਮਲ

Follow Us On

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਪਹੁੰਚਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਕਈ ਹੋਰ ਵੱਡੇ ਲੀਡਰ ਅਕਾਲੀ ਦਲ ਵਿੱਚ ਸ਼ਾਮਲ ਹੋਣ ਰਹੇ ਹਨ। ਹੁਣ ਸਾਬਕਾ ਕੈਬਨਿਟ ਮੰਤਰੀ ਜਗਦੀਸ਼ ਸਿੰਘ ਗਰਚਾ ਨੇ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਚਾਰ ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਅੱਜ ਘਰ ਵਾਪਸੀ ਕਰ ਰਹੇ ਹਨ।

ਜਗਦੀਸ਼ ਸਿੰਘ ਗਰਚਾ ਅਕਾਲੀ ਦਲ ‘ਚ ਹੋਣਗੇ ਸ਼ਾਮਲ

ਪੰਜਾਬ ਦੇ ਸਾਬਕ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜਗਦੀਸ਼ ਸਿੰਘ ਗਰਚਾ ਆਪਣੀ ਅਕਾਲੀ ਦਲ ਵਿੱਚ ਵਾਪਸੀ ਕਰਨਗੇ। ਦੱਸ ਦਈਏ ਕਿ ਜਗਦੀਸ਼ ਸਿੰਘ ਗਰਚਾ ਦੀ ਉਮਰ 80 ਸਾਲ ਹੈ। ਉਨ੍ਹਾਂ ਨੇ ਚੋਣ ਸਿਆਸਤ ਤੋਂ ਦੂਰ ਰਹਿਣ ਦਾ ਐਲਾਨ ਕੀਤਾ ਹੈ ਪਰ ਉਹ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ।

ਜ਼ਿਕਰਯੋਗ ਹੈ ਕਿ ਜਗਦੀਸ਼ ਸਿੰਘ ਗਰਚਾ, ਭਾਈ ਮੋਹਕਮ ਸਿੰਘ, ਮਨਜੀਤ ਸਿੰਘ ਭੋਮਾ ਸਮੇਤ ਹੋਰ ਅਕਾਲੀ (ਯੂਨਾਈਟਿਡ) ਆਗੂਆਂ ਨੇ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਇਸ ਸਾਲ ਮਾਰਚ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਵਿੱਚ ਰਲੇਵੇਂ ਦਾ ਐਲਾਨ ਕਰਨ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਸੁਖਦੇਵ ਸਿੰਘ ਢੀਂਡਸਾ ‘ਤੇ ਪਾਰਟੀ ਦੇ ਹਿੱਤ ਵਿਕਣ ਦਾ ਦੋਸ਼ ਵੀ ਲਾਇਆ ਸੀ।

ਵਫਾਦਾਰਾਂ ਨੂੰ ਨਹੀਂ ਮਿਲ ਰਹੀ ਸੀ ਇੱਜ਼ਤ

ਜਗਦੀਸ਼ ਸਿੰਘ ਗਰਚਾ ਦੇ ਪੁੱਤਰ ਹਰਜਿੰਦਰ ਸਿੰਘ ਗਰਚਾ ਨੇ ਕਿਹਾ ਕਿ ਉਨ੍ਹਾਂ ਦਾ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਕੋਈ ਵੀ ਨਿੱਜੀ ਮਸਲਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪਾਰਟੀ ਦੀ ਕਾਰਜਪ੍ਰਣਾਲੀ ਦੇ ਖਿਲਾਫ ਹਾਂ ਅਤੇ ਵਫਾਦਾਰਾਂ ਨੂੰ ਉਸ ਸਮੇਂ ਬਣਦਾ ਸਨਮਾਨ ਨਹੀਂ ਮਿਲ ਰਿਹਾ ਸੀ।

ਇਹ ਵੀ ਪੜ੍ਹੋ: Lok Sabha Elections 2024: ਪੈਰਾਸ਼ੂਟ ਉਮੀਦਵਾਰਾਂ ਨਾਲ ਸਿਆਸੀ ਪਾਰਟੀਆਂ ਨੂੰ ਹੋਵੇਗਾ ਫਾਈਦਾ ਜਾਂ ਨੁਕਸਾਨ ?

Exit mobile version