ਸਰਦੀਆਂ 'ਚ ਖੂਨ ਦੀ ਕਮੀ ਦੇ ਕੀ ਹਨ ਲੱਛਣ? ਮਾਹਰ ਤੋਂ ਜਾਣੋ

24-11- 2025

TV9 Punjabi

Author: Ramandeep Singh

Getty Images

ਸਰਦੀਆਂ 'ਚ ਖੂਨ ਦੀ ਕਮੀ

ਸਰਦੀਆਂ 'ਚ, ਹਰੀਆਂ ਸਬਜ਼ੀਆਂ ਤੇ ਆਇਰਨ ਨਾਲ ਭਰਪੂਰ ਭੋਜਨ ਦਾ ਸੇਵਨ ਅਕਸਰ ਘੱਟ ਜਾਂਦਾ ਹੈ, ਜਿਸ ਨਾਲ ਆਇਰਨ ਤੇ ਫੋਲੇਟ ਦੀ ਕਮੀ ਵਧ ਸਕਦੀ ਹੈ। ਠੰਡ 'ਚ ਸਰੀਰ ਦਾ ਮੈਟਾਬੋਲਿਜ਼ਮ ਵੀ ਥੋੜ੍ਹਾ ਹੌਲੀ ਹੋ ਜਾਂਦਾ ਹੈ, ਜਿਸ ਨਾਲ ਥਕਾਵਟ ਤੇ ਕਮਜ਼ੋਰੀ ਵਧਦੀ ਹੈ। ਵਾਰ-ਵਾਰ ਸਰਦੀ-ਜ਼ੁਕਾਮ ਖੂਨ ਦੇ ਪੱਧਰ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਆਓ ਖੂਨ ਦੀ ਕਮੀਂ ਦੇ ਲੱਛਣਾਂ ਬਾਰੇ ਜਾਣੀਏ।

ਡਾ. ਐਲ.ਐਚ. ਘੋਟੇਕਰ ਦੱਸਦੇ ਹਨ ਕਿ ਅਨੀਮੀਆ ਸਰੀਰ ਨੂੰ ਆਕਸੀਜਨ ਦੀ ਸਪਲਾਈ ਘਟਾਉਂਦਾ ਹੈ, ਜਿਸ ਨਾਲ ਥਕਾਵਟ ਹੁੰਦੀ ਹੈ। ਇਹ ਥਕਾਵਟ ਸਰਦੀਆਂ 'ਚ ਵਧੇਰੇ ਸਪੱਸ਼ਟ ਹੁੰਦੀ ਹੈ।

ਲਗਾਤਾਰ ਥਕਾਵਟ

ਹਲਕਾ ਕੰਮ ਵੀ ਸਾਹ ਲੈਣ 'ਚ ਤਕਲੀਫ਼ ਦਾ ਕਾਰਨ ਬਣਦਾ ਹੈ, ਕਿਉਂਕਿ ਖੂਨ ਦੀ ਆਕਸੀਜਨ ਲੈ ਜਾਣ ਸਮਰੱਥਾ ਘੱਟ ਜਾਂਦੀ ਹੈ। ਇਹ ਖੂਨ ਦੀ ਕਮੀ ਦਾ ਇੱਕ ਆਮ ਲੱਛਣ ਹੈ।

ਸਾਹ ਲੈਣ 'ਚ ਤਕਲੀਫ਼

ਖੂਨ ਦੀ ਕਮੀ ਨਾਲ ਦਿਮਾਗ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲਦੀ, ਜਿਸ ਨਾਲ ਚੱਕਰ ਆਉਣੇ, ਕਮਜ਼ੋਰੀ ਜਾਂ ਸਿਰ ਭਾਰ ਰਹਿਣ ਦੀ ਸਮੱਸਿਆ ਰਹਿੰਦੀ ਹੈ।

ਚੱਕਰ ਆਉਣਾ

ਚਿਹਰੇ, ਬੁੱਲ੍ਹਾਂ ਤੇ ਹੱਥਾਂ ਦੀ ਸਕਿਨ ਪੀਲੀ ਦਿਖਾਈ ਦੇਣਾ ਸਰੀਰ 'ਚ ਘੱਟ ਹੀਮੋਗਲੋਬਿਨ ਦਾ ਸਪੱਸ਼ਟ ਸੰਕੇਤ ਹੈ।

ਸਕਿਨ ਦਾ ਪੀਲਾ ਪੈਣਾ

ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਸਰੀਰ ਆਪਣੇ ਦਿਲ ਦੀ ਧੜਕਣ ਨੂੰ ਵਧਾਉਂਦਾ ਹੈ। ਸਰਦੀਆਂ 'ਚ ਇਹ ਧੜਕਣ ਤੇ ਭਾਰੀਪਨ ਵਧੇਰੇ ਮਹਿਸੂਸ ਹੁੰਦੀ ਹੈ।

ਦਿਲ ਦੀ ਧੜਕਣ ਤੇਜ਼ ਹੋਣਾ

ਅਨੀਮੀਆ ਖੂਨ ਦੇ ਗੇੜ ਨੂੰ ਕਮਜ਼ੋਰ ਕਰ ਦਿੰਦਾ ਹੈ, ਜਿਸ ਕਾਰਨ ਹੱਥ ਤੇ ਪੈਰ ਲਗਾਤਾਰ ਠੰਡੇ ਮਹਿਸੂਸ ਹੁੰਦੇ ਹਨ। ਇਹ ਲੱਛਣ ਸਰਦੀਆਂ 'ਚ ਵਧੇਰੇ ਮਹਿਸੂਸ ਹੁੰਦਾ ਹੈ।

ਠੰਡੇ ਹੱਥ-ਪੈਰ