23-11- 2025
TV9 Punjabi
Author: Sandeep Singh
ਫਾਤਿਮਾ ਅਤੇ ਵਿਜੈ ਪਹਿਲੀ ਵਾਰ ਕਿਸੇ ਫਿਲਮ ਵਿਚ ਨਜ਼ਰ ਆਉਣਗੇ। ਇਸ ਫਿਲਮ ਦਾ ਨਾਮ ਹੈ ਗੁਸਤਾਖ਼ ਇਸ਼ਕ, ਇਸ ਵਿਚ ਨਸੀਰੂਦੀਨ ਸ਼ਾਹ ਵੀ ਹਨ।
ਫਾਤਿਮਾ ਅਤੇ ਵਿਜੈ ਦੀ ਇਸ ਫਿਲਮ ਨੂੰ ਦਿੱਗਜ ਫੈਸ਼ਨ ਡਿਜਾਇਨਰ ਮਨੀਸ਼ ਮਲਹੋਤਰਾ ਇਸ ਫਿਲਮ ਦੇ ਪ੍ਰੋਡਿਉਸਰ ਹਨ। ਕਰੀਬ 10 ਸਾਲ ਪਹਿਲਾਂ ਉਨ੍ਹਾਂ ਨੇ ਫਿਲਮ ਕਾਰੋਬਾਰ ਵਿਚ ਆਉਣ ਦੀ ਗੱਲ ਕਹਿ ਸੀ।
ਇਸ ਵਿਚਕਾਰ ਫਿਲਮ ਦੀ ਲੀਡ ਜੋੜੀ ਨੇ ਫਾਤਿਮਾ ਅਤੇ ਵਿਜੇ ਵਰਮਾ ਨੇ ਰੋਮਾਂਟਿਕ ਫੋਟੋ ਸੂਟ ਕਰਵਾਇਆ ਹੈ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ।
ਦੋਵੇ ਸਿਤਾਰੇ ਕਾਲੇ ਰੰਗ ਦੇ ਕਪੜਿਆਂ ਵਿਚ ਦਿਖਾਈ ਦੇ ਰਹੇ ਹਨ। ਨਾਲ ਹੀ ਵਿਜੇ ਅਤੇ ਫਾਤਿਮਾ ਦੀ ਕੈਮਿਸਟ੍ਰੀ ਕੈਮਰੇ ਸਾਹਮਣੇ ਜੋਰਦਾਰ ਲਗ ਰਹੀ ਹੈ।
ਗੁਸਤਾਖ਼ ਇਸ਼ਕ ਦੇ ਟ੍ਰੇਲਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸੇ ਦੇ ਵਿਚਕਾਰ ਫੈਂਸ ਨੂੰ ਇਸ ਦਾ ਕਾਫੀ ਸਮੇਂ ਤੋਂ ਉਡੀਕ ਹੈ। ਹਾਲਾਂਕਿ ਫਿਲਮ ਦਾ ਹਸ਼ਰ ਕੀ ਹੋਵੇਗਾ ਇਹ ਤਾਂ ਆਉਣ ਤੋਂ ਬਾਅਦ ਹੀ ਪਤਾ ਲਗੇਗਾ।
ਫਾਤਿਮਾ ਸਨਾ ਅਤੇ ਵਿਜੇ ਵਰਮਾ ਸਟਾਟਰ ਇਸ ਫਿਲਮ ਨੂੰ ਵਿਭ ਪੁਰੀ ਨੇ ਕੀਤਾ ਹੈ। ਫਿਲਮ 28 ਨਵੰਬਰ ਨੂੰ ਰਿਲੀਜ਼ ਲਈ ਤਿਆਰ ਹੈ।