14-11- 2025
TV9 Punjabi
Author: Sandeep Singh
ਮੌਤ ਇਸ ਸੰਸਾਰ ਦਾ ਅਟਲ ਸਤਿਆ ਹੈ। ਇਸ ਤੋਂ ਕੋਈ ਵੀ ਬੱਚ ਨਹੀਂ ਸਕਦਾ। ਮੌਤ ਤੋਂ ਬਾਅਦ ਵਿਅਕਤੀ ਦੀ ਆਤਮਾ ਦੀ ਸ਼ਾਂਤੀ ਲਈ ਕਈ ਤਰ੍ਹਾਂ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ।
ਕੀ ਤੁਸੀਂ ਜਾਣਦੇ ਹੋ ਕੀ ਮੌਤ ਤੋਂ ਬਾਅਦ ਆਤਮਾ ਤੁਰੰਤ ਸਰੀਰ ਨੂੰ ਛੱਡ ਕੇ ਨਹੀਂ ਜਾਂਦੀ, ਬਲਕਿ ਵਿਅਕਤੀ ਦੀ ਆਤਮਾ 13 ਦਿਨਾਂ ਤੱਕ ਇੱਥੇ ਰਹਿੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕੀ ਆਤਮਾ ਕਿਉਂ 13 ਦਿਨ ਪਰਿਵਾਰ ਕੋਲ ਰਹਿੰਦੀ ਹੈ।
ਇਸ ਤਰ੍ਹਾਂ ਕਿਉਂ ਹੁੰਦਾ ਹੈ ਇਸ ਦਾ ਜ਼ਿਕਰ ਗਰੁੜ ਪੁਰਾਣ ਵਿਚ ਕੀਤਾ ਗਿਆ ਹੈ। ਗਰੁੜ ਪੁਰਾਣ 18 ਮਹਾਂਪੁਰਾਣਾ ਵਿਚ ਸ਼ਾਮਲ ਹੈ। ਆਓ ਇਸ ਦੇ ਪਿੱਛੇ ਦਾ ਕਾਰਨ ਜਾਣਦੇ ਹਾਂ।
ਗਰੁੜ ਪੁਰਾਣ ਦੇ ਅਨੁਸਾਰ ਕਿਸੇ ਵੀ ਵਿਅਕਤੀ ਦੀ ਮੌਤ ਤੋਂ ਬਾਅਦ ਆਤਮਾ 13 ਦਿਨ ਪਰਿਵਾਰ ਦੇ ਨਾਲ ਰਹਿੰਦੀ ਹੈ, ਇਸ ਸਮੇਂ ਵਿਚ ਪਰਿਵਾਰ ਵਾਲੇ ਉਸ ਦੇ ਨਾਲ ਹੋਣ ਦਾ ਆਭਾਸ ਕਰਦੇ ਹਨ।
ਮੌਤ ਤੋਂ ਬਾਅਦ ਸਰੀਰ ਤਿਆਗ ਚੁੱਕੀ ਆਤਮਾ ਨੂੰ ਸ਼ੁਰੂ ਵਿਚ ਭਰਮ ਰਹਿੰਦਾ ਹੈ, ਉਸ ਨੂੰ ਇਹ ਸਮਝਣ ਵਿਚ ਸਮਾਂ ਲਗਦਾ ਹੈ, ਕੀ ਉਸ ਦਾ ਭੌਤਿਕ ਸਰੀਰ ਸਮਾਪਤ ਹੋ ਚੁੱਕਿਆ ਹੈ। ਉਸ ਨੂੰ ਮੁਕਤੀ ਮਿਲ ਚੁੱਕੀ ਹੈ।
ਆਤਮਾ 13 ਦਿਨ ਆਪਣੇ ਪਰਿਵਾਰ ਦੇ ਨਾਲ ਰਹਿ ਕੇ ਆਪਣੇ ਜੀਵਨ ਦੇ ਕਰਮਾਂ ਨੂੰ ਯਾਦ ਕਰਦੀ ਹੈ। ਇਸ ਦੇ ਨਾਲ ਹੀ ਉਹ ਆਪਣੇ ਪਰਿਵਾਰ ਨੂੰ ਦੁੱਖੀ ਦੇਖ ਕੇ ਵਿਆਕੁਲ ਹੁੰਦੀ ਹੈ।