21-11- 2025
TV9 Punjabi
Author: Sandeep Singh
ਸਰਦੀਆਂ ਵਿਚ ਕਈ ਲੋਕਾਂ ਨੂੰ ਵਾਰ-ਵਾਰ ਗਲੇ ਵਿਚ ਇਨਫੈਕਸ਼ਨ ਦੀ ਸ਼ਿਕਾਇਤ ਹੁੰਦੀ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਆਓ ਜਾਣਦੇ ਹਾਂ
ਡਾ. ਐਚ.ਐਲ ਘੋਟੇਕਰ ਦੱਸਦੇ ਹਨ ਕਿ ਸਰਦੀਆਂ ਵਿਚ ਸੁੱਕੀ ਹਵਾ ਗਲੇ ਦੀ ਨਮੀ ਨੂੰ ਘੱਟ ਕਰ ਦਿੰਦੀ ਹੈ। ਇਸ ਨਾਲ ਗਲੇ ਦੀ ਬਾਹਰੀ ਪਰਤ ਕਮਜ਼ੋਰ ਹੁੰਦੀ ਹੈ। ਜਿਸ ਦੀ ਵਜ੍ਹਾ ਨਾਲ ਬੈਕਟੀਰੀਆ ਆਸਾਨੀ ਨਾਲ ਹਮਲ੍ਹਾ ਕਰ ਦਿੰਦੇ ਹਨ।
ਸਰਦੀਆਂ ਵਿਚ ਸਰੀਰ ਦੀ ਇਮਨਿਉਟੀ ਪਾਵਰ ਥੋੜ੍ਹੀ ਸਲੋ ਹੋ ਜਾਂਦੀ ਹੈ। ਘੱਟ ਇਮਨਿਊਟੀ ਦੇ ਕਾਰਨ ਛੋਟੇ-ਛੋਟੇ ਵਾਇਰਸ ਵੀ ਗੱਲੇ ਵਿਚ ਸੰਕਰਮਣ ਪੈਦਾ ਹੋ ਜਾਂਦਾ ਹੈ।
ਸਰਦੀਆਂ ਵਿਚ ਲੋਕ ਕਮਰੇ ਬੰਦ ਕਰਕੇ ਬੈਠਦੇ ਹਨ। ਜਿਸ ਨਾਲ ਹਵਾ ਦਾ ਆਦਾਨ-ਪ੍ਰਦਾਨ ਘੱਟ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਵਾਤਾਵਰਣ ਚ ਵਾਇਰਸ ਅਤੇ ਬੈਕਟੀਰੀਆ ਜ਼ਿਆਦਾ ਫੈਲਦੇ ਹਨ, ਜਿਸ ਨਾਲ ਗਲੇ ਵਿਚ ਦਿੱਕਤ ਹੁੰਦੀ ਹੈ।
ਗਰਮ ਪੀਣ ਤੋਂ ਬਾਅਦ ਅਚਾਨਕ ਠੰਡਾ ਪਾਣੀ, ਆਈਸਕ੍ਰੀਮ ਜਾ ਫ੍ਰਿੰਜ਼ ਦਾ ਡ੍ਰਿੰਕ ਲੈਣ ਨਾਲ ਗਲੇ ਵਿਚ ਅਸਰ ਪੈਦਾ ਹੈ। ਇਸ ਵਿਚ ਸੂਜਨ ਅਤੇ ਇਨਫੈਕਸ਼ਨ ਵੱਧਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਸਰਦੀਆਂ ਵਿਚ ਹਵਾ ਦੀ ਗੁਣਵਤਾ ਖਰਾਬ ਹੁੰਦੀ ਹੈ। ਧੂੜ, ਧੂਆ ਅਤੇ ਸਮੋਗ ਗਲੇ ਦੀ ਝਿੱਲੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜਿਸ ਦੀ ਵਜ੍ਹਾ ਨਾਲ ਵਾਰ-ਵਾਰ ਖਰਾਸ਼ ਅਤੇ ਇਨਫੈਕਸ਼ਨ ਹੋਣ ਲੱਗਦਾ ਹੈ।