08-11- 2025
TV9 Punjabi
Author: Sandeep Singh
ਸਰਦੀਆਂ ਵਿਚ ਹਰੀ ਮੇਥੀ ਖੂਬ ਖਾਂਦੀ ਜਾਂਦੀ ਹੈ, ਇਸ ਦੀ ਵਰਤੋਂ ਤੜਕਾ ਲਗਾਉਣ ਤੋਂ ਲੈ ਕੇ ਅਚਾਰ ਵਿਚ ਕੀਤੀ ਜਾਂਦੀ ਹੈ। ਕਿਉਂਕਿ ਇਹ ਸੁਆਦ ਦੇ ਨਾਲ ਸਿਹਤ ਲਈ ਫਾਇਦੇ ਮੰਦ ਹੈ।
ਹੈਲਥ ਲਾਇਨ ਦੇ ਮੁਤਾਬਕ ਇੱਕ ਚਮਚ ਯਾਨੀ 11 ਗ੍ਰਾਮ ਮੇਥੀ ਦਾਣੇ ਵਿਚ 3 ਪ੍ਰਤੀਸ਼ਤ ਫਾਈਬਰ, 3 ਗ੍ਰਾਮ ਪ੍ਰੋਟੀਨ , ਡੇਲ੍ਹੀ ਜ਼ਰੂਰਤ ਦਾ 6 ਗ੍ਰਾਮ ਮੈਗਨੀਜ ਹੁੰਦਾ ਹੈ। ਇਸ ਦੇ ਨਾਲ ਹੀ ਕਈ ਹੋਰ ਪੋਸ਼ਕ ਤੱਤ ਹੁੰਦੇ ਹਨ।
ਸਵੇਰੇ ਉੱਠ ਕੇ ਮੇਥੀ ਦਾਣਾ ਪਾਣੀ ਪੀਣਾ ਅੱਜ ਦੇ ਸਮੇਂ ਵਿਚ ਕਾਫੀ ਜ਼ਿਆਦਾ ਚਰਚਾ ਵਿਚ ਹੈ। ਇੱਥੋ ਤੱਕ ਕੀ ਕਈ ਸਟਾਰ ਵਿਚ ਸਵੇਰੇ ਉੱਠ ਕੇ ਮੇਥੀ ਦਾਣਾ ਪਾਣੀ ਪੀਂਦੇ ਹਨ।
ਡਾ. ਪ੍ਰਦੀਪ ਕੁਮਾਰ ਦੱਸਦੇ ਹਨ ਕਿ ਜਿਹੜੇ ਲੋਕਾਂ ਦੀ ਪ੍ਰਵਿਰਤੀ ਪਿੱਤ ਵਾਲੇ ਹੈ ਉਨ੍ਹਾਂ ਲੋਕਾਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ। ਇਸ ਲਈ ਇਨ੍ਹਾਂ ਲੋਕਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਐਕਸਪਰਟ ਕਹਿੰਦੇ ਹਨ ਕਿ ਲਿਵਰ ਨਾਲ ਜੁੜੇ ਕਿਸੇ ਵੀ ਤਰ੍ਹਾ ਦੇ ਡਿਸਆਰਡਰ ਵਿਚ ਮੇਥੀ ਦਾਣੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਘੱਟ ਪਾਣੀ ਪੀਣਾ ਚਾਹੀਦਾ ਹੈ।
ਜਿਨ੍ਹਾਂ ਲੋਕਾਂ ਨੂੰ ਕਿਡਨੀ ਨਾਲ ਜੁੜ੍ਹੀ ਕੋਈ ਸਮੱਸਿਆ ਹੈ ਉਨ੍ਹਾਂ ਲੋਕਾਂ ਨੂੰ ਇਸ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ।