ਕੌਣ ਹੈ ‘ਪੰਜਾਬ ਦੀ ਐਸ਼ਵਰਿਆ ਰਾਏ’? ਜਿਸ ਨੂੰ ਸਲਮਾਨ ਖਾਨ ਨੇ ਕਹੀ ਸੀ ਇਹ ਗੱਲ

27-11- 2025

TV9 Punjabi

Author: Sandeep Singh

ਬਿੱਗ ਬੌਸ

ਸਲਮਾਨ ਖਾਨ ਦੇ ਮਸ਼ਹੂਰ ਟੀਵੀ ਰਿਐਲਿਟੀ ਸ਼ੋਅ "ਬਿੱਗ ਬੌਸ" ਤੋਂ ਸਿਧਾਰਥ ਸ਼ੁਕਲਾ, ਅਸੀਮ ਰਿਆਜ਼, ਸ਼ਹਿਨਾਜ਼ ਗਿੱਲ ਅਤੇ ਹੋਰਾਂ ਸਮੇਤ ਬਹੁਤ ਸਾਰੇ ਨਾਮ ਸੁਰਖੀਆਂ ਵਿੱਚ ਆਏ। ਉਨ੍ਹਾਂ ਵਿੱਚੋਂ ਇੱਕ ਪੰਜਾਬ ਤੋਂ ਤਾਲੁੱਕ ਰੱਖਣ ਵਾਲੀ ਐਕਟ੍ਰੈਸ, ਮਾਡਲ ਅਤੇ ਸਿੰਗਰ ਹਿਮਾਂਸ਼ੀ ਖੁਰਾਨਾ ਦਾ ਨਾਂ ਵੀ ਹੈ।

ਹਿਮਾਂਸ਼ੀ ਇਸ ਸ਼ੋਅ ਰਾਹੀਂ ਲੋਕਾਂ ਦੀ ਨਜ਼ਰ ਵਿੱਚ ਆਈ। ਅੱਜ, 27 ਨਵੰਬਰ, ਹਿਮਾਂਸ਼ੀ ਦਾ ਜਨਮਦਿਨ ਹੈ। ਉਹ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ 'ਤੇ, ਆਓ ਉਨ੍ਹਾਂਦੇ ਬਿੱਗ ਬੌਸ ਸਫ਼ਰ ਨਾਲ ਜੁੜਿਆ ਇੱਕ ਕਿੱਸਾ ਦੱਸਦੇ ਹਾਂ।

ਹਿਮਾਂਸ਼ੀ ਦਾ ਜਨਮਦਿਨ

ਦਰਅਸਲ, ਜਦੋਂ ਉਹ ਸ਼ੋਅ ਵਿੱਚ ਨਜਰ ਆਈ ਸੀ ਤਾਂ ਵੀਕੈਂਡ ਕਾ ਵਾਰ ਦੇ ਇੱਕ ਐਪੀਸੋਡ ਵਿੱਚ ਸਲਮਾਨ ਖਾਨ ਨੇ ਉਨ੍ਹਾਂ ਨੂੰ ਪੁੱਛਿਆ ਕਿ ਪੰਜਾਬ ਦੇ ਲੋਕ ਉਨ੍ਹਾਂਨੂੰ ਕਿਸ ਨਾਮ ਨਾਲ ਜਾਣਦੇ ਹਨ। ਹਿਮਾਂਸ਼ੀ ਨੇ ਜਵਾਬ ਦਿੱਤਾ ਕਿ ਲੋਕ ਉਨ੍ਹਾਂਨੂੰ ਪੰਜਾਬ ਦੀ ਐਸ਼ਵਰਿਆ ਰਾਏ ਕਹਿੰਦੇ ਹਨ।

ਪੰਜਾਬ ਦੀ ਐਸ਼ਵਰਿਆ ਰਾਏ

ਹਿਮਾਂਸ਼ੀ ਦੀ ਗੱਲ ਸੁਣਨ ਤੋਂ ਬਾਅਦ, ਸਲਮਾਨ ਪਹਿਲਾਂ ਥੋੜੇ ਚੁੱਪ ਹੋ ਜਾਂਦੇ ਹਨ, ਉਸ ਤੋਂ ਬਾਅਦ ਕਹਿੰਦੇ ਹਨ, "ਸਿਰਫ਼ ਸ਼ਕਲ ਮਿਲਣ ਨਾਲ ਕੁਝ ਨਹੀਂ ਹੁੰਦਾ ਹੈ। ਜਿਵੇਂ ਐਸ਼ਵਰਿਆ ਅਤੇ ਕੈਟਰੀਨਾ ਨੇ ਆਪਣੇ ਆਪ ਨੂੰ ਫਿੱਟ ਰੱਖਿਆ ਹੈ, ਉਸੇ ਤਰ੍ਹਾਂ ਤੁਹਾਨੂੰ ਵੀ ਫਿਟ ਰਹਿਣਾ ਹੋਵੇਗਾ।

ਸਿਰਫ਼ ਸ਼ਕਲ ਮਿਲਣ ਨਾਲ ਕੁਝ ਨਹੀਂ ਹੁੰਦਾ

ਖੈਰ, ਹਿਮਾਂਸ਼ੀ ਨੇ ਬਿੱਗ ਬੌਸ 13 ਦਾ ਖਿਤਾਬ ਨਹੀਂ ਜਿੱਤਿਆ, ਉਹ ਅੱਜ ਇੱਕ ਵੱਡਾ ਨਾਮ ਅਤੇ ਇੱਕ ਜਾਣਿਆ-ਪਛਾਣਿਆ ਚਿਹਰਾ ਬਣ ਚੁੱਕੀ ਹੈ। ਉਨ੍ਹਾਂਦੀ ਇੱਕ ਕਾਫੀ ਵੱਡੀ ਫੈਨ ਫਾਲੋਇੰਗ ਹੈ, ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 11.2 ਮਿਲੀਅਨ ਯਾਨੀ 1.2 ਕਰੋੜ ਫਾਲੋਅਰਜ਼ ਹਨ।

ਕਾਫੀ ਵੱਡੀ ਫੈਨ ਫਾਲੋਇੰਗ

ਉਨ੍ਹਾਂਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2012 ਦੀ ਪੰਜਾਬੀ ਫਿਲਮ "ਜੀਤ ਲੇਂਗੇ ਜਹਾਂ" ਨਾਲ ਕੀਤੀ। "ਸਾਡਾ ਹੱਕ" ਵੀ ਉਨ੍ਹਾਂਦੀ ਇੱਕ ਪਾਪੂਲਰ ਪੰਜਾਬੀ ਫਿਲਮ ਹੈ। ਇਸ ਫਿਲਮ ਵਿੱਚ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਸੰਦ ਕੀਤਾ ਸੀ।

ਫਿਲਮੀ ਕਰੀਅਰ