27-11- 2025
TV9 Punjabi
Author: Sandeep Singh
ਸਾਉਥ ਅਫਰੀਕਾ ਦੇ ਖਿਲਾਫ ਟੈਸਟ ਸੀਰੀਜ ਵਿਚ 0-2 ਦੀ ਹਾਰ ਤੋਂ ਬਾਅਦ ਗੌਤਮ ਗੰਭੀਰ ਦਾ ਰਿਪੋਰਟ ਕਾਰਡ ਹੋਰ ਖਰਾਬ ਹੋ ਗਿਆ।
ਗੰਭੀਰ ਦੇ ਕਾਰਜਕਾਰ ਦੌਰਾਨ ਗੋਹਾਟੀ ਟੈਸਟ ਵਿਚ ਭਾਰਤ ਨੂੰ 408 ਦੋੜਾਂ ਤੋਂ ਹਾਰ ਮਿਲੀ। ਜੋ ਟੈਸਟ ਦੇ ਵਿਚ ਟੀਮ ਇੰਡੀਆ ਦੀ ਸਭ ਤੋਂ ਵੱਡੀ ਹਾਰ ਹੈ।
ਗੰਭੀਰ ਦੇ ਕੋਚ ਬਨਣ ਤੋਂ ਬਾਅਦ 25 ਸਾਲ ਵਿਚ ਪਹਿਲੀ ਵਾਰ ਸਾਉਥ ਅਫਰੀਕਾ ਵਿਚ ਭਾਰਤ ਨੇ ਟੈਸਟ ਸੀਰੀਜ ਜਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ 2000 ਵਿਚ ਭਾਰਤ ਆ ਕੇ ਜਿੱਤ ਹਾਸਲ ਕੀਤੀ ਸੀ।
2024 ਵਿਚ ਗੰਭੀਰ ਦੇ ਕੋਚ ਬਨਦੇ ਹੀ ਨਿਊਜ਼ੀਲੈਂਡ ਨੇ 3-0 ਨਾਲ ਕਲੀਨ ਸਵੀਪ ਕੀਤਾ, ਜੋ ਭਾਰਤੀ ਇਤਿਹਾਸ ਵਿਚ ਪਹਿਲਾਂ ਮੌਕਾ ਸੀ।
ਪਹਿਲੀ ਵਾਰ ਭਾਰਤੀ ਕ੍ਰਿਕੇਟ ਟੀਮ ਘਰ ਵਿਚ ਕਿਸੇ ਟੈਸਟ ਸੀਰੀਜ ਵਿਚ 250 ਦਾ ਆਕੜਾ ਨਹੀਂ ਬਣਾ ਪਾਈ। ਟੀਮ ਇੰਡੀਆ ਦਾ ਸਭ ਤੋਂ ਵੱਡਾ ਸਕੋਰ 201 ਦੌੜਾਂ ਸੀ।
ਹਾਲਾਂਕਿ ਇਸ ਦੌਰਾਨ ਟੀਮ ਇੰਡੀਆ ਨੇ ਇਗਲੈਂਡ ਦੌਰੇ ਦੌਰਾਨ ਦਮਦਾਰ ਖੇਲਦੇ ਹੋਏ 2-2 ਦੇ ਨਾਲ ਡ੍ਰਾਅ ਕਰਵਾਈ। ਜਦੋਂ ਕਿ ਬੰਗਲਾਦੇਸ਼ ਅਤੇ ਵੈਸਟਇੰਡੀਜ਼ ਵਰਗੀਆਂ ਕਮਜ਼ੋਰ ਟੀਮਾਂ ਨੂੰ ਹਰਾਇਆ।