29-11- 2025
TV9 Punjabi
Author: Sandeep Singh
WPL 2026 ਦੇ ਮੈਗਾ ਔਕਸ਼ਨ ਵਿਚ ਆਰਸੀਬੀ ਭਾਰਤ ਦੀ ਇੱਕ ਹੋਣਹਾਰ ਖਿਡਾਰਣ ਨੂੰ ਖਰੀਦਣ ਵਿਚ ਅਸਫਲ ਰਹੀ, ਜਿਸ ਦਾ ਨਾਮ ਅਨੁਸ਼ਕਾ ਸ਼ਰਮਾ ਹੈ।
22 ਸਾਲ ਅਨੁਸ਼ਕਾ ਐਮਪੀ ਵਲੋਂ ਘਰੇਲੂ ਕ੍ਰਿਕੇਟ ਖੇਡਦੀ ਹੈ। ਉਹ ਇਕ ਬੱਲੇਬਾਜ਼ ਆਲਰਾਉਂਡਰ ਹਨ। ਉਨ੍ਹਾਂ ਨੇ ਅੰਡਰ 19 ਵਿਚ ਕਾਫੀ ਸੁਰਖਿਆਂ ਬਟੋਰਿਆਂ ਹਨ।
ਮੈਗਾ ਔਕਸ਼ਨ ਵਿਚ ਅਨੁਸ਼ਕਾ ਸ਼ਰਮਾ ਦੇ ਲਈ ਆਰਸੀਬੀ ਅਤੇ ਗੁਜਰਾਜ ਜਾਇਟ ਵਿਚ ਕਾਫੀ ਵੱਡੀ ਟੱਕਰ ਦੇਖਣ ਨੂੰ ਮਿਲੀ। ਅੰਤ ਵਿਚ ਗੁਜਰਾਤ ਜਾਇਟ ਨੇ ਮਾਰੀ ਬਾਜੀ
ਗੁਜਰਾਤ ਜਾਇਟ ਨੇ ਅਨੁਸ਼ਕਾ ਸ਼ਰਮਾ ਨੂੰ ਆਪਣੀ ਟੀਮ ਦਾ ਹਿੱਸਾ ਬਣਾਉਣ ਲਈ 45 ਲੱਖ ਰੁਪਏ ਖਰਚ ਕੀਤੇ ਹਨ, ਉਨ੍ਹਾਂ ਨੂੰ ਆਪਣੀ ਬੇਸ ਪ੍ਰਾਈਜ ਤੋਂ 4.5 ਗੁਣਾ ਜ਼ਿਆਦਾ ਪੈਸਾ ਮਿਲਿਆ ਹੈ।
ਅਨੁਸ਼ਕਾ ਸ਼ਰਮਾ ਨੇ ਹਾਲ ਹੀ ਵਿਚ ਸੀਨੀਅਰ ਮਹਿਲਾ ਇੰਟਰਜੋਨਲ ਟ੍ਰਾਫੀ ਦੇ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿਚ ਉਨ੍ਹਾਂ ਨੇ 155 ਦੋੜਾਂ ਬਣਾਇਆ।
ਅਨੁਸ਼ਕਾ ਸ਼ਰਮਾ ਨੇ ਇਸ ਸੀਰੀਜ ਵਿਚ ਸੀਨੀਅਰ ਮਹਿਲਾ ਟੀ20 ਟ੍ਰਾਫੀ ਵਿਚ ਕਮਾਲ ਦੀ ਖੇਡ ਦਿਖਾਉਂਦੇ ਹੋਏ 207 ਦੌੜਾਂ ਬਣਾਇਆ।