29-11- 2025
TV9 Punjabi
Author: Sandeep Singh
ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਦੇ ਘਰ ਜਲਦ ਹੀ ਕਿਲਕਾਰੀਆਂ ਗੁੰਜਣ ਵਾਲਿਆਂ ਹਨ, ਅਦਾਕਾਰ ਨੇ ਸ਼ੋਸ਼ਲ ਮੀਡਿਆ ਦੇ ਜਰੀਏ ਫੈਂਨ ਦੇ ਨਾਲ ਗੁਡ ਨਿਉਜ ਸ਼ੇਅਰ ਕੀਤੀ।
ਰਣਦੀਪ ਹੁੱਡਾ ਅਤੇ ਲਿਨ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਵਿਆਹ ਦੇ ਦੋ ਸਾਲ ਬਾਅਦ ਉਨ੍ਹਾਂ ਦੀ ਜਿੰਦਗੀ ਵਿਚ ਇਹ ਖੁਸ਼ੀ ਆਈ।
ਜੋੜੇ ਨੇ ਸ਼ੋਸ਼ਲ ਮੀਡਿਆ ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ ਵਿਚ ਉਹ ਜੰਗਲ ਚ ਬੈਠਕੇ ਬੋਨਫਾਇਰ ਦਾ ਆਨੰਦ ਲੈ ਰਹੇ ਹਨ।
ਫੋਟੋ ਸ਼ੇਅਰ ਕਰਦੇ ਸਮੇਂ ਰਣਦੀਪ ਨੇ ਲਿਖਿਆ, ਪਿਆਰ ਅਤੇ ਐਂਡਵੇਚਰ ਦੇ ਦੋ ਸਾਲ। ਹੁਣ ਨਵਾਂ ਮਹਿਮਾਨ ਆਉਣ ਵਾਲਾ ਹੈ।
ਇਕ ਗੱਲ ਇਹ ਵੀ ਹੈ ਕਿ ਰਣਦੀਪ ਅਤੇ ਲਿਨ ਨੇ ਆਪਣੀ ਮੈਰਿਜ ਐਨੀਵਰਸਰੀ ਵਾਲੇ ਹੀ ਦਿਨ ਇਹ ਖੂਸ਼ਖਬਰੀ ਆਪਣੇ ਫੈਂਸ ਨੂੰ ਦਿੱਤੀ ਹੈ।
ਦਰਅਸਲ ਦੋਵਾਂ ਨੇ 29 ਨਵੰਬਰ 2023 ਵਿਚ ਵਿਆਹ ਕੀਤਾ ਸੀ, ਯਾਨੀ ਉਨ੍ਹਾਂ ਦੇ ਵਿਆਹ ਦੇ ਦੋ ਸਾਲ ਪੂਰੇ ਹੋ ਚੁੱਕੇ ਹਨ।