26-11- 2025
TV9 Punjabi
Author: Sandeep Singh
ਅੱਜ ਦੇ ਸਮੇਂ ਮੈਂਟਲ ਹੈਲਥ ਨਾਲ ਜੁੜਿਆਂ ਸਮੱਸਿਆਵਾਂ ਵੱਧ ਰਹੀਆਂ ਹਨ। ਜਿਸ ਵਿਚ Anxiety and Depression ਬਾਰੇ ਸੁਣਨ ਨੂੰ ਮਿਲਦਾ ਹੈ। ਕਈ ਲੋਕ ਇਸ ਨੂੰ ਇੱਕ ਹੀ ਸਮਝਦੇ ਹਨ।
ਇਨ੍ਹਾਂ ਦੋਵਾਂ ਸਮੱਸਿਆਵਾਂ ਦੇ ਹੋਣ ਦਾ ਕਾਰਨ ਸਟ੍ਰੈਸ, ਔਵਰਥਿਕਿੰਗ ਜਾਂ ਫਿਰ ਪਰੇਸ਼ਾਨੀਆਂ ਹੋ ਸਕਦੀਆਂ ਹਨ। ਪਰ ਇਹ ਦੋਵੇ ਇਕ ਦੂਜੇ ਤੋਂ ਕਾਫੀ ਵਖਰੇ ਹੁੰਦੇ ਹਨ।
ਦਿੱਲੀ ਦੇ ਬਾਲਾਜੀ ਹਸਪਤਾਲ ਦੇ ਸੀਨੀਅਰ ਡਾਕਟਰ ਪ੍ਰਸ਼ਾਂਤ ਗੋਇਲ ਨੇ ਦੱਸੀਆਂ ਕਿ ਡਿਪ੍ਰੈਸ਼ਨ ਅਤੇ ਅੰਗਜਾਇਟੀ ਦੋਵੇ ਹੀ ਮੈਂਟਲ ਹੈਲ਼ਥ ਨਾਲ ਜੁੜੀਆਂ ਸਮੱਸਿਆਵਾਂ ਹਨ। ਪਰ ਦੋਵਾਂ ਵਿਚਕਾਰ ਅੰਤਰ ਹੈ।
ਸਟ੍ਰੈਸ ਜਾਂ Anxiety ਦੌਰਾਨ ਵਿਅਕਤੀ ਬਿਨਾਂ ਕਿਸੇ ਤਨਾਅ , ਡਰ ਮਹਿਸੂਸ ਕਰਦਾ ਹੈ। ਉਹ ਆਪਣੇ ਫਿਉਚਰ ਨੂੰ ਲੈ ਕੇ ਜ਼ਿਆਦਾ ਸੋਚਦੇ ਹਨ ਜਾਂ ਕਿਸੇ ਪਰੇਸ਼ਾਨੀ ਨੂੰ ਲੈ ਕੇ ਜ਼ਿਆਦਾ ਸੋਚਦੇ ਹਨ।
Anxiety ਦੌਰਾਨ ਵਿਅਕਤੀ ਨੂੰ ਨੀਂਦ ਆਉਂਣ ਵਿਚ ਪਰੇਸ਼ਾਨੀ, ਦਿਲ ਦੀ ਧੜਕਨ ਤੇਜ਼ ਹੋਣਾ ਅਤੇ ਛੋਟਿਆਂ-ਛੋਟਿਆਂ ਗਲਾਂ ਨੂੰ ਲੈ ਕੇ ਸਟ੍ਰੈਸ ਲੈਣਾ। Anxiety ਕਿਸੇ ਸਥਿਤੀ ਜਾਂ ਘਟਨਾ ਨੂੰ ਲੈ ਕੇ ਘੱਟ ਜਾਂ ਜ਼ਿਆਦਾ ਹੁੰਦੀ ਹੈ।
ਉੱਥੇ ਹੀ ਡਿਪ੍ਰੈਸ਼ਨ ਵਿਚ ਲੰਬੇ ਸਮੇਂ ਤੱਕ ਨਿਰਾਸ਼ ਰਹਿਣਾ, ਥਕਾਵਟ ਮਹਿਸੂਸ ਕਰਨਾ, ਭੁੱਖ ਅਤੇ ਨੀਂਦ ਵਿਚ ਬਦਲਾਅ ਆਉਣਾ।
ਡਿਪ੍ਰੈਸ਼ਨ ਦੀ ਵਜ੍ਹਾਂ ਨਾਲ ਵਿਅਕਤੀ ਦੀ ਜਿੰਦਗੀ ਅਤੇ ਲਾਇਫਸਟਾਈਲ ਤੇ ਪ੍ਰਭਾਵ ਪੈਂਦਾ ਹੈ। ਕੰਮ ਕਰਨ ਦੀ ਸਮਰਥਾ ਘੱਟ ਹੁੰਦੀ ਹੈ।