25-11- 2025
TV9 Punjabi
Author: Ramandeep Singh
ਕੁੱਝ ਲੋਕਾਂ ਨੂੰ ਮਿੱਠਾ ਤੇ ਤਲਿਆ ਖਾਣਾ ਬਹੁਤ ਪਸੰਦ ਹੁੰਦਾ ਹੈ। ਇਸ ਲਈ ਉਹ ਬਹੁਤ ਮਿੱਠਾ ਤੇ ਤਲਿਆ ਭੋਜਨ ਖਾਂਦੇ ਹਨ। ਇਹ ਭੋਜਨ ਉਨ੍ਹਾਂ ਦੇ ਦੰਦਾਂ ਨਾਲ ਚਿਪਕ ਜਾਂਦਾ ਹੈ, ਜਿਸ ਕਾਰਨ ਬੈਕਟੀਰੀਆ ਉਨ੍ਹਾਂ 'ਤੇ ਬੈਠ ਜਾਂਦੇ ਹਨ ਤੇ ਐਸਿਡ ਪੈਦਾ ਕਰਦੇ ਹਨ, ਜਿਸ ਨਾਲ ਦੰਦ ਸੜ ਜਾਂਦੇ ਹਨ।
ਕੁੱਝ ਲੋਕਾਂ ਨੂੰ ਵਾਰ-ਵਾਰ ਕੁਝ ਨਾ ਕੁੱਝ ਖਾਣ ਦੀ ਆਦਤ ਹੁੰਦੀ ਹੈ। ਇਹ ਆਦਤ ਉਨ੍ਹਾਂ ਦੇ ਦੰਦਾਂ ਲਈ ਚੰਗੀ ਨਹੀਂ ਹੁੰਦੀ। ਕਿਉਂਕਿ ਇਹ ਮੂੰਹ ਦੇ pH ਨੂੰ ਤੇਜ਼ਾਬੀ ਬਣਾ ਦਿੰਦੀ ਹੈ। ਜਿਸ ਕਾਰਨ ਦੰਦਾਂ ਨੂੰ ਆਪਣੇ ਆਪ ਨੂੰ ਠੀਕ ਕਰਨ ਦਾ ਸਮਾਂ ਨਹੀਂ ਮਿਲਦਾ।
ਸਹੀ ਢੰਗ ਨਾਲ ਬੁਰਸ਼ ਕਰਨਾ ਵੀ ਮਹੱਤਵਪੂਰਨ ਹੈ। ਕੁੱਝ ਲੋਕ ਬਹੁਤ ਜਲਦੀ ਬੁਰਸ਼ ਕਰਦੇ ਹਨ, ਸਿਰਫ 30 ਸਕਿੰਟਾਂ 'ਚ ਹੀ ਬੁਰਸ਼ ਕਰ ਲੈਂਦੇ ਹਨ। ਇਸ ਨਾਲ ਦੰਦਾਂ ਦੀ ਸਫ਼ਾਈ ਨਹੀਂ ਹੁੰਦੀ ਹੈ ਤੇ ਬੈਕਟੀਰੀਆ ਦਾ ਜਮ੍ਹਾ ਹੋ ਸਕਦੇ ਹਨ।
ਫਲੋਰਾਈਡ ਦੰਦਾਂ ਦੀ ਬਾਹਰੀ ਪਰਤ ਨੂੰ ਮਜ਼ਬੂਤ ਬਣਾਉਂਦਾ ਹੈ, ਜਿਸ ਨੂੰ ਇਨੈਮਲ ਕਿਹਾ ਜਾਂਦਾ ਹੈ। ਕੁੱਝ ਲੋਕ ਫਲੋਰਾਈਡ ਤੋਂ ਬਿਨਾਂ ਟੁੱਥਪੇਸਟ ਦੀ ਵਰਤੋਂ ਕਰਦੇ ਹਨ, ਜੋ ਦੰਦਾਂ ਨੂੰ ਕਮਜ਼ੋਰ ਕਰ ਸਕਦਾ ਹੈ।
ਥੁੱਕ ਦੇ ਉਤਪਾਦਨ 'ਚ ਕਮੀ ਦੰਦਾਂ ਦੇ ਸੜਨ ਦਾ ਕਾਰਨ ਵੀ ਬਣ ਸਕਦੀ ਹੈ। ਜੋ ਲੋਕ ਦਵਾਈਆਂ ਲੈਂਦੇ ਹਨ, ਘੱਟ ਪਾਣੀ ਪੀਂਦੇ ਹਨ, ਜਾਂ ਮੂੰਹ ਖੋਲ੍ਹ ਕੇ ਸੌਂਦੇ ਹਨ, ਉਨ੍ਹਾਂ 'ਚ ਥੁੱਕ ਘੱਟ ਪੈਦਾ ਹੁੰਦਾ ਹੈ। ਇਹ ਵੀ ਦੰਦਾਂ ਦੇ ਸੜਨ ਦਾ ਇੱਕ ਵੱਡਾ ਕਾਰਨ ਹੈ।
ਕੁੱਝ ਲੋਕਾਂ ਨੂੰ ਸਵੇਰੇ ਉੱਠਦੇ ਹੀ ਚਾਹ ਪੀਣ ਦੀ ਆਦਤ ਹੁੰਦੀ ਹੈ। ਇਸ ਲਈ ਉਹ ਦੰਦਾਂ ਨੂੰ ਬੁਰਸ਼ ਕੀਤੇ ਬਿਨਾਂ ਚਾਹ ਪੀਂਦੇ ਹਨ। ਜਿਸ ਕਾਰਨ ਬੈਕਟੀਰੀਆ ਤੇ ਖੰਡ ਇਕੱਠੇ ਹੋ ਸਕਦੇ ਹਨ ਤੇ ਦੰਦਾ ਨੁਕਸਾਨ ਪਹੁੰਚਾ ਸਕਦੇ ਹਨ।
ਡਾਕਟਰ ਵੀ ਸਵੇਰੇ ਤੇ ਰਾਤ ਨੂੰ ਦੰਦ ਬੁਰਸ਼ ਕਰਨ ਦੀ ਸਲਾਹ ਦਿੰਦੇ ਹਨ। ਹਾਲਾਂਕਿ, ਕੁੱਝ ਲੋਕ ਸੌਣ ਤੋਂ ਪਹਿਲਾਂ ਬੁਰਸ਼ ਨਹੀਂ ਕਰਦੇ। ਇਸ ਨਾਲ ਬੈਕਟੀਰੀਆ ਰਾਤ ਭਰ ਦੰਦਾਂ 'ਤੇ ਇਕੱਠੇ ਹੋ ਜਾਂਦੇ ਹਨ ਤੇ ਹੌਲੀ-ਹੌਲੀ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।