24-10- 2025
TV9 Punjabi
Author: Yashika.Jethi
ਸਰੋਂ ਦਾ ਤੇਲ ਸਿਹਤ ਲਈ ਸਭ ਤੋਂ ਫਾਇਦੇਮੰਦ ਤੇਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਤੇਲ ਨਾ ਸਿਰਫ਼ ਖਾਣਾ ਬਣਾਉਣ ਵਿੱਚ ਵਰਤਿਆ ਜਾਂਦਾ ਹੈ, ਸਗੋਂ ਵਾਲਾਂ ਅਤੇ ਸਕਿਨ ਲਈ ਵੀ ਬਹੁਤ ਲਾਭਦਾਇਕ ਹੈ। ਇਸ ਵਿੱਚ ਵਿਟਾਮਿਨ E, ਓਮੇਗਾ-3 ਅਤੇ ਓਮੇਗਾ-6 ਫੈੱਟੀ ਐਸਿਡ ਪਾਏ ਜਾਂਦੇ ਹਨ।
ਬਾਜ਼ਾਰ ਵਿੱਚ ਮਿਲਾਵਟੀ ਸਰੋਂ ਦਾ ਤੇਲ ਵੀ ਬਹੁਤ ਵਿਕਦਾ ਹੈ, ਜਿਸ ਵਿੱਚ ਅਰਗੇਮੋਨ ਜਾਂ ਪਾਮ ਔਏਲ ਮਿਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਗਾੜਾਪਨ ਵਧਾਉਣ ਲਈ ਰਾਈਸ ਬ੍ਰਾਨ ਵੀ ਐਡ ਕੀਤਾ ਜਾਂਦਾ ਹੈ। ਆਓ ਜਾਣੀਏ ਘਰ ‘ਚ ਹੀ ਤੇਲ ਦੀ ਸ਼ੁੱਧਤਾ ਦੀ ਕਿਵੇਂ ਪਛਾਣ ਕਰ ਸਕਦੇ ਹੋ—
ਸ਼ੁੱਧ ਸਰੋਂ ਦੇ ਤੇਲ ਵਿੱਚੋਂ ਹਮੇਸ਼ਾ ਤਿੱਖੀ ਅਤੇ ਕੁਦਰਤੀ ਖ਼ੁਸ਼ਬੂ ਆਉਂਦੀ ਹੈ। ਜੇ ਤੇਲ ਵਿੱਚ ਕੇਮੀਕਲ ਦੀ ਸੁਗੰਧ ਜਾਂ ਬਹੁਤ ਹੌਲੀ ਮਹਿਕ ਆਏ, ਤਾਂ ਸਮਝ ਲਵੋ ਕਿ ਇਹ ਮਿਲਾਵਟੀ ਹੈ।
ਸਰੋਂ ਦੇ ਤੇਲ ਨੂੰ ਫ੍ਰੀਜ ਕਰ ਕੇ ਵੀ ਚੈੱਕ ਕੀਤਾ ਜਾ ਸਕਦਾ ਹੈ। ਥੌੜਾ ਜਿਹਾ ਵਿੱਚ ਕੁਝ ਘੰਟਿਆਂ ਲਈ ਫਰਿੱਜ ਵਿੱਚਰੱਖੋ। ਜੇਕਰ ਤੇਲ ਪੂਰੀ ਤਰ੍ਹਾਂ ਜਮ ਜਾਂਦਾ ਹੈ ਤਾਂ ਇਹ ਸ਼ੁੱਧ ਹੈ। ਪਰ ਜੇ ਤੇਲ ਪਤਲਾ ਰਹਿ ਜਾਂਦਾ ਹੈ ਜਾਂ ਅੱਧਾ ਜੰਮਦਾ ਹੈ ਤਾਂ ਮਿਲਾਵਟੀ ਹੋ ਸਕਦਾ ਹੈ ।
ਪੇਪਰ ਟੈਸਟ ਸਭ ਤੋਂ ਪੋਪੁਲਰ ਤਰੀਕਾ ਹੈ। ਕਾਗਜ਼ ‘ਤੇ ਸਰੋਂ ਤੇਲ ਦੀਆਂ ਕੁਝ ਬੂੰਦਾਂ ਪਾਓ । ਜੇ ਤੇਲ ਹੋਲੀ -ਹੋਲੀ ਫੈਲੇ ਤੇ ਪੀਲੇ ਰੰਗ ਦਾ ਦਾਗ ਰਹਿ ਜਾਏ ਤਾਂ ਤੇਲ ਅਸਲੀ ਹੈ । ਪਰ ਤੇਲ ਪਾਣੀ ਵਰਗਾ ਹੋ ਜਾਂਦਾ ਹੈ ਤਾਂ ਉਹ ਮਿਲਾਵਟੀ ਹੈ।
ਇਸ ਟੈਸਟ ਵਿੱਚ ਸਾਵਧਾਨੀ ਦੀ ਲੋੜ ਹੁੰਦੀ ਹੈ। ਇਸ ਲਈ ਥੋੜ੍ਹੇ ਜਿਹੇ ਤੇਲ ਵਿੱਚ ਆਇਓਡੀਨ ਘੋਲ ਦੀਆਂ ਕੁਝ ਬੂੰਦਾਂ ਪਾਓ। ਜੇਕਰ ਤੇਲ ਨੀਲਾ ਜਾਂ ਕਾਲਾ ਹੋ ਜਾਂਦਾ ਹੈ, ਤਾਂ ਇਹ ਮਿਲਾਵਟੀ ਹੈ।
ਤੇਲ ਨੂੰ ਇੱਕ ਦੀਵੇ ਵਿੱਚ ਰੱਖੋ ਅਤੇ ਇਸਨੂੰ ਜਗਾਓ। ਜੇਕਰ ਤੇਲ ਧੂੰਏਂ ਤੋਂ ਬਿਨਾਂ ਬਲਦਾ ਹੈ, ਤਾਂ ਇਹ ਸ਼ੁੱਧ ਹੈ। ਹਾਲਾਂਕਿ, ਜੇਕਰ ਤੇਲ ਚੋਂ ਧੂੰਆਂ ਨਿਕਲ ਰਿਹਾ ਹੈ, ਤਾਂ ਉਸ ਵਿੱਚ ਕੇਮੀਕਲ ਦੀ ਮਿਲਾਵਟ ਹੋ ਸਕਦੀ ਹੈ।