24-10- 2025
TV9 Punjabi
Author: Yashika.Jethi
40 ਦੀ ਉਮਰ ਤੋਂ ਬਾਅਦ ਕਈ ਲੋਕਾਂ ਦਾ ਦਿਮਾਗ ਕਮਜ਼ੋਰ ਹੋਣ ਲੱਗਦਾ ਹੈ। ਯਾਦਦਾਸ਼ਤ ਘਟਣ ਲੱਗਦੀ ਹੈ ਅਤੇ ਫੋਕਸ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਕਾਰਨ ਇਨਸਾਨ ਮਾਨਸਿਕ ਤੌਰ ‘ਤੇ ਥਕਾਵਟ ਮਹਿਸੂਸ ਕਰਦਾ ਹੈ।
ਜੇ ਤੁਸੀਂ 40 ਦੀ ਉਮਰ ਤੋਂ ਬਾਅਦ ਵੀ ਆਪਣਾ ਦਿਮਾਗ ਘੋੜੇ ਵਾਂਗ ਤੇਜ ਦੌੜਾਉਣਾ ਚਾਹੁੰਦੇ ਹੋ ਤਾਂ ਇਹ 5 ਕੰਮ ਰੋਜ਼ ਕਰਨ ਦੀ ਆਦਤ ਪਾਓ। ਚਲੋ ਜਾਣਦੇ ਹਾਂ ਕਿਹੜੀਆਂ ਹਨ ਉਹ ਆਦਤਾਂ—
ਕਸਰਤ ਦੇ ਕਈ ਫਾਇਦੇ ਹਨ। ਇਸ ਨਾਲ ਦਿਮਾਗ ਵਿੱਚ ਬਲੱਡ ਸਰਕੂਲੇਸ਼ਨ ਵਧੀਆ ਹੁੰਦਾ ਹੈ। ਦਿਨ ਵਿੱਚ 30 ਮਿੰਟ ਤਾਜ਼ੀ ਹਵਾ ਵਿੱਚ ਟਹਿਲਣ ਨਾਲ ਮੂਡ ਅਤੇ ਯਾਦਦਾਸ਼ਤ ਦੋਵੇਂ ਮਜ਼ਬੂਤ ਹੁੰਦੇ ਹਨ।
ਬ੍ਰੇਨ ਦੀ ਹੈਲਥ ਲਈ ਓਮੇਗਾ ਫੈਟੀ ਐਸਿਡਜ਼, ਐਂਟੀਆਕਸੀਡੈਂਟ ਅਤੇ ਵਿਟਾਮਿਨਜ਼ ਬਹੁਤ ਜ਼ਰੂਰੀ ਹਨ। ਆਪਣੀ ਡਾਈਟ ਵਿੱਚ ਮੱਛੀ, ਅਖ਼ਰੋਟ, ਬਲੂ ਬੈਰੀ ਅਤੇ ਹਰੀ ਪੱਤੇਦਾਰ ਸਬਜ਼ੀਆਂ ਸ਼ਾਮਲ ਕਰੋ।
2013 ਦੀ ਇੱਕ ਸਟਡੀ ਮੁਤਾਬਕ, ਜੋ ਲੋਕ ਨਵੀਆਂ ਸਿਕਲ ਸਿੱਖਦੇ ਹਨ ਉਨ੍ਹਾਂ ਦਾ ਦਿਮਾਗ ਜ਼ਿਆਦਾ ਐਕਟਿਵ ਅਤੇ ਤੇਜ ਰਹਿੰਦਾ ਹੈ। ਇਸ ਲਈ ਕਿਤਾਬਾਂ ਪੜ੍ਹੋ, ਚੈੱਸ ਵਰਗ੍ਹੇ ਬ੍ਰੇਨ ਗੇਮ ਖੇਡੋ ਅਤੇ ਚੈਲੈਂਜਿੰਗ ਐਕਟੀਵਿਟੀਜ ਕਰੋ।
ਦਿਮਾਗ ਨੂੰ ਤੰਦਰੁਸਤ ਰੱਖਣ ਲਈ 7-8 ਘੰਟਿਆਂ ਦੀ ਨੀਂਦ ਜ਼ਰੂਰੀ ਹੈ। ਪੂਰੀ ਨੀਂਦ ਨਾਲ ਦਿਮਾਗ ਤੇਜ ਹੁੰਦਾ ਹੈ ਅਤੇ ਸਟ੍ਰੈੱਸ ਵੀ ਘੱਟ ਹੁੰਦਾ ਹੈ।
ਲੋਕਾਂ ਨਾਲ ਗੱਲਬਾਤ ਕਰਨ ਨਾਲ ਮਾਨਸਿਕ ਤਣਾਅ ਘਟਦਾ ਹੈ। ਆਕਸਫੋਰਡ ਅਕੈਡਮੀ ਦੀ ਰਿਸਰਚ ਮੁਤਾਬਕ, ਪਰਿਵਾਰ ਅਤੇ ਦੋਸਤਾਂ ਨਾਲ ਜੁੜੇ ਰਹਿਣ ਨਾਲ ਦਿਮਾਗ ਸ਼ਾਰਪ ਰਹਿੰਦਾ ਹੈ।