ਸੁਰੱਖਿਅਤ ਡਰਾਈਵਿੰਗ ਲਈ ਕਾਰ ਵਿੱਚ ਰੱਖੋ ਇਹ ਚੀਜ਼ਾਂ

24-10- 2025

TV9 Punjabi

Author: Yashika.Jethi

ਗੱਡੀ ਚਲਾਉਂਦੇ ਸਮੇਂ ਸੁਰੱਖਿਆ ਸਭ ਤੋਂ ਮਹੱਤਵਪੂਰਨ ਚੀਜ਼ ਹੁੰਦੀ ਹੈ ਜਿਸ 'ਤੇ ਵਿਚਾਰ ਕਰਨਾ ਚਾਹੀਦਾ ਹੈ

ਕਾਰ ਵਿੱਚ ਕੁਝ ਜ਼ਰੂਰੀ ਚੀਜ਼ਾਂ ਰੱਖ ਕੇ ਤੁਸੀਂ ਆਪਣੀ ਯਾਤਰਾ ਨੂੰ ਸੁਰੱਖਿਅਤ ਬਣਾ ਸਕਦੇ ਹੋ।

ਕਾਰ ਵਿੱਚ ਹਮੇਸ਼ਾ ਇੱਕ ਫਸਟ ਏਡ ਕਿੱਟ ਰੱਖੋ, ਤਾਂ ਜੋ ਛੋਟੀਆਂ ਦੁਰਘਟਨਾਵਾਂ ਦੀ ਸਥਿਤੀ ਵਿੱਚ ਮਦਦ ਹੋ ਸਕੇ ।

ਜਦੋਂ ਕਾਰ ਖਰਾਬ ਹੋ ਜਾਂਦੀ ਹੈ ਤਾਂ ਸਟੈਪਨੀ ਦਾ ਟਾਇਰ ਅਤੇ ਟੂਲ ਕਿੱਟ ਬਹੁਤ ਕੰਮ ਆਉਂਦੇ ਹਨ ।

ਲੰਬੇ ਸਫ਼ਰ ਦੌਰਾਨ ਪਾਣੀ ਦੀਆਂ ਬੋਤਲਾਂ ਅਤੇ ਸਨੈਕਸ ਕੰਮ ਆਉਂਦੇ ਹਨ।

ਫ਼ੋਨ ਦੀ ਬੈਟਰੀ ਚਾਰਜ ਕਰਨ ਲਈ ਪਾਵਰ ਬੈਂਕ ਅਤੇ ਚਾਰਜਿੰਗ ਕੇਬਲ ਰੱਖਣਾ ਵੀ ਬਹੁਤ ਜਰੂਰੀ ਹੈ।

ਕਾਰ ਵਿੱਚ ਐਮਰਜੈਂਸੀ  ਨੰਬਰ ਅਤੇ ਵਾਹਨ ਦੇ ਦਸਤਾਵੇਜ ਰੱਖਣਾ ਨਾ ਭੁੱਲੋ।