19-11- 2025
TV9 Punjabi
Author: Sandeep Singh
ਪੋਸਟ ਆਫਿਸ ਵਿਚ ਕਈ ਇਸ ਤਰ੍ਹਾਂ ਦੀਆਂ ਸਕੀਮਾਂ ਹਨ, ਜੋ ਤੁਹਾਨੂੰ ਸਾਲਭਰ ਵਿਚ ਲੱਖਪਤੀ ਬਣਾ ਸਕਦੀ ਹੈ।
ਇਨ੍ਹਾਂ ਵਿਚੋਂ ਹੀ ਤੁਹਾਨੂੰ ਅਸੀਂ ਇੱਕ ਸਮਾਲ Saving ਸਕੀਮ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਇੱਕ ਸਾਲ ਦੇ ਅੰਦਰ ਲੱਖਪਤੀ ਬਣਾ ਦੇਵੇਗੀ।
ਪੋਸਟ ਆਫਿਸ ਵਿਚ POMIS ਸਕੀਮ ਚਲਦੀ ਹੈ, ਜਿਸ ਵਿਚ ਤੁਸੀਂ ਇਕਮੁਸ਼ਤ ਪੈਸਾ ਜਮ੍ਹਾ ਕਰਕੇ ਕਈ ਗੁਣਾ ਵਿਆਜ ਪਾ ਸਕਦੇ ਹੋ।
ਇਸ ਸਕੀਮ ਵਿਚ 18 ਸਾਲ ਤੋਂ ਵੱਧ ਉਮਰ ਦਾ ਵਿਅਕਤੀ ਇੰਨਵੈਸਟ ਕਰ ਸਕਦਾ ਹੈ। ਇਸ ਸਕੀਮ ਵਿਚ ਸਾਂਝਾ ਖਾਤਾ ਵੀ ਖੋਲ ਸਕਦੇ ਹੋ।
ਤੁਹਾਨੂੰ ਦੱਸ ਦਈਏ ਕੀ ਪੋਸਟ ਆਫਿਸ POMIS ਸਕੀਮ ਵਿਚ 7.5 ਪ੍ਰਤੀਸ਼ਤ ਦੀ ਵਿਆਜ ਮਿਲੇਗਾ।
ਜੇਕਰ ਤੁਸੀਂ POMIS ਸਕੀਮ ਵਿਚ ਇਕ ਸਾਰ 9 ਲੱਖ ਰੁਪਏ ਜਮ੍ਹਾ ਕਰਦੇ ਹੋ, ਤਾਂ ਤੁਹਾਨੂੰ ਸਾਲਭਰ ਵਿਚ 1.11 ਲੱਖ ਰੁਪਏ ਦਾ ਵਿਆਜ ਮਿਲੇਗਾ।
ਜੇਕਰ ਇਸ ਵਿਆਜ ਨੂੰ ਸਾਲ ਦੇ 12 ਮਹੀਨਿਆਂ ਵਿਚ ਵੰਡ ਦਿੱਤਾ ਜਾਵੇ ਤਾਂ ਤੁਹਾਨੂੰ ਹਰ ਮਹੀਨੇ 9250 ਰੁਪਏ ਵਿਆਜ ਮਿਲੇਗਾ।