18-11- 2025
TV9 Punjabi
Author: Ramandeep Singh
ਨਵੰਬਰ ਨੂੰ ਕੁੱਝ ਖਾਸ ਪੌਦੇ ਲਗਾਉਣ ਲਈ ਇੱਕ ਚੰਗਾ ਮਹੀਨਾ ਮੰਨਿਆ ਜਾਂਦਾ ਹੈ, ਕਿਉਂਕਿ ਇਹ ਹਲਕਾ ਠੰਡਾ ਤੇ ਧੁੱਪ ਵਾਲਾ ਮੌਸਮ ਹੁੰਦਾ ਹੈ, ਜਿਸ ਨਾਲ ਕਟਿੰਗਜ਼ ਨੂੰ ਉਗਾਉਣਾ ਆਸਾਨ ਹੋ ਜਾਂਦਾ ਹੈ। ਆਓ 5 ਅਜਿਹੇ ਪੌਦਿਆਂ ਬਾਰੇ ਜਾਣੀਏ।
ਕਟਿੰਗਜ਼ ਤੋਂ ਉਗਾਏ ਜਾ ਸਕਣ ਵਾਲੇ ਪੌਦਿਆਂ ਦੀ ਗੱਲ ਕਰੀਏ ਤਾਂ, ਤੁਸੀਂ ਆਪਣੇ ਘਰ 'ਚ ਜੇਡ ਪਲਾਂਟ ਲਗਾ ਸਕਦੇ ਹੋ, ਜਿਸ ਨੂੰ ਹਵਾ ਸ਼ੁੱਧ ਕਰਨ ਵਾਲਾ ਮੰਨਿਆ ਜਾਂਦਾ ਹੈ ਤੇ ਫੇਂਗਸ਼ੂਈ 'ਚ ਸਕਾਰਾਤਮਕ ਊਰਜਾ ਵਾਲਾ ਪੌਦਾ ਵੀ ਮੰਨਿਆ ਜਾਂਦਾ ਹੈ।
ਪਰਪਲ ਹਾਰਟ ਬਹੁਤ ਸੁੰਦਰ ਹੈ ਕਿਉਂਕਿ ਇਸ ਦੇ ਪੱਤੇ ਨਾ ਸਿਰਫ਼ ਹਰੇ ਹੁੰਦੇ ਹਨ, ਬਲਕਿ ਜਾਮਨੀ ਵੀ ਹੁੰਦੇ ਹਨ। ਤੁਸੀਂ ਇਸ ਨੂੰ ਨਵੰਬਰ 'ਚ ਕਟਿੰਗਜ਼ ਤੋਂ ਲਗਾ ਸਕਦੇ ਹੋ।
ਮੈਕਸੀਕਨ ਪੁਦੀਨਾ ਅਜਵਾਇਨ ਵਰਗੀ ਖੁਸ਼ਬੂ ਵਾਲਾ ਪੌਦਾ, ਵੀ ਕਟਿੰਗਜ਼ ਤੋਂ ਉੱਗਦਾ ਹੈ ਤੇ ਨਵੰਬਰ 'ਚ ਲਗਾਇਆ ਜਾ ਸਕਦਾ ਹੈ। ਇਸ ਦੀ ਜ਼ਿਆਦਾ ਦੇਖਭਾਲ ਦੀ ਲੋੜ ਨਹੀਂ ਹੁੰਦੀ।
ਅਕਤੂਬਰ ਤੇ ਨਵੰਬਰ ਵੀ ਗੁੜਹਲ ਕਟਿੰਗਜ਼ ਲਗਾਉਣ ਲਈ ਚੰਗੇ ਮਹੀਨੇ ਹਨ। 15 ਤੋਂ 35 ਡਿਗਰੀ ਸੈਲਸੀਅਸ ਦੇ ਵਿਚਕਾਰ ਦਾ ਤਾਪਮਾਨ ਇਸ ਪੌਦੇ ਲਈ ਆਦਰਸ਼ ਹੈ ਤੇ ਬਸੰਤ ਰੁੱਤ ਤੱਕ ਇਹ ਬਹੁਤ ਜ਼ਿਆਦਾ ਖਿੜਦਾ ਹੈ।
ਇਨਡੋਰ ਪੌਦੇ ਦੇ ਰੂਪ 'ਚ ਤੁਸੀਂ ਸਨੇਕ ਪਲਾਂਟ ਲਗਾ ਸਕਦੇ ਹੋ, ਜੋ ਕਿ ਇੱਕ ਕੁਦਰਤੀ ਹਵਾ ਸ਼ੁੱਧ ਕਰਨ ਵਾਲਾ ਹੈ ਤੇ ਪੱਤਿਆਂ ਦੀਆਂ ਕਟਿੰਗਾਂ ਤੋਂ ਲਗਾ ਸਕਦੇ ਹੋ, ਜਿਸ ਨਾਲ ਨਰਸਰੀ ਤੋਂ ਪੌਦਾ ਖਰੀਦਣ ਦੀ ਜ਼ਰੂਰਤ ਖਤਮ ਹੋ ਜਾਂਦੀ ਹੈ।
ਤੁਸੀਂ ਗੁਲਾਬ ਦੇ ਪੌਦਿਆਂ ਨੂੰ ਕਟਿੰਗਾਂ ਤੋਂ ਵੀ ਲਗਾ ਸਕਦੇ ਹੋ। ਇਸ ਦੇ ਲਈ, ਇੱਕ ਥੋੜ੍ਹੀ ਜਿਹੀ ਭੂਰੀ, ਪਰਿਪੱਕ ਟਾਹਣੀ ਲਓ, ਇ ਸਨੂੰ 45-ਡਿਗਰੀ ਦੇ ਕੋਣ 'ਤੇ ਕੱਟੋ ਤੇ ਇਸ ਨੂੰ ਇੱਕ ਗ੍ਰੋ ਬੈਗ 'ਚ ਲਗਾਓ।
ਮਨੀ ਪਲਾਂਟ ਨੂੰ ਇੱਕ ਸਕਾਰਾਤਮਕ ਪੌਦਾ ਵੀ ਮੰਨਿਆ ਜਾਂਦਾ ਹੈ ਅਤੇ ਇਹ ਤੁਹਾਡੇ ਦਰਵਾਜ਼ੇ ਜਾਂ ਬਾਲਕੋਨੀ ਨੂੰ ਸੁੰਦਰ ਬਣਾਉਂਦਾ ਹੈ। ਕਟਿੰਗਾਂ ਨੂੰ ਕੁੱਝ ਦਿਨਾਂ ਲਈ ਪਾਣੀ 'ਚ ਭਿਓ ਦਿਓ ਤੇ ਜਦੋਂ ਉਹ ਜੜ੍ਹਾਂ ਵਿਕਸਤ ਕਰ ਲੈਣ, ਤਾਂ ਉਨ੍ਹਾਂ ਨੂੰ ਮਿੱਟੀ 'ਚ ਲਗਾਓ।