10-12- 2025
TV9 Punjabi
Author: Sandeep Singh
ਸਰਦੀਆਂ ਵਿਚ ਪੈਰਾਂ ਚੋਂ ਬਦਬੂ ਆਉਂਦੀ ਹੈ, ਜਿਸ ਦਾ ਕਾਰਨ ਹੈ ਪੈਰਾਂ ਵਿਚ ਪਸੀਨਾ ਆਉਣਾ। ਕਈ ਵਾਰ ਇਹ ਸ਼ਰਮਿੰਦਗੀ ਦਾ ਕਾਰਨ ਵੀ ਬਣਦਾ ਹੈ। ਆਓ ਜਾਣਦੇ ਹਾਂ ਇਸ ਨੂੰ ਕਿਵੇਂ ਦੂਰ ਕਰੀਏ।
ਜੇਕਰ ਤੁਹਾਡੇ ਪੈਰਾਂ ਵਿਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਕਾਰਨਸਟਾਰਚ ਇਸ ਲਈ ਉਪਯੋਗੀ ਸਿੱਧ ਹੋ ਸਕਦਾ ਹੈ। ਤੁਸੀਂ ਬਸ ਇਸ ਨੂੰ ਪੈਰਾਂ ਦੇ ਕੋਲ ਲਗਾ ਲਾਉਣਾ ਹੈ। ਇਸ ਨਮੀ ਨੂੰ ਸੁਖਾਉਂਦੇ ਹਨ ਅਤੇ ਬਦਬੂ ਵਾਲੇ ਬੈਕਟੀਰੀਆ ਨੂੰ ਖਤਮ ਕਰਦੇ ਹਨ।
ਪੈਰਾਂ ਵਿਚੋਂ ਬਦਬੂ ਨਾ ਆਵੇ ਇਸ ਲਈ ਫਟਕਰੀ ਜਾਂ ਨਮਕ ਵਾਲਾ ਪਾਣੀ ਕਾਰਗਾਰ ਹੈ। ਤੁਸੀਂ ਬਸ ਕੁਝ ਦੇਰ ਆਪਣੇ ਪੈਰਾਂ ਨੂੰ ਫਟਕਰੀ ਵਾਲੇ ਪਾਣੀ ਵਿਚ ਰੱਖਣਾ ਹੈ। ਇਹ ਬੈਕਟੀਰੀਆ ਨੂੰ ਖਤਮ ਕਰਕੇ ਬਦਬੂ ਨਹੀਂ ਆਉਣ ਦਿੰਦੇ।
ਪੈਰਾਂ ਵਿਚੋਂ ਬਦਬੂ ਆਉਣ ਦਾ ਕਾਰਨ ਹੈ ਨਮੀ, ਇਸ ਨੂੰ ਰੋਕਣ ਲਈ ਤੁਸੀਂ ਟੈਲਕਮ ਪਾਣੀ ਦਾ ਇਸਤਮਾਲ ਕਰ ਸਕਦੇ ਹੋ। ਇਸ ਬਦਬੂ ਨੂੰ ਪੈਦਾ ਕਰਨ ਵਾਲੇ ਕੀਟਾਣੂਆਂ ਨੂੰ ਰੋਕਦਾ ਹੈ।
2-3 ਦਿਨ ਇਕ ਹੀ ਤਰ੍ਹਾਂ ਦੀਆਂ ਜਰਾਬਾਂ ਪਹਿਨਣ ਨਾਲ ਪੈਰਾਂ ਵਿਚੋਂ ਬਦਬੂ ਆਉਣ ਲਗਦੀ ਹੈ। ਇਸ ਲਈ ਜ਼ਰੂਰੀ ਹੈ ਕਿ ਨਵੀਂਆਂ ਜਰਾਬਾਂ ਪਹਿਣੋ।
ਪੈਰਾਂ ਦੀ ਬਦਬੂ ਖਤਮ ਕਰਨ ਲਈ ਨੀਬੂ ਜਾਂ ਟੀ ਟ੍ਰੀ ਦੇ ਤੇਲ ਦੀ ਸਮਾਜ ਕਰਨਾ ਸਹੀਂ ਹੁੰਦਾ ਹੈ। ਇਹ ਨੇਚੁਰਲ ਐਂਟੀਬੈਕਟਿਰੀਅਲ ਉਪਾਅ ਹੈ ਜੋ ਪੈਰਾਂ ਨੂੰ ਫ੍ਰੈਸ਼ ਅਤੇ ਨਮੀ ਦੂਰ ਕਰਦਾ ਹੈ।