ਸਰਦੀਆਂ ਵਿੱਚ ਤੁਹਾਡੇ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਕਰਦੇ ਹਨ ਇਹ Foods

12-11- 2025

TV9 Punjabi

Author: Sandeep Singh

ਸਰਦੀਆਂ ਦੇ ਮੌਸਮ ਵਿਚ ਆਪਣੀ ਡਾਈਟ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੈ। ਇਸ ਸਮੇਂ ਇਸ ਤਰ੍ਹਾਂ ਦੇ ਫੂਡ ਨੂੰ ਖਾਣੇ ਵਿਚ ਸ਼ਾਮਲ ਕਰਨਾ ਚਾਹੀਦਾ ਹੈ ਜਿਸ ਨਾਲ ਸਰੀਰ ਸੇਹਤਮੰਦ ਰਹੇ।

ਸਰਦੀਆਂ ਵਿਚ ਖਾਣ-ਪਾਣ

ਸ਼੍ਰੀ ਬਾਲਾ ਜੀ ਐਕਸ਼ਨ ਮੇਡੀਕਲ ਵਿਚ ਚੀਫ ਡਾਇਟੀਸ਼ਿਅਨ ਪ੍ਰਿਆ ਪਾਲੀਵਾਲ ਦੱਸਦੇ ਹਨ ਕਿ ਸਰਦੀ ਵਿਚ ਉਨ੍ਹਾਂ ਚੀਜ਼ਾਂ ਨੂੰ ਖਾਣਾ ਚਾਹੀਦਾ, ਜੋ ਸਾਡੇ ਸਰੀਰ ਨੂੰ ਗਰਮ ਰੱਖਣ। ਜਿਵੇਂ ਡ੍ਰਾਈ ਫਰੂਟਸ ਦੀ ਤਸੀਰ ਗਰਮ ਹੁੰਦੀ ਹੈ।

Dry Fruits

ਸਰਦੀ ਵਿਚ ਤਿਲ ਅਤੇ ਗੁੜ ਖਾਣਾ ਵੀ ਲਾਭਕਾਰੀ ਹੁੰਦਾ ਹੈ। ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਸ ਦੇ ਛੋਲੇ ਅਤੇ ਰਾਗੀ ਦੇ ਆਟੇ ਦੇ ਨਾਲ ਮਿਲਾ ਕੇ ਤਿਲ ਅਤੇ ਗੁਡ ਦੇ ਲੱਡੂ ਬਣਾਏ ਜਾ ਸਕਦੇ ਹਨ।

ਤਿਲ ਅਤੇ ਗੁੜ

ਖਿਚੜੀ, ਸੂਪ ਅਤੇ ਹਲਦੀ ਦਾ ਦੁੱਧ ਪੀਣਾ ਵੀ ਚੰਗਾ ਹੁੰਦਾ ਹੈ ਇਸ ਨਾਲ ਸਾਡੇ ਸਰੀਰ ਵਿਚ ਐਨਰਜੀ ਅਤੇ ਗਰਮੀ ਦੋਵੇਂ ਮਿਲਦੀਆਂ ਹਨ। ਹਲਦੀ ਦੁੱਧ ਵਿਚ ਐਂਟੀਬਾਉਟਿਕ ਗੁਣ ਹੁੰਦੇ ਹਨ।

ਗਰਮ ਸੂਪ ਅਤੇ ਸਟੀਮਿੰਗ

ਦੇਸੀ ਘਿਓ ਦੀ ਤਸੀਰ ਵੀ ਗਰਮ ਹੁੰਦੀ ਹੈ। ਸਾਗ,ਦਾਲ ਅਤੇ ਕਈ ਹੋਰ ਚੀਜ਼ਾਂ ਨੂੰ ਮਿਲਾਕੇ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ। ਲੱਡੂ ਵੀ ਬਣਾ ਸਕਦੇ ਹੋ।

ਦੇਸੀ ਘਿਓ

ਸਰੋਂ, ਬਾਥੂ ਅਤੇ ਮੇਥੀ ਵਰਗੀਆਂ ਕਈ ਪੱਤੇਦਾਰ ਸਬਜ਼ੀਆਂ ਦੀ ਤਸੀਰ ਗਰਮ ਹੁੰਦੀ ਹੈ। ਇਨ੍ਹਾਂ ਰਹੀਆਂ ਪੱਤੇਦਾਰ ਸਬਜੀਆਂ ਦੀ ਵਰਤੋਂ ਕਰਕੇ ਤੁਸੀਂ ਇਸ ਨੂੰ ਡਾਈਟ ਵਿਚ ਸ਼ਾਮਲ ਕਰ ਸਕਦੇ ਹੋ।

ਹਰੀਆਂ ਪੱਤੇਦਾਰ ਸਬਜ਼ੀਆਂ

ਗਰਮੀ ਵਿਚ ਗਰਮ ਚੀਜ਼ਾਂ ਦਾ ਸੇਵਨ ਕਰਨਾ ਸਹੀ ਰਹਿੰਦਾ ਹੈ। ਪਰ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕੀ ਇਸ ਦੀ ਮਾਤਰਾ ਜ਼ਿਆਦਾ ਨਾ ਹੋਵੇ, ਜਿਸ ਨਾਲ ਪਿੱਤ ਵੱਧ ਸਕਦੀ ਹੈ।

ਗਰਮ ਚੀਜਾਂ ਦੀ ਵਰਤੋਂ