26-11- 2025
TV9 Punjabi
Author: Sandeep Singh
ਸਰਦੀਆਂ ਦੌਰਾਨ ਖੰਘ ਜਾ ਜ਼ੁਕਾਮ ਹੋਣਾ ਆਮ ਹੈ। ਖਾਸ ਕਰਕੇ ਬੱਚਿਆਂ ਵਿਚ ਇਹ ਸਮੱਸਿਆ ਆਮ ਹੁੰਦੀ ਹੈ। ਜਿਸ ਨੂੰ ਠੀਕ ਨੂੰ ਕਰਨ ਲਈ ਕੁਝ ਘਰੇਲੂ ਨੁਖਸੇ ਅਜਮਾਉਣੇ ਚਾਹੀਦੇ ਹਨ।
ਬੱਚਿਆਂ ਦੀ ਛਾਤੀ ਵਿਚ ਜਕੜਨ ਅਤੇ ਕਫ ਹੋਣ ਨਾਲ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਤੋਂ ਰਾਹਤ ਦਿਲਾਉਣ ਲਈ ਉਨ੍ਹਾਂ ਨੂੰ ਭਾਫ਼ ਦਿੱਤੀ ਜਾਂਦੀ ਹੈ।
ਜ਼ਿਆਦਾਤਰ ਲੋਕ ਪਾਣੀ ਨੂੰ ਗਰਮ ਕਰਕੇ ਭਾਫ਼ ਲੈਂਦੇ ਹਨ। ਇਸ ਵਿਚ ਕੁਝ ਚੀਜ਼ਾਂ ਵੀ ਮਿਲਾ ਸਕਦੇ ਹੋ, ਜੋ ਜ਼ਿਆਦਾ ਫਾਇਦੇਮੰਦ ਹੋ ਸਕਦੀਆਂ ਹਨ।
ਆਯੁਰਵੇਦ ਐਕਸਪਰਟ ਕਿਰਨ ਗੁਪਤਾ ਨੇ ਦੱਸਿਆ ਕੀ ਛਾਤੀ ਦੀ ਜਕੜਨ ਨੂੰ ਦੂਰ ਕਰਨ ਲਈ ਪਾਨ ਦੇ ਪੱਤਿਆਂ ਨੂੰ ਕਟ ਕੇ ਗਰਮ ਪਾਣੀ ਵਿਚ ਪਾ ਕੇ ਭਾਫ਼ ਲੈ ਸਕਦੇ ਹੋ।
ਇਸ ਦੇ ਨਾਲ ਹੀ ਐਕਸਪਰਟ ਨੇ ਦੱਸਿਆ ਕੀ ਹਲਦੀ ਅਤੇ ਤੁਲਸੀ ਦੇ ਪੱਤਿਆਂ ਨੂੰ ਪਾਣੀ ਵਿਚ ਪਾ ਕੇ ਭਾਫ਼ ਲੈ ਸਕਦੇ ਹੋ।
ਇਸ ਦੇ ਨਾਲ ਬੱਚਿਆਂ ਅਤੇ ਬਜ਼ੂਰਗਾਂ ਕਿਸੇ ਨੂੰ ਵੀ ਭਾਫ਼ ਦਵਾਈ ਜਾ ਸਕਦੀ ਹੈ। ਜਿਸ ਨਾਲ ਛਾਤੀ ਦੀ ਜਕੜਨ ਘੱਟ ਹੁੰਦੀ ਹੈ।