06-12- 2025
TV9 Punjabi
Author: Sandeep Singh
5 ਦਸੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ ਹੋਈ ਰਣਬੀਰ ਸਿੰਘ ਸਟਾਰਰ ਧੁਰੰਧਰ ਨੂੰ ਦਰਸ਼ਕਾਂ ਵਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ।
ਚੰਗਾ ਰੁੰਗਾਰਾ ਮਿਲਣ ਕਰਕੇ ਫਿਲਮ ਦੇ ਮੁੰਬਈ ਵਿਚ ਲੇਟ ਨਾਇਟ ਸ਼ੋਅ ਰੱਖੇ ਗਏ ਹਨ। ਇਸ ਦੇ ਨਾਲ ਹੀ ਸਵੇਰੇ 6 ਵਜੇ ਦੇ ਸ਼ੌਅ ਵੀ ਰੱਖੇ ਗਏ ਹਨ।
ਦਰਅਸਲ ਪਿਛਲੇ ਕੁਝ ਸਮੇਂ ਤੋਂ ਲੇਟ ਨਾਇਟ ਸ਼ੌਅ ਦਾ ਟ੍ਰੇਂਡ ਦੇਖਣ ਨੂੰ ਮਿਲ ਰਿਹਾ ਹੈ। ਇਸ ਟ੍ਰੈਂਡ ਦੀ ਸ਼ੁਰੂਆਤ ਪਿਛਲੇ ਸਾਲ ਅਕਸ਼ੈ ਕੁਮਾਰ ਦੀ ਸੂਰਿਆਵੰਸ਼ੀ ਤੋਂ ਸ਼ੁਰੂ ਹੋਇਆ ਹੈ।
ਉਸ ਤੋਂ ਬਾਅਦ ਸ਼ਾਹਰੁੱਖ ਖਾਨ ਦੀ ਪਠਾਣ, ਜਵਾਨ ਅਤੇ ਅਜੇ ਦੇਵਗਨ ਦੀ ਦ੍ਰਿਸ਼ਅਮ 2 ਸ਼ਾਮਲ ਹਨ। ਇਸ ਤੋਂ ਇਲਾਵਾ ਇਸਤਰੀ 2 ਦੇ ਸ਼ੌਅ ਵੀ ਲੇਟ ਨਾਇਟ ਰੱਖੇ ਗਏ ਸੀ।
ਇਸ ਟ੍ਰੈਂਡ ਵਿਚ ਹੁਣ ਧੁਰੰਧਰ ਵੀ ਸ਼ਾਮਲ ਹੋ ਗਈ ਹੈ। ਧੁਰੰਧਰ ਦੇ ਨਿਰਮਾਤਾ ਨੇ ਵੀ ਇਹ ਸ਼ੌਅ ਲੇਟ ਨਾਇਟ ਰੱਖਣ ਦਾ ਫੈਸਲਾ ਕੀਤਾ ਹੈ।