ਰਾਜਕੁਮਾਰ ਰਾਓ ਅਤੇ ਪਤਰਲੇਖਾ ਦੇ ਘਰ ਗੂੰਜੀ ਕਿਲਕਾਰੀ

16-11- 2025

TV9 Punjabi

Author: Sandeep Singh

ਬਾਲੀਵੁੱਡ ਦੇ ਕਈ ਸਿਤਾਰੇ ਇਸ ਸਾਲ ਮਾਤਾ-ਪਿਤਾ ਬਣੇ ਹਨ। ਇਸ ਲਿਸਟ ਵਿਚ ਹੁਣ ਰਾਜਕੁਮਾਰ ਰਾਓ ਅਤੇ ਪਤਰਲੇਖਾ ਦਾ ਨਾਮ ਵਿਚ ਜੁੜ ਗਿਆ ਹੈ।

ਬਣ ਗਏ ਮਾਤਾ-ਪਿਤਾ

ਪਤਰਲੇਖਾ ਨੇ 15 ਨਵੰਬਰ ਨੂੰ ਬੇਟੀ ਨੂੰ ਜਨਮ ਦਿੱਤਾ, ਜਿਸ ਦੀ ਜਾਣਕਾਰੀ ਐਕਟਰ ਨੇ ਆਪਣੇ ਸੋਸ਼ਲ ਮੀਡਿਆ ਅਕਾਉਂਟ ਤੇ ਦਿੱਤੀ।

ਬੇਟੀ ਨੂੰ ਦਿੱਤਾ ਜਨਮ

ਜੋੜੇ ਨੂੰ ਫਿਲਮੀ ਸਿਤਾਰਿਆਂ ਵਲੋੰ ਸ਼ੁਭਕਾਮਨਾਵਾਂ ਮਿਲ ਰਹੀਆ ਨੇ। ਜਿਸ ਵਿਚ ਫਰਾਹ ਖਾਨ ਨੇ ਉਨ੍ਹਾਂ ਦੇ ਬੇਬੀ ਸ਼ਾਵਰ ਦੀ ਤਸਵੀਰ ਸਾਂਝੀ ਕੀਤੀ ਹੈ।

ਮਿਲ ਰਹੀਆਂ ਨੇ ਸ਼ੁਭਕਾਮਨਾਵਾਂ

ਫਰਾਹ ਨੇ ਸਟੋਰੀ ਤੇ ਇੱਕ ਵੀਡਿਓ ਵੀ ਸ਼ੇਅਰ ਕੀਤਾ, ਜਿਸ ਵਿਚ ਸਲਮਾਨ ਖਾਨ ਦੀ ਫਿਲਮ ਹਮ ਆਪਕੇ ਹੈ ਕੌਂਣ ਦਾ ਗਾਣਾ ਜੁੱਤੇ ਦੇ ਦਿਓ ਪੈਸੇ ਲੈ ਲਓ ਚਲ ਰਿਹਾ ਹੈ।

ਵੀਡਿਓ ਕੀਤਾ ਸ਼ੇਅਰ

ਪਾਰਟੀ ਵਿਚ ਹੁੰਮਾ ਕੁਰੈਸ਼ੀ, ਸਾਕਿਬ ਸਲੀਮ, ਜਹੀਰ ਖਾਨ ਸ਼ਾਮਲ ਹਨ। ਜੋ ਰੱਜ ਕੇ ਡਾਂਸ ਕਰਦੇ ਦਿੱਖ ਰਹੇ ਹਨ।

ਰੱਜ ਕੇ ਕੀਤਾ ਡਾਂਸ

ਇਸ ਦੌਰਾਨ ਪਤਰਲੇਖਾ ਅਤੇ ਰਾਜਕੁਮਾਰ ਰਾਓ ਨੇ ਪੀਲੇ ਰੰਗ ਦੇ ਕਪੜੇ ਪਾਏ ਹੋਏ ਹਨ। ਜੋੜੇ ਦੀ ਲੋਕ ਕਾਫੀ ਜ਼ਿਆਦਾ ਤਾਰੀਫ ਕਰਦੇ ਹੋਏ ਦਿਖਾਈ ਦੇ ਰਹੇ  ਹਨ।

ਲੋਕ ਕਰ ਰਹੇ ਹਨ ਤਾਰੀਫ