26-11- 2025
TV9 Punjabi
Author: Sandeep Singh
ਖੁੱਦ ਨੂੰ ਖੁਸ਼ ਰੱਖਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਕਿਉਂਕਿ ਫਿਰ ਹੀ ਤੁਸੀਂ ਆਪਣੇ ਕੰਮ ਤੇ ਪੂਰਾ ਫੋਕਸ ਰੱਖ ਸਕਦੇ ਹੋ। ਇਹ ਤੁਹਾਡੀ ਦਿਮਾਗੀ ਅਤੇ ਫਿਜੀਕਲੀ ਹੈਲਥ ਲਈ ਵੀ ਜ਼ਰੂਰੀ ਹੈ।
ਵੈਸੇ ਤਾਂ ਖੁਸ ਰਹਿਣ ਦਾ ਕੋਈ ਤਰੀਕਾ ਨਹੀਂ ਹੁੰਦਾ, ਪਰ ਕਈ ਵਾਰ ਛੋਟੀਆਂ-ਛੋਟੀਆਂ ਚੀਜ਼ਾਂ ਵੀ ਤੁਹਾਨੂੰ ਬਹੁਤ ਖੁਸ਼ ਕਰ ਸਕਦੀਆਂ ਹਨ।
ਸਵੇਰ ਦਾ ਰੂਟੀਨ ਸਹੀਂ ਤਰੀਕੇ ਨਾਲ ਸ਼ੁਰੂ ਕੀਤਾ ਜਾਵੇ ਤਾਂ ਬਹੁਤ ਵੱਧੀਆਂ ਰਹਿੰਦਾ ਹੈ। ਜਾਗਣ ਤੇ ਕੁਝ ਸਮਾਂ ਸ਼ਾਂਤ ਬੈਠੋ ਅਤੇ ਫਿਰ ਯੋਗਾ ਅਤੇ ਸਟ੍ਰੈਚਿੰਗ ਕਰੋ। ਜਿਸ ਨਾਲ ਸਟ੍ਰੈਸ ਵੀ ਘੱਟ ਹੁੰਦਾ ਹੈ ਅਤੇ ਪੂਰਾ ਦਿਨ ਵੱਧੀਆਂ ਨਿਕਲਦਾ ਹੈ।
ਡੇਲੀ ਰੂਟੀਨ ਵਿਚ ਇਕ ਅਜਿਹਾ ਕੰਮ ਜ਼ਰੂਰ ਕਰੋ ਜੋ ਤੁਹਾਨੂੰ ਖੁਸੀ ਦਿੰਦਾ ਹੈ। ਜਿਵੇਂ ਆਪਣੀ ਪਸੰਦ ਦਾ ਮਿਉਜ਼ਿਕ ਸੁਣਨਾ। ਕੁਦਰਤ ਦੇ ਵਿਚ ਮਸਾਂ ਬਿਤਾਉਣਾ ਵਰਗੀਆਂ ਚੀਜ਼ਾਂ ਸ਼ਾਮਲ ਹਨ। ਜਿਸ ਨਾਲ ਮਾਨਸਿਕ ਥਕਾਨ ਘੱਟ ਹੁੰਦਾ ਹੈ।
ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਜਿੰਦਗੀ ਦੀਆਂ ਚੰਗੀਆਂ ਚੀਜ਼ਾਂ ਨੂੰ ਥੈਂਕਫੁਲ ਕਹੋ। ਤੁਸੀਂ ਆਪਣੀ ਸਵੇਰ ਦੀ ਸ਼ੁਰੂਆਤ ਇਸ ਤੋਂ ਕਰ ਸਕਦੇ ਹੋ। ਦਿਨ ਵਿਚ ਵੀ ਪਰਮਾਤਮਾ ਨੂੰ ਧੰਨਵਾਦ ਕਹੋ।
ਘਰ ਹੋਵੇ ਜਾਂ ਤੁਹਾਡੀ ਪਰਸਨਲ ਲਾਈਫ ਉਨ੍ਹਾਂ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ਜਿਹੜੇ ਟੌਕਸਿਕ ਵਿਵਹਾਰ ਕਰਦੇ ਹਨ। ਉਨ੍ਹਾਂ ਨਾਲ ਮੇਲ-ਜੋਲ ਵੱਧ ਕਰੋ ਜਿਹੜੇ ਪਾਜਿਟਿਵ ਸੋਚਦੇ ਹਨ।
ਲੰਬਾ ਸਕਰੀਨ ਸਮਾਂ ਸਟ੍ਰੈਸ ਨੂੰ ਵਧਾਉਂਦਾ ਹੈ। ਇਹ ਮਾਨਸਿਕ ਅਤੇ ਸਰੀਰਕ ਹੈਲਥ ਦੋਵਾਂ ਲਈ ਹਾਨੀਕਾਰਕ ਹੁੰਦਾ ਹੈ। ਇਸ ਲਈ ਸਕਰੀਨ ਸਮੇਂ ਨੂੰ ਜਿਨ੍ਹਾਂ ਹੋ ਸਕੇ ਘੱਟ ਕਰੋ।