ਸਰਦੀਆਂ ਵਿਚ ਕਿਹੜੇ ਫਲ ਨਹੀਂ ਖਾਣੇ ਚਾਹੀਦੇ, ਜਾਣੋ

28-11- 2025

TV9 Punjabi

Author: Sandeep Singh

ਸਰਦੀਆਂ ਅਤੇ ਫਲ

ਠੰਡ ਵਿਚ ਸਰੀਰ ਦਾ ਮੈਟਾਬੋਲਿਜ਼ਮ ਸਲੋ ਹੋ ਜਾਂਦੀ ਹੈ, ਇਸ ਲਈ ਬਹੁਤ ਠੰਡੇ ਅਸਰ ਵਾਲੇ ਫਲ ਪਾਚਣ ਕ੍ਰਿਆ ਨੂੰ ਪ੍ਰਭਾਵਿਤ ਕਰ ਸਕਦੇ ਹਨ, ਕੁਝ ਫਲ ਬਲਗਮ ਵਧਾ ਸਕਦੇ ਹਨ, ਜਿਸ ਨਾਲ ਸਰਦੀ ਜ਼ੁਕਾਮ ਦੀ ਦਿੱਕਤ ਹੋ ਸਕਦੀ ਹੈ

ਡਾਇਟਟਿਸ਼ਿਅਨ ਪਰਮਜੀਤ ਕੌਰ ਦੱਸਦੇ ਹਨ, ਤਰਬੂਜ਼ ਸਰੀਰ ਨੂੰ ਠੰਡਾ ਕਰਦਾ ਹੈ, ਇਸ ਲਈ ਇਸ ਨੂੰ ਸਰਦੀ ਵਿਚ ਖਾਣ ਨਾਲ ਗਲੇ ਵਿਚ ਖਰਾਸ਼ ਹੋ ਸਕਦੀ ਹੈ। ਇਸ ਵਿਚ ਪਾਣੀ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ।

ਤਰਬੂਜ਼

ਖਰਬੂਜਾ ਵੀ ਕੁਲਿੰਗ ਇਫੈਕਟ ਦਿੰਦਾ ਹੈ, ਸਰਦੀਆਂ ਵਿਚ ਇਸ ਨਾਲ ਪਾਚਣ ਕ੍ਰਿਆ ਪ੍ਰਭਾਵਿਤ ਹੁੰਦੀ ਹੈ, ਇਹ ਬਲਗਮ ਵਧਾਉਣ ਵਾਲਾ ਫਲ ਮੰਨੀਆਂ ਜਾਂਦਾ ਹੈ।

ਖਰਬੂਜਾ

ਅਨਾਨਾਸ ਠੰਡੀ ਤਸੀਰ ਵਾਲਾ ਫਲ ਹੈ, ਅਤੇ ਸੈਨਸਟਿਵ ਲੋਕਾਂ ਦੇ ਗਲੇ ਵਿਚ ਖਰਾਸ਼ ਦੀ ਸਮੱਸਿਆ ਵਧਾ ਸਕਦਾ ਹੈ, ਸਰਦੀਆਂ ਵਿਚ ਇਸ ਦਾ ਵਧ ਸੇਵਨ ਸਮੱਸਿਆ ਪੈਦਾ ਕਰ ਸਕਦਾ ਹੈ।

ਅਨਾਨਾਸ

ਕੇਲਾ ਠੰਡੇ ਮੌਸਮ ਵਿਚ ਬਲਗਮ ਵਧਾ ਸਕਦਾ ਹੈ, ਕਈ ਲੋਕਾਂ ਨੂੰ ਸਵੇਰੇ ਖਾਂਦਾ ਕੇਲਾ ਭਾਰੀਪਣ ਮਹਿਸੂਸ ਕਰਾਉਂਦਾ ਹੈ। ਇਸ ਲਈ ਸਰਦੀਆਂ ਵਿਚ ਉਸ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ।

ਕੇਲਾ

ਅੰਗੂਰ ਸਰਦੀਆਂ ਵਿਚ ਠੰਡਕ ਵਧਾਉਂਦੇ ਹਨ, ਅਤੇ ਕਈ ਵਾਰ ਖੰਘ, ਜੁਕਾਮ ਜਲਦੀ ਪਕੜ ਲੈਂਦੇ ਹਨ,  ਇਸ ਲਈ ਸਰਦੀਆਂ ਵਿਚ ਇਸ ਦਾ ਸੇਵਨ ਘੱਟ ਮਾਤਰਾ ਵਿਚ ਕਰਨਾ ਚਾਹੀਦਾ।

ਅੰਗੂਰ