ਸਰਦੀਆਂ ਵਿੱਚ ਗਰਮ ਪਾਣੀ ਨਾਲ ਵਾਲ ਧੋਣਾ ਕਿੰਨਾ ਸਹੀ? ਜਾਣੋ

13-11- 2025

TV9 Punjabi

Author: Sandeep Singh

ਸਦਰੀਆਂ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ, ਕੁਝ ਲੋਕਾਂ ਨੇ ਤਾਂ ਗਰਮ ਪਾਣੀ ਨਾਲ ਨਹਾਉਣਾ ਵੀ ਸ਼ੁਰੂ ਕਰ ਦਿੱਤਾ, ਸਰਦੀਆਂ ਵਿਚ ਕੁਝ ਮਹਿਲਾਵਾਂ ਗਰਮ ਪਾਣੀ ਨਾਲ ਆਪਣੇ ਵਾਲ ਧੋਂਦਿਆਂ ਹਨ।

ਸਰਦੀਆਂ ਦਾ ਮੌਸਮ

ਸਰਦੀਆਂ ਵਿਚ ਗਰਮ ਪਾਣੀ ਨਾਲ ਵਾਲ ਧੋਣਾ ਕਿਨ੍ਹਾਂ ਸਹੀਂ ਹੈ ਇਹ ਜਾਨਣਾ ਬਹੁਤ ਹੀ ਜ਼ਰੂਰੀ ਹੈ, ਚਲੋ ਐਕਸਪਰਟ ਤੋਂ ਜਾਣਦੇ ਹਾਂ ਕਿ ਸਰਦੀ ਵਿਚ ਗਰਮ ਪਾਣੀ ਨਾਲ ਵਾਲ ਧੋਣਾ ਕਿਨ੍ਹਾਂ ਸਹੀਂ ਹੈ।

ਗਰਮ ਪਾਣੀ ਨਾਲ ਵਾਲ ਧੋਣਾ

ਡ੍ਰੇਮੋਟਲਾਜਿਸਟ ਡਾਕਟਰ ਵਿਜੈ ਸਿੰਘਲ ਦੱਸਦੇ ਹਨ ਕਿ ਸਰਦੀਆਂ ਵਿਚ ਗਰਮ ਪਾਣੀ ਨਾਲ ਵਾਲ ਧੋਣ ਨਾਲ ਸਾਡੀ ਸਕੈਲਪ ਤੇ ਪ੍ਰਭਾਵ ਪੈ ਸਕਦਾ ਹੈ। ਗਰਮ ਪਾਣੀ ਨਾਲ ਵਾਲਾ ਦੇ ਨੈਚੂਰਲ ਤੇਲ ਨੂੰ ਨੁਕਸਾਨ ਪਹੁੰਚਦਾ ਹੈ।

ਐਕਸਪਰਟ ਦੀ ਰਾਏ

ਗਰਮ ਪਾਣੀ ਨਾਲ ਨਹਾਉਣ ਨਾਲ ਭਾਵੇ ਸਰੀਰ ਨੂੰ ਆਰਾਮ ਮਿਲੇ, ਪਰ ਇਸ ਨਾਲ ਵਾਲਾਂ ਦੀ ਹੈਲਥ ਵਿਗੜ ਜਾਂਦੀ ਹੈ। ਸੇਬਸ ਹੱਟਣ ਨਾਲ ਵਾਲ ਕਮਜੋਰ ਹੋ ਜਾਂਦੇ ਹਨ।

ਗਰਮ ਪਾਣੀ ਦੇ ਨੁਕਸਾਨ

ਐਕਸਪਰਟ ਦਾ ਮੰਨਣਾ ਹੈ ਕਿ ਸਰਦੀਆਂ ਵਿਚ ਗਰਮ ਪਾਣੀ ਦੀ ਜਗ੍ਹਾਂ ਗੁਣਗੁਣੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਠੰਡ ਵੀ ਨਹੀਂ ਲਗੇਗੀ ਅਤੇ ਸਕੈਲਪ ਵੀ ਸਹੀਂ ਰਹੇਗਾ।

ਕਿਸ ਤਰ੍ਹਾਂ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ

ਸਰਦੀਆਂ ਵਿਚ ਵਾਲ ਧੋਣ ਤੋਂ ਬਾਅਦ ਉਨ੍ਹਾਂ ਨੂੰ ਤੋਲੀਏ ਨਾਲ ਰਗੜੋ ਨਾ, ਵਾਲ ਧੋਣ ਤੋਂ ਪਹਿਲਾਂ ਵਾਲਾਂ ਤੇ ਕੋਈ ਤੇਲ ਜ਼ਰੂਰ ਲਾਓ। ਡਾਕਟਰ ਦੁਆਰਾ ਦੱਸੇ ਹੋਏ ਸ਼ੈਪੂ ਦੀ ਵਰਤੋਂ ਕਰੋ।

ਇਨ੍ਹਾਂ ਗਲਾਂ ਦਾ ਰਖੋ ਧਿਆਨ