22-11- 2025
TV9 Punjabi
Author: Sandeep Singh
ਹਿੰਦੂ ਧਰਮ ਵਿਚ ਰੁੱਖਾਂ ਨੂੰ ਬਹੁਤ ਵਿਸ਼ੇਸ਼ ਮੰਨੀਆਂ ਜਾਂਦਾ ਹੈ। ਇਨ੍ਹਾਂ ਵਿਚ ਹੀ ਸ਼ਾਮਲ ਹੈ ਬੋਹੜ ਦਾ ਰੁੱਖ। ਧਾਰਮਿਕ ਮਾਨਤਾ ਹੈ ਕਿ ਬੋਹੜ ਵਿਚ ਸ਼ਿਵ, ਬ੍ਰਹਮਾ ਅਤੇ ਵਿਸ਼ਨੂੰ ਵਾਸ ਕਰਦੇ ਹਨ।
ਬੋਹੜ ਦੀ ਪੂਜਾ ਕਰਨ ਨਾਲ ਵਿਆਹਿਕ ਜੀਵਨ ਵਿਚ ਖੁਸ਼ੀਆਂ ਆਉਂਦਿਆਂ ਹਨ। ਪਰ ਲੋਕਾਂ ਦੇ ਮਨ ਵਿਚ ਇਹ ਸਵਾਲ ਆਉਂਦਾ ਹੈ ਕਿ ਬੋਹੜ ਦਾ ਰੁੱਖ ਘਰ ਵਿਚ ਉੱਗਣਾ ਸ਼ੁੱਭ ਹੈ ਜਾਂ ਅਸੁੱਭ।
ਜੋਤਿਸ਼ੀ ਸ਼ਾਸਤਰ ਦੇ ਅਨੁਸਾਰ ਘਰ ਵਿਚ ਬੋਹੜ ਦਾ ਰੁੱਖ ਉੱਗਣਾ ਅਸ਼ੁੱਭ ਹੈ। ਕਿਹਾ ਜਾਂਦਾ ਹੈ ਕਿ ਜੇਕਰ ਘਰ ਵਿਚ ਬੋਹੜ ਦਾ ਰੁੱਖ ਉੱਗਦਾ ਹੈ ਤਾਂ ਆਰਥਿਕ ਤੰਗੀ ਆ ਜਾਂਦੀ ਹੈ।
ਘਰ ਵਿਚ ਬੋਹੜ ਦਾ ਰੁੱਖ ਉੱਗਣ ਨਾਲ ਪਰਿਵਾਰ ਦੇ ਮੈਂਬਰਾਂ ਵਿਚ ਲੜਾਈ ਝਗੜੇ ਹੋਣ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਘਰ ਵਿਚ ਸੁੱਖ ਨਹੀਂ ਰਹਿੰਦਾ।
ਜੇਕਰ ਘਰ ਵਿਚ ਬੋਹੜ ਦਾ ਰੁੱਖ ਉੱਗ ਜਾਂਦਾ ਹੈ ਤਾਂ ਉਸ ਨੂੰ ਜੜ ਤੋਂ ਕੱਢ ਦਿਓ।
ਸ਼ਨੀਵਾਰ ਦੇ ਦਿਨ ਬੋਹੜ ਦੇ ਰੁੱਖ ਦੀ ਪੂਜਾ ਕਰਨਾ ਸ਼ੁੱਭ ਹੁੰਦਾ ਹੈ। ਇਸ ਦਿਨ ਸਵੇਰੇ ਨਾਂਹ ਕੇ ਬੋਹੜ ਦੀ ਜੜ ਵਿਚ ਕੇਸਰੀ ਹਲਦੀ ਚੜਾਉਂਣੀ ਚਾਹੀਦੀ ਹੈ।