9 Feb 2024
TV9 Punjabi
ਦਿੱਲੀ-ਐੱਨਸੀਆਰ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਠੰਡ ਘੱਟ ਹੁੰਦੀ ਨਜ਼ਰ ਆ ਰਹੀ ਹੈ। ਧੁੱਪ ਕਾਰਨ ਹਲਕੀ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ। ਅਜਿਹੇ 'ਚ ਸਿਹਤ ਦਾ ਖਿਆਲ ਰੱਖਣ ਲਈ ਚੌਕਸ ਰਹਿਣਾ ਜ਼ਰੂਰੀ ਹੈ।
ਠੰਡ ਦੇ ਆਉਣ ਅਤੇ ਜਾਣ ਨਾਲ ਵਾਇਰਲ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਸਰੀਰ ਦਾ ਤਾਪਮਾਨ ਬਾਹਰੀ ਤਾਪਮਾਨ ਨਾਲ ਮੇਲ ਨਹੀਂ ਖਾਂਦਾ ਤਾਂ ਸਾਡੇ ਬੀਮਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਵਾਇਰਲ ਇਨਫੈਕਸ਼ਨ ਯਾਨੀ ਖਾਂਸੀ ਅਤੇ ਜ਼ੁਕਾਮ ਦੀ ਸਮੱਸਿਆ ਮੌਸਮ 'ਚ ਬਦਲਾਅ ਦੇ ਨਾਲ ਵਧ ਜਾਂਦੀ ਹੈ। ਡਾਕਟਰੀ ਇਲਾਜ ਤੋਂ ਇਲਾਵਾ ਆਪਣੇ ਆਪ ਨੂੰ ਬਚਾਉਣ ਲਈ ਘਰੇਲੂ ਉਪਚਾਰ ਵੀ ਅਜ਼ਮਾਏ ਜਾ ਸਕਦੇ ਹਨ। ਲੌਂਗ ਅਤੇ ਇਲਾਇਚੀ ਵਰਗੇ ਮਸਾਲਿਆਂ ਦਾ ਕਾੜ੍ਹਾ ਪੀਓ।
ਮੌਸਮ ਵਿੱਚ ਬਦਲਾਅ ਦੇ ਦੌਰਾਨ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਣਾ ਮਹੱਤਵਪੂਰਨ ਹੈ। ਤੁਸੀਂ ਹਲਦੀ ਦੀ ਮਦਦ ਲੈ ਸਕਦੇ ਹੋ ਜਿਸ ਵਿਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਇਸ ਵਿਚ ਐਂਟੀਆਕਸੀਡੈਂਟ ਅਤੇ ਹੋਰ ਤੱਤ ਹੁੰਦੇ ਹਨ ਜੋ ਸਾਨੂੰ ਵਾਇਰਸਾਂ ਤੋਂ ਬਚਾ ਸਕਦੇ ਹਨ।