ਕਿਨ੍ਹਾਂ ਭਾਰਤੀਆਂ ਨੂੰ ਮਿਲਿਆ ਪਾਕਿਸਤਾਨ ਦਾ ਸਭ ਤੋਂ ਵੱਡਾ ਸਨਮਾਨ ?

9 Feb 2024

TV9 Punjabi

ਇਸ ਸਾਲ ਦੇਸ਼ ਦੀਆਂ ਪੰਜ ਸ਼ਖਸੀਅਤਾਂ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਗਿਆ। ਪਰ ਕੀ ਤੁਸੀਂ ਜਾਣਦੇ ਹੋ ਕਿ ਪਾਕਿਸਤਾਨ ਦਾ ਸਭ ਤੋਂ ਵੱਡਾ ਸਨਮਾਨ ਕੀ ਹੈ?

ਸਭ ਤੋਂ ਵੱਡਾ ਸਨਮਾਨ

ਨਿਸ਼ਾਨ-ਏ-ਪਾਕਿਸਤਾਨ ਇੱਥੋਂ ਦਾ ਸਰਵਉੱਚ ਨਾਗਰਿਕ ਸਨਮਾਨ ਹੈ। ਇਸ ਦੇ ਨਾਲ ਹੀ ਤਮਗਾ-ਏ-ਪਾਕਿਸਤਾਨ ਇੱਥੋਂ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ। ਭਾਰਤੀਆਂ ਨੂੰ ਵੀ ਇਹ ਸਰਵਉੱਚ ਸਨਮਾਨ ਮਿਲਿਆ ਹੈ।

ਸਰਵਉੱਚ ਸਨਮਾਨ 

1987 ਵਿੱਚ, ਭਾਰਤੀ ਨੀਰਜਾ ਭਨੋਟ ਨੂੰ ਹਾਈਜੈਕ ਕੀਤੇ ਗਏ ਜਹਾਜ਼ ਵਿੱਚ ਪਾਕਿਸਤਾਨੀਆਂ ਦੀ ਜਾਨ ਬਚਾਉਣ ਲਈ ਤਮਗਾ-ਏ-ਪਾਕਿਸਤਾਨ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ।

ਨੀਰਜਾ ਭਨੋਟ

ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਸ਼ਾਂਤੀ ਲਿਆਉਣ ਲਈ 1990 ਵਿੱਚ ਨਿਸ਼ਾਨ-ਏ-ਪਾਕਿਸਤਾਨ ਨਾਲ ਸਨਮਾਨਿਤ ਕੀਤਾ ਗਿਆ ਸੀ।

ਮੋਰਾਰਜੀ ਦੇਸਾਈ

1998 ਵਿੱਚ, ਪਾਕਿਸਤਾਨੀ ਸਰਕਾਰ ਨੇ ਅਦਾਕਾਰ ਦਿਲੀਪ ਕੁਮਾਰ ਨੂੰ ਦੂਜੇ ਸਭ ਤੋਂ ਵੱਡੇ ਸਨਮਾਨ ਨਿਸ਼ਾਨ-ਏ-ਇਮਤਿਆਜ਼ ਨਾਲ ਸਨਮਾਨਿਤ ਕੀਤਾ।

ਦਲੀਪ ਕੁਮਾਰ

2020 ਵਿੱਚ, ਪਾਕਿਸਤਾਨੀ ਸਰਕਾਰ ਨੇ ਸਈਦ ਅਲੀ ਸ਼ਾਹ ਗਿਲਾਨੀ ਨੂੰ ਕਸ਼ਮੀਰ ਵਿੱਚ ਅਧਿਕਾਰਾਂ ਲਈ ਲੜਨ ਲਈ ਨਿਸ਼ਾਨ-ਏ-ਪਾਕਿਸਤਾਨ ਨਾਲ ਸਨਮਾਨਿਤ ਕੀਤਾ।

ਸਈਅਦ ਅਲੀ ਸ਼ਾਹ ਗਿਲਾਨੀ

2023 ਵਿੱਚ ਪਾਕਿਸਤਾਨ ਨੇ ਦਾਊਦੀ ਬੋਹਰਾ ਸੰਪਰਦਾ ਦੇ ਮੁਖੀ ਡਾਕਟਰ ਸਯਦਨਾ ਮੁਫੱਦਲ ਸੈਫੂਦੀਨ ਨੂੰ 'ਨਿਸ਼ਾਨ-ਏ-ਪਾਕਿਸਤਾਨ' ਨਾਲ ਸਨਮਾਨਿਤ ਕੀਤਾ।

ਡਾ. ਸਯਦਨਾ ਮੁਫੱਦਲ ਸੈਫੂਦੀਨ 

ਦਿਲ 'ਤੇ ਸੋਜ ਹੋਣ 'ਤੇ  ਦਿਖਾਈ ਦਿੰਦੇ ਹਨ ਇਹ ਲੱਛਣ