25-02- 2026
Author: Ramandeep Singh
TV9 Punjabi
TV9 Punjabi
ਘਰ 'ਚ ਕਿਰਲੀਆਂ ਦਾ ਹੋਣਾ ਸੁਭਾਵਿਕ ਹੈ। ਪਰ ਕਈ ਵਾਰ ਬਹੁਤ ਜ਼ਿਆਦਾ ਕਿਰਲੀਆਂ ਹੁੰਦੀਆਂ ਹਨ ਤੇ ਉਹ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰਦੀਆਂ ਹਨ।
ਕਿਰਲੀਆਂ ਘਰ ਅੰਦਰ ਘੁੰਮਦੀਆਂ ਰਹਿੰਦੀਆਂ ਹਨ, ਕਈ ਵਾਰ ਖਾਣੇ 'ਤੇ ਅਤੇ ਇੱਥੋਂ ਤੱਕ ਕਿ ਲੋਕਾਂ 'ਤੇ ਵੀ ਡਿੱਗ ਜਾਂਦੀਆਂ ਹਨ।
ਘਰ ਤੋਂ ਕਿਰਲੀਆਂ ਨੂੰ ਬਹੁਤ ਆਸਾਨੀ ਨਾਲ ਕਿਵੇਂ ਭਜਾਇਆ ਜਾ ਸਕਦਾ ਹੈ। ਕਿਰਲੀਆਂ ਤੋਂ ਛੁਟਕਾਰਾ ਪਾਉਣ ਲਈ ਇੱਥੇ ਸਭ ਤੋਂ ਵਧੀਆ ਸੁਝਾਅ ਹਨ!
ਜਦੋਂ ਘਰ 'ਚ ਬਹੁਤ ਸਾਰੀਆਂ ਕਿਰਲੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਭਜਾਉਣ ਲਈ ਰਸਾਇਣਕ ਸਪਰੇਅ ਦੀ ਵਰਤੋਂ ਕਰਨ ਦੀ ਬਜਾਏ ਕੁਦਰਤੀ ਤਰੀਕਿਆਂ ਨਾਲ ਉਨ੍ਹਾਂ ਤੋਂ ਛੁਟਕਾਰਾ ਪਾਉਣਾ ਬਿਹਤਰ ਹੁੰਦਾ ਹੈ।
ਜਿੱਥੇ ਕਿਰਲੀਆਂ ਜਾਦਾ ਆਉਂਦੀਆਂ ਹਨ, ਉੱਥੇ ਅੰਡੇ ਦੇ ਛਿਲਕੇ ਰੱਖਣ ਨਾਲ ਕਿਰਲੀਆਂ ਭੱਜ ਜਾਂਦੀਆਂ ਹਨ।
ਇਸੇ ਤਰ੍ਹਾਂ, ਜਿੱਥੇ ਕਿਰਲੀਆਂ ਜ਼ਿਆਦਾ ਹੁੰਦੀਂ ਹਨ, ਉੱਥੇ ਕੌਫੀ ਪਾਊਡਰ ਤੇ ਤੰਬਾਕੂ ਦਾ ਮਿਸ਼ਰਣ ਰੱਖਣ ਨਾਲ ਉਹ ਬਦਬੂ ਬਰਦਾਸ਼ਤ ਨਾ ਕਰ ਸਕਣ ਕਰਕੇ ਭੱਜ ਜਾਣਗੀਆਂ।
ਇਸੇ ਤਰ੍ਹਾਂ, ਕਿਰਲੀਆਂ ਉੱਥੇ ਰਹਿਣਾ ਪਸੰਦ ਨਹੀਂ ਕਰਦੀਆਂ ਜਿੱਥੇ ਪਿਆਜ਼ ਤੇ ਲਸਣ ਹੋਵੇ। ਇਸ ਲਈ, ਉਨ੍ਹਾਂ ਨੂੰ ਟੁਕੜਿਆਂ 'ਚ ਕੱਟ ਕੇ ਉੱਥੇ ਰੱਖਣਾ ਬਿਹਤਰ ਹੈ ਜਿੱਥੇ ਕਿਰਲੀਆਂ ਹੋਣ ।
ਇਸ ਤੋਂ ਇਲਾਵਾ, ਪੁਦੀਨੇ ਦੇ ਤੇਲ ਨੂੰ ਪਾਣੀ ਵਿੱਚ ਮਿਲਾ ਕੇ ਛਿੜਕਣ ਨਾਲ ਵੀ ਘਰ ਦੀਆਂ ਸਾਰੀਆਂ ਕਿਰਲੀਆਂ ਭੱਜ ਜਾਣਗੀਆਂ।