ਗਰਮੀਆਂ 'ਚ ਸਕਿਨ ਕਰੇਗੀ Glow, ਇਨ੍ਹਾਂ 6 ਗੱਲਾਂ ਦਾ ਰੱਖੋ ਧਿਆਨ

25-02- 2026

Author: Ramandeep Singh

TV9 Punjabi

TV9 Punjabi

ਸਰਦੀਆਂ 'ਚ ਸਕਿਨ ਖੁਸ਼ਕ ਬਣੀ ਰਹਿੰਦੀ ਹੈ। ਗਰਮੀਆਂ ਦੀ ਨਮੀ ਤੇ ਪਸੀਨਾ,  ਮੁਹਾਸੇ-ਡਲਨੈੱਸ ਤੇ ਟੈਨਿੰਗ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਗਲੋਇੰਗ ਸਕਿਨ ਲਈ ਤੁਸੀਂ ਇਹ ਤਰੀਕੇ ਅਪਣਾ ਸਕਦੇ ਹੋ।

ਗਰਮੀਆਂ 'ਚ ਸਕਿਨ ਦੀ ਦੇਖਭਾਲ

ਗਰਮੀਆਂ 'ਚ ਧੁੱਪ ਬਹੁਤ ਤੇਜ਼ ਹੁੰਦੀ ਹੈ, ਇਸ ਲਈ ਸਨਸਕ੍ਰੀਨ ਜ਼ਰੂਰ ਲਗਾਓ (SPF 30 ਜਾਂ 50+ ਵਾਲੀ ਸਨਸਕ੍ਰੀਨ ਖਰੀਦੋ) ਤੇ ਇਸ ਨੂੰ ਹਰ ਦੋ ਤੋਂ ਤਿੰਨ ਘੰਟਿਆਂ ਬਾਅਦ ਦੁਬਾਰਾ ਲਗਾਓ।

ਸਨਸਕ੍ਰੀਨ ਜ਼ਰੂਰ ਲਗਾਓ

ਗਰਮੀਆਂ ਦੀ ਨਮੀ ਤੇ ਪਸੀਨਾ ਨੁਕਸਾਨਦੇਹ ਹੋ ਸਕਦਾ ਹੈ ਤੇ ਸਕਿਨ 'ਤੇ ਗੰਦਗੀ ਇਕੱਠੀ ਹੋ ਜਾਂਦੀ ਹੈ। ਇਸ ਲਈ, ਦਿਨ 'ਚ ਦੋ ਵਾਰ ਕਲੀਜਿੰਗ (ਸਕਿਨ ਦੀ ਸਫ਼ਾਈ) ਜ਼ਰੂਰੀ ਹੈ। ਇਸ ਤੋਂ ਬਾਅਦ ਰੋਜ਼ ਵਾਟਰ ਦਾ ਸਪਰੇਅ ਕਰੋ।

ਦੋ ਵਾਰ ਕਰੋ ਕਲੀਜਿੰਗ

ਅਸੀਂ ਅਕਸਰ ਗਰਮੀਆਂ ਦੌਰਾਨ ਮੌਇਸਚਰਾਈਜ਼ਰ ਨਾ ਲਗਾਉਣ ਦੀ ਗਲਤੀ ਕਰਦੇ ਹਾਂ। ਦਰਅਸਲ, ਹਰ ਮੌਸਮ 'ਚ ਸਕਿਨ ਨੂੰ ਮੌਇਸਚਰਾਈਜ਼ ਰੱਖਣਾ ਜ਼ਰੂਰੀ ਹੈ। ਗਰਮੀਆਂ ਲਈ ਇੱਕ ਚੰਗਾ, ਹਲਕਾ ਮੌਇਸਚਰਾਈਜ਼ਰ ਚੁਣੋ।

ਮੌਇਸਚਰਾਈਜ਼ਰ ਲਗਾਓ

ਆਪਣੀ ਸਕਿਨ ਨੂੰ ਬਾਹਰੀ ਤੌਰ 'ਤੇ ਨਮੀ ਦੇਣ ਤੋਂ ਇਲਾਵਾ, ਅੰਦਰੂਨੀ ਤੌਰ 'ਤੇ ਹਾਈਡਰੇਟਿਡ ਰਹਿਣਾ ਮਹੱਤਵਪੂਰਨ ਹੈ। ਭਰਪੂਰ ਪਾਣੀ, ਨਿੰਬੂ ਪਾਣੀ, ਨਾਰੀਅਲ ਪਾਣੀ ਤੇ ਛਾਛ ਪੀਣ ਨਾਲ ਵੀ ਤੁਹਾਡੇ ਸਰੀਰ ਨੂੰ ਹਾਈਡ੍ਰੇਸ਼ਨ ਮਿਲਦੀ ਹੈ। ਇਹ ਤੁਹਾਡੀ ਸਕਿਨ ਲਈ ਵੀ ਫਾਇਦੇਮੰਦ ਹੈ।

ਪਾਣੀ ਪੀਓ

ਗਰਮੀਆਂ ਦੌਰਾਨ ਆਪਣੀ ਸਕਿਨ ਨੂੰ ਕੁਦਰਤੀ ਤੌਰ 'ਤੇ ਚਮਕਦਾਰ ਰੱਖਣ ਲਈ, ਹਰ ਰਾਤ ਇੱਕ ਚੰਗਾ ਵਿਟਾਮਿਨ ਸੀ ਸੀਰਮ ਲਗਾਓ। ਹਾਲਾਂਕਿ, ਇਸ ਨੂੰ ਲਗਾਉਣ ਤੋਂ ਪਹਿਲਾਂ ਕਿਸੇ ਮਾਹਰ ਨਾਲ ਸਲਾਹ ਕਰ ਲਓ।

ਵਿਟਾਮਿਨ ਸੀ ਸੀਰਮ

ਗਰਮੀਆਂ ਦੌਰਾਨ, ਤੁਸੀਂ ਹਰ ਰਾਤ ਆਪਣੇ ਚਿਹਰੇ, ਹੱਥਾਂ ਤੇ ਪੈਰਾਂ 'ਤੇ ਦਹੀਂ ਤੇ ਇੱਕ ਚੁਟਕੀ ਹਲਦੀ ਦਾ ਮਿਸ਼ਰਣ ਲਗਾ ਸਕਦੇ ਹੋ। ਇਸ ਨਾਲ ਟੈਨਿੰਗ ਦੂਰ ਹੁੰਦੀ ਹੈ, ਤੁਹਾਡੀ ਚਮੜੀ ਨਰਮ ਤੇ ਚਮਕਦਾਰ ਰਹਿੰਦੀ ਹੈ।

ਦਹੀਂ ਦਾ ਫੇਸ ਪੈਕ ਲਗਾਓ