ਇਹ 4 ਚੀਜ਼ਾਂ ਖਾਣ ਨਾਲ ਹੋ ਸਕਦਾ ਹੈ ਗੰਜਾਪਨ, ਅੱਜ ਹੀ ਛੱਡ ਦਿਓ

24-11- 2025

TV9 Punjabi

Author: Ramandeep Singh

ਗੰਜਾਪਨ

ਅੱਜ ਕੱਲ੍ਹ ਹਰ ਦੂਜਾ ਵਿਅਕਤੀ ਗੰਜੇਪਨ ਦੀ ਸਮੱਸਿਆ ਤੋਂ ਪੀੜਤ ਹੈ। ਸਿਰ ਦੇ ਉੱਪਰਲੇ ਵਾਲ ਪਤਲੇ ਹੋ ਜਾਂਦੇ ਹਨ, ਜਿਸ ਕਾਰਨ ਗੰਜਾਪਨ ਹੁੰਦਾ ਹੈ।

ਬਹੁਤ ਸਾਰੇ ਲੋਕਾਂ ਦੇ ਵਾਲ ਛੋਟੀ ਉਮਰ 'ਚ ਹੀ ਝੜਨੇ ਸ਼ੁਰੂ ਹੋ ਜਾਂਦੇ ਹਨ ਤੇ ਉਮਰ ਦੇ ਨਾਲ ਗੰਜਾਪਨ ਆ ਜਾਂਦਾ ਹੈ। 

ਛੋਟੀ ਉਮਰ

ਫਿਰ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦਾ ਸੇਵਨ ਕਰਨ ਨਾਲ ਵਾਲ ਝੜ ਸਕਦੇ ਹਨ ਤੇ ਫਿਰ ਗੰਜਾਪਨ ਹੋ ਸਕਦਾ ਹੈ।

ਕੁੱਝ ਚੀਜ਼ਾਂ ਨਾਲ ਹੋ ਸਕਦਾ ਗੰਜਾਪਨ

ਜੇਕਰ ਤੁਸੀਂ ਵੀ ਇਨ੍ਹਾਂ 4 ਚੀਜ਼ਾਂ ਦਾ ਸੇਵਨ ਕਰ ਰਹੇ ਹੋ, ਤਾਂ ਇਹ ਤੁਹਾਡੀ ਸਿਹਤ ਤੇ ਤੁਹਾਡੀ ਸਕਾਲਪ ਦੋਵਾਂ ਲਈ ਨੁਕਸਾਨਦੇਹ ਹੈ।

ਨੁਕਸਾਨਦੇਹ

ਖੰਡ ਖਾਣ ਨਾਲ ਨਾ ਸਿਰਫ਼ ਬਲੱਡ ਸ਼ੂਗਰ ਤੇ ਮੋਟਾਪਾ ਵਧਦਾ ਹੈ, ਸਗੋਂ ਵਾਲਾਂ ਦਾ ਝੜਨਾ ਵੀ ਹੁੰਦਾ ਹੈ। ਹਾਂ, ਜ਼ਿਆਦਾ ਖੰਡ ਖਾਣ ਨਾਲ ਅਜਿਹਾ ਹੋ ਸਕਦਾ ਹੈ।

ਖੰਡ

ਜੋ ਲੋਕ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹਨ, ਉਨ੍ਹਾਂ ਦੇ ਵਾਲ ਸਮੇਂ ਤੋਂ ਪਹਿਲਾਂ ਝੜ ਜਾਂਦੇ ਹਨ। ਸ਼ਰਾਬ 'ਚ ਹਾਨੀਕਾਰਕ ਪਦਾਰਥ ਹੁੰਦੇ ਹਨ, ਜੋ ਵਾਲਾਂ ਵਿੱਚ ਕੇਰਾਟਿਨ ਪ੍ਰੋਟੀਨ ਨੂੰ ਘਟਾਉਂਦੇ ਹਨ ਤੇ ਵਾਲਾਂ ਦੇ ਝੜਨ ਦਾ ਕਾਰਨ ਬਣਦੇ ਹਨ।

ਸ਼ਰਾਬ

ਕੋਲਡ ਡਰਿੰਕਸ ਦਾ ਸੇਵਨ ਕਰਨ ਤੋਂ ਵੀ ਬਚੋ, ਕਿਉਂਕਿ ਕੋਲਡ ਡਰਿੰਕਸ 'ਚ ਮੌਜੂਦ ਸੋਡਾ, ਖੰਡ ਤੇ ਕਈ ਰਸਾਇਣ ਵਾਲਾਂ ਨੂੰ ਕਮਜ਼ੋਰ ਕਰਦੇ ਹਨ।

ਕੋਲਡ ਡਰਿੰਕਸ

ਅੱਜਕੱਲ੍ਹ, ਹਰ ਕੋਈ ਪੀਜ਼ਾ ਤੇ ਬਰਗਰ ਵਰਗੇ ਫਾਸਟ ਫੂਡ ਦਾ ਸ਼ੌਕੀਨ ਹੈ। ਇਹ ਭੋਜਨ ਨਾ ਸਿਰਫ਼ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ, ਸਗੋਂ ਵਾਲਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ ਤੇ ਗੰਜੇਪਨ ਦਾ ਕਾਰਨ ਬਣਦੇ ਹਨ।

ਪੀਜ਼ਾ ਤੇ ਬਰਗਰ