24-11- 2025
TV9 Punjabi
Author: Ramandeep Singh
ਜੇਕਰ ਤੁਹਾਨੂੰ ਕਾਫ਼ੀ ਨੀਂਦ ਲੈਣ ਤੋਂ ਬਾਅਦ ਵੀ ਡਾਰਕ ਸਰਕਲ ਹੋ ਰਹੇ ਹਨ, ਤਾਂ ਇਹ ਆਇਰਨ ਦੀ ਕਮੀ ਕਾਰਨ ਹੋ ਸਕਦਾ ਹੈ। ਤੁਸੀਂ ਆਪਣੀ ਖੁਰਾਕ 'ਚ ਪਾਲਕ, ਖਜੂਰ ਤੇ ਕਿਡਨੀ ਬੀਨਜ਼ ਵਰਗੇ ਭੋਜਨ ਸ਼ਾਮਲ ਕਰ ਸਕਦੇ ਹੋ।
ਜਦੋਂ ਤੁਹਾਡਾ ਸਰੀਰ ਹਾਈਡ੍ਰੇਟ ਨਹੀਂ ਰਹਿੰਦਾ ਤਾਂ ਤੁਹਾਡੀਆਂ ਅੱਖਾਂ ਦੇ ਹੇਠਾਂ ਦੀ ਸਕਿਨ ਪਤਲੀ ਅਤੇ ਫਿੱਕੀ ਹੋ ਜਾਂਦੀ ਹੈ। ਇਸ ਨਾਲ ਕਾਲੇ ਘੇਰੇ ਹੋ ਜਾਂਦੇ ਹਨ। ਇਸ ਦਾ ਮੁਕਾਬਲਾ ਕਰਨ ਲਈ, ਜੇ ਸੰਭਵ ਹੋਵੇ ਤਾਂ ਆਪਣੀ ਖੁਰਾਕ 'ਚ ਹੋਰ ਤਰਲ ਪਦਾਰਥ ਸ਼ਾਮਲ ਕਰੋ।
ਡਾਰਕ ਸਰਕਲ ਐਲਰਜੀ ਜਾਂ ਸਾਈਨਸ ਦੀਆਂ ਸਮੱਸਿਆਵਾਂ ਕਾਰਨ ਵੀ ਹੋ ਸਕਦੇ ਹਨ। ਇਸ ਸਥਿਤੀ 'ਚ, ਤੁਹਾਡੀਆਂ ਅੱਖਾਂ ਦੇ ਹੇਠਾਂ ਨਾੜੀਆਂ 'ਚ ਖੂਨ ਦੇ ਥੱਕੇ ਬਣ ਜਾਂਦੇ ਹਨ, ਜਿਸ ਨਾਲ ਕਾਲੇ ਘੇਰੇ ਬਣ ਜਾਂਦੇ ਹਨ। ਤੁਸੀਂ ਰਾਹਤ ਲਈ ਭਾਫ਼ ਜਾਂ ਗਰਮ ਪਾਣੀ ਦੀ ਵਰਤੋਂ ਕਰ ਸਕਦੇ ਹੋ।
ਤਣਾਅ ਤੇ ਚਿੰਤਾ ਤੁਹਾਡੀਆਂ ਅੱਖਾਂ ਦੇ ਹੇਠਾਂ ਡਾਰਕ ਸਰਕਲ ਵੀ ਪੈਦਾ ਕਰ ਸਕਦੀ ਹੈ, ਜੋ ਹੌਲੀ-ਹੌਲੀ ਕਾਲੇ ਹੁੰਦੇ ਜਾਂਦੇ ਹਨ। ਇਸ ਦਾ ਮੁਕਾਬਲਾ ਕਰਨ ਲਈ, ਤੁਹਾਨੂੰ ਮੈਗਨੀਸ਼ੀਅਮ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਤੇ ਸਟ੍ਰੈਸ ਮੈਨੇਜ ਕਰਨਾ ਚਾਹੀਦਾ ਹੈ।
ਭਾਵੇਂ ਤੁਸੀਂ ਪੂਰੇ 8 ਘੰਟੇ ਦੀ ਨੀਂਦ ਲੈ ਰਹੇ ਹੋ, ਜੇਕਰ ਤੁਹਾਨੂੰ ਡੂੰਘੀ ਨੀਂਦ ਨਹੀਂ ਆ ਰਹੀ ਹੈ ਤਾਂ ਇਸ ਨਾਲ ਵੀ ਡਾਲਰ ਸਰਕਲ ਹੋ ਸਕਦੇ ਹਨ। ਇਸ ਸਮੱਸਿਆ ਨੂੰ ਹੱਲ ਕਰਨ ਲਈ, ਆਪਣਾ ਸਕ੍ਰੀਨ ਟਾਈਮ ਘਟਾਓ ਤੇ ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਇਸ਼ਨਾਨ ਕਰੋ।
ਕੁੱਝ ਲੋਕ ਧੁੱਪ 'ਚ ਬਹੁਤ ਜ਼ਿਆਦਾ ਸਮਾਂ ਬਿਤਾਉਂਦੇ ਹਨ, ਜਿਸ ਕਾਰਨ ਉਨ੍ਹਾਂ ਦੀਆਂ ਅੱਖਾਂ ਦੇ ਹੇਠਾਂ ਡਾਰਕ ਵੀ ਪੈ ਸਕਦੇ ਹਨ। ਦਰਅਸਲ, ਧੁੱਪ ਦੇ ਲੰਬੇ ਸਮੇਂ ਤੱਕ ਸੰਪਰਕ 'ਚ ਰਹਿਣ ਨਾਲ ਸਕਿਨ 'ਚ ਮੇਲਾਨਿਨ ਦੀ ਮਾਤਰਾ ਵੱਧ ਜਾਂਦੀ ਹੈ, ਜੋ ਕਿ ਕਾਲੇ ਘੇਰਿਆਂ ਦਾ ਕਾਰਨ ਬਣਦੀ ਹੈ।