24-11- 2025
TV9 Punjabi
Author: Ramandeep Singh
ਸਰਦੀਆਂ 'ਚ ਬਾਜ਼ਾਰ ਵਿੱਚ ਸ਼ਕਰਕੰਦੀ ਵਿਕਦੀ ਹੈ। ਇਨ੍ਹਾਂ 'ਚ ਕਾਰਬੋਹਾਈਡਰੇਟ ਤੇ ਬੀਟਾ-ਕੈਰੋਟੀਨ ਸਭ ਤੋਂ ਵੱਧ ਹੁੰਦਾ ਹੈ। ਸ਼ਕਰਕੰਦੀ ਨੂੰ ਫਰਿੱਜ 'ਚ ਨਾ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਸ ਨਾਲ ਉਨ੍ਹਾਂ ਦੀ ਬਣਤਰ ਬਦਲ ਜਾਂਦੀ ਹੈ ਅਤੇ ਉਹ ਗਿੱਲੇ ਤੇ ਚਿਪਚਿਪੇ ਹੋ ਜਾਂਦੇ ਹਨ।
ਸਰਦੀਆਂ 'ਚ ਮੂਲੀਆਂ ਆਮ ਹੁੰਦੀਆਂ ਹਨ, ਪਰ ਉਨ੍ਹਾਂ ਨੂੰ ਫਰਿੱਜ 'ਚ ਨਹੀਂ ਰੱਖਣਾ ਚਾਹੀਦਾ। ਅਜਿਹਾ ਕਰਨ ਨਾਲ ਉਹ ਬਹੁਤ ਜ਼ਿਆਦਾ ਨਰਮ ਹੋ ਸਕਦੀਆਂ ਹਨ, ਜਿਸ ਨਾਲ ਉਨ੍ਹਾਂ ਦਾ ਅਸਲੀ ਸੁਆਦ ਵੀ ਬਦਲ ਸਕਦਾ ਹੈ।
ਲਾਲ ਗਾਜਰਾਂ 'ਚ ਬੀਟਾ-ਕੈਰੋਟੀਨ ਦੀ ਮਾਤਰਾ ਵੀ ਸਭ ਤੋਂ ਵੱਧ ਹੁੰਦੀ ਹੈ। ਜੇਕਰ ਤੁਸੀਂ ਗਾਜਰਾਂ ਨੂੰ ਫਰਿੱਜ 'ਚ ਰੱਖਦੇ ਹੋ ਤਾਂ ਉਹ ਸੁੱਕਣ ਲੱਗਦੀਆਂ ਹਨ ਤੇ ਉਨ੍ਹਾਂ ਦੀ ਕੁਦਰਤੀ ਮਿਠਾਸ ਘੱਟ ਜਾਂਦੀ ਹੈ।
ਖੁਸ਼ਬੂਦਾਰ ਧਨੀਆ ਸਰਦੀਆਂ 'ਚ ਬਹੁਤ ਸੁਆਦੀ ਹੁੰਦਾ ਹੈ। ਹਾਲਾਂਕਿ, ਕੁੱਝ ਲੋਕ ਇਸ ਨੂੰ ਫਰਿੱਜ 'ਚ ਸਟੋਰ ਕਰਦੇ ਹਨ, ਜਿਸ ਕਾਰਨ ਇਹ ਪੀਲਾ ਹੋ ਜਾਂਦਾ ਹੈ। ਅਜਿਹੇ 'ਚ, ਧਨੀਆ ਨੂੰ ਫਰਿੱਜ 'ਚ ਸਟੋਰ ਕਰਨ ਦੀ ਬਜਾਏ, ਇਸ ਨੂੰ ਇਸ ਦੀਆਂ ਜੜ੍ਹਾਂ ਨਾਲ ਪਾਣੀ 'ਚ ਡੁਬੋ ਕੇ ਰੱਖੋ।
ਸਰ੍ਹੋਂ ਇੱਕ ਪੌਸ਼ਟਿਕ ਤੱਤਾਂ ਨਾਲ ਭਰਪੂਰ ਸਬਜ਼ੀ ਹੈ, ਜੋ ਆਮ ਤੌਰ 'ਤੇ ਸਰਦੀਆਂ 'ਚ ਪਾਈ ਜਾਂਦੀ ਹੈ। ਸਰ੍ਹੋਂ ਨੂੰ ਫਰਿੱਜ 'ਚ ਨਹੀਂ ਰੱਖਣਾ ਚਾਹੀਦਾ। ਅਜਿਹਾ ਕਰਨ ਨਾਲ ਇਸ ਦੇ ਪੱਤੇ ਸੁੱਕ ਜਾਣਗੇ। ਸਰ੍ਹੋਂ ਨੂੰ ਰੂਮ ਟੈਂਪਰੇਚਰ 'ਤੇ ਸਟੋਰ ਕਰੋ।
ਬਾਥੂ ਇੱਕ ਹਰੀ ਪੱਤੇਦਾਰ ਸਬਜ਼ੀ ਹੈ, ਜੋ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨੂੰ ਫਰਿੱਜ 'ਚ ਰੱਖਣ ਨਾਲ ਇਸ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਦਾ ਹੈ, ਜਿਸ ਨਾਲ ਇਸ ਦਾ ਸੁਆਦ ਤੇ ਖੁਸ਼ਬੂ ਦੋਵੇਂ ਬਦਲ ਜਾਂਦੇ ਹਨ।
ਮੇਥੀ ਦੇ ਪੱਤਿਆਂ ਨੂੰ ਵੀ ਫਰਿੱਜ 'ਚ ਨਹੀਂ ਰੱਖਣਾ ਚਾਹੀਦਾ। ਅਜਿਹਾ ਕਰਨ ਨਾਲ ਪੱਤੇ ਕਾਲੇ ਹੋ ਜਾਂਦੇ ਹਨ ਤੇ ਸੁੱਕ ਜਾਂਦੇ ਹਨ। ਇਸ ਨਾਲ ਉਨ੍ਹਾਂ ਦਾ ਪੋਸ਼ਣ ਅਤੇ ਸੁਆਦ ਘੱਟ ਜਾਂਦਾ ਹੈ।