26-10- 2025
TV9 Punjabi
Author: Yashika.Jethi
ਮਸ਼ਹੂਰ ਟੀਵੀ ਸ਼ਖਸੀਅਤ ਤੇ ਅਮਰੀਕੀ ਅਦਾਕਾਰਾ ਕਿਮ ਕਾਰਦਾਸ਼ੀਅਨ ਹਮੇਸ਼ਾ ਆਪਣੇ ਲੁੱਕ ਲਈ ਖ਼ਬਰਾਂ 'ਚ ਰਹਿੰਦੀ ਹੈ। ਪੂਰੀ ਦੁਨੀਆ ਉਸ ਦੇ ਗਲੈਮਰਸ ਸਟਾਈਲ ਦੀ ਦੀਵਾਨੀ ਹੈ।
ਕਿਮ ਨੇ ਹਾਲ ਹੀ 'ਚ ਆਪਣੇ ਸ਼ੋਅ 'ਚ ਖੁਲਾਸਾ ਕੀਤਾ ਕਿ ਉਹ ਬ੍ਰੇਨ ਐਨਿਉਰਿਜ਼ਮ (Brain Aneurysm) ਤੋਂ ਪੀੜਤ ਹੈ। ਕਿਮ ਦੇ ਪ੍ਰਸ਼ੰਸਕ ਇਸ ਖ਼ਬਰ ਤੋਂ ਬਹੁਤ ਪਰੇਸ਼ਾਨ ਹਨ।
ਬ੍ਰੇਨ ਐਨਿਉਰਿਜ਼ਮ
ਉਨ੍ਹਾਂ ਨੇ ਕਿਹਾ ਕਿ 2022 'ਚ ਪਤੀ ਕਾਨਯੇ ਵੈਸਟ ਤੋਂ ਤਲਾਕ ਨੇ ਉਨ੍ਹਾਂ ਨੂੰ ਮਾਨਸਿਕ ਤੇ ਭਾਵਨਾਤਮਕ ਸਦਮਾ ਦਿੱਤਾ। ਪ੍ਰਸ਼ੰਸਕ ਹੁਣ ਉਨ੍ਹਾਂ ਦੀ ਤੰਦਰੁਸਤੀ ਲਈ ਦੁਆ ਕਰ ਰਹੇ ਹਨ।
ਕਿਮ ਨੂੰ ਹਾਲੀਵੁੱਡ ਸਰਕਲ 'ਚ ਇੱਕ ਫੈਸ਼ਨ ਆਈਕਨ ਵਜੋਂ ਜਾਣਿਆ ਜਾਂਦਾ ਹੈ। ਤਾਂ, ਜਾਣਦੇ ਹਾਂ ਕਿ ਕਿਮ ਕਿੰਨੀ ਕਮਾਈ ਕਰਦੀ ਹੈ।
ਜਾਣਕਾਰੀ ਦੇ ਮੁਤਾਬਕ, ਕਿਮ ਦੀ ਕੁੱਲ ਜਾਇਦਾਦ 1.7 ਮਿਲੀਅਨ ਡਾਲਰ ਹੈ। ਦੁਨਿਆਭਰ 'ਚ ਮਸ਼ਹੂਰ ਸੇਲਿਬ੍ਰਿਟੀ ਦੀ ਕੁੱਲ ਜਾਇਦਾਦ ਲਗਭਗ 1500 ਕਰੋੜ ਰੁਪਏ ਹੈ।
ਕਿਮ ਕਾਰਦਾਸ਼ੀਅਨ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋਅਰਜ਼ ਵਾਲੇ ਸਿਤਾਰਿਆਂ 'ਚੋਂ ਇੱਕ ਹੈ। ਅਮਿਤਾਭ ਬੱਚਨ/ਦਿਲਜੀਤ ਦੋਸਾਂਝ