ਦਿਲਜੀਤ ਦੋਸਾਂਝ ਨੂੰ ਨਹੀਂ ਪਸੰਦ ਅਮਿਤਾਭ ਬੱਚਨ ਦੀ ਇਹ ਫਿਲਮ,  ਖੁਦ ਦੱਸਿਆ ਇਸ ਦਾ ਕਾਰਨ 

26-10- 2025

TV9 Punjabi

Author: Yashika.Jethi

ਦਿਲਜੀਤ ਦੋਸਾਂਝ

ਬਾਲੀਵੁੱਡ ਤੇ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਇੰਡਸਟਰੀ ਦਾ ਇੱਕ ਵੱਡਾ ਨਾਮ ਹੈ। ਉਨ੍ਹਾਂ ਨੇ ਆਪਣੀਆਂ ਫਿਲਮਾਂ ਰਾਹੀਂ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ।

ਹਾਲ ਹੀ 'ਚ, ਦਿਲਜੀਤ ਸੋਨੀ ਟੈਲੀਵਿਜ਼ਨ 'ਤੇ ਅਮਿਤਾਭ ਬੱਚਨ ਦੇ ਸ਼ੋਅ KBC 'ਚ ਨਜ਼ਰ ਆਏ। ਇੱਥੇ, ਉਨ੍ਹਾਂ ਨੇ ਬਿਗ ਬੀ ਨਾਲ ਬਹੁਤ ਮਜ਼ੇਦਾਰ ਗੱਲਬਾਤ ਕੀਤੀ।

KBC

ਵੀਡੀਓ

ਮੇਕਰਸ ਦੁਆਰਾ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਸੀ, ਜਿਸ 'ਚ ਦਿਲਜੀਤ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਅਮਿਤਾਭ ਬੱਚਨ ਦੀਆਂ ਕਿਹੜੀਆਂ ਫਿਲਮਾਂ ਪਸੰਦ ਨਹੀਂ ਸਨ।

ਚੰਗੀ ਫਿਲਮ

ਦਿਲਜੀਤ ਨੇ ਕਿਹਾ, "ਜਦੋਂ ਵੀ ਤੁਹਾਡੀਆਂ ਫਿਲਮਾਂ ਆਉਂਦੀਆਂ ਸਨ, ਮੈਂ ਬਹੁਤ ਖੁਸ਼ ਹੁੰਦਾ ਸੀ ਕਿ ਕਿਸੇ ਨੇ ਮਾਰ-ਧਾੜ ਕਰ ਦਿੱਤੀ ਤਾਂ ਬੱਸ ਹੋ ਗਿਆ। ਸਰ, ਮੈਨੂੰ ਤੁਹਾਡੀ ਇੱਕ ਫਿਲਮਾ ਪਸੰਦ ਨਹੀਂ ਆਈ।"

ਸੌਦਾਗਰ

ਦਿਲਜੀਤ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ 1973 ਦੀ ਫਿਲਮ 'ਸੌਦਾਗਰ' ਪਸੰਦ ਨਹੀਂ ਸੀ। ਅਦਾਕਾਰ ਨੇ ਦੱਸਿਆ ਕਿ ਅਮਿਤਾਭ ਬੱਚਨ ਫਿਲਮ 'ਚ ਗੁੜ ਵੇਚਣ ਵਾਲੇ ਦੀ ਭੂਮਿਕਾ ਨਿਭਾ ਰਹੇ ਸਨ।

ਅਮਿਤਾਭ ਬੱਚਨ

ਦਿਲਜੀਤ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਅਮਿਤਾਭ ਬੱਚਨ ਦੀ ਫਿਲਮ ਆ ਰਹੀ ਹੈ ਤੇ ਤੁਸੀਂ ਇਸ 'ਚ ਇਸ ਤਰ੍ਹਾਂ ਸੀ, ਇਹ ਥੋੜ੍ਹਾ ਅਜੀਬ ਲੱਗਿਆ।          ਅਮਿਤਾਭ ਬੱਚਨ/ਦਿਲਜੀਤ ਦੋਸਾਂਝ