26-10- 2025
TV9 Punjabi
Author: Yashika.Jethi
ਚਿਹਰੇ ਤੇ ਮੁਹਾਸੇ ਹੋਣ ਦੇ ਮੁੱਖ ਕਾਰਨਾਂ 'ਚ ਪ੍ਰਦੂਸ਼ਣ, ਜ਼ਿਆਦਾ ਸੀਬਮ ਦਾ ਪ੍ਰੋਡਕਸ਼ਨ, ਹਾਰਮੋਨਲ ਬਦਲਾਅ ਤੇ ਹੋਰ ਪਰੇਸ਼ਾਨੀਆਂ ਸ਼ਾਮਲ ਹਨ। ਇਹ ਸਮੱਸਿਆ ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਕੁੱਝ ਕੁਦਰਤੀ ਚੀਜਾਂ ਮੁਹਾਸੇ ਤੋਂ ਛੁਟਕਾਰਾ ਦਿਵਾਉਣ 'ਚ ਬਹੁਤ ਮਦਦਗਾਰ ਹੋ ਸਕਦੀਆਂ ਹੈ। ਇਸ ਸਟੋਰੀ 'ਚ ਪੰਜ ਅਜਿਹੀਆਂ ਚੀਜ਼ਾਂ ਬਾਰੇ ਜਾਣੋ।
ਦੇਸੀ ਚੀਜਾਂ ਹੈ ਲਾਭਦਾਇਕ
ਨੀਮ ਦੇ ਐਂਟੀਬੈਕਟੀਰੀਅਲ ਗੁਣ ਨਾ ਸਿਰਫ਼ ਮੁਹਾਸੇ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦੇ ਹਨ ਬਲਕਿ ਸਕੀਨ ਦੇ ਇਨਫੈਕਸ਼ਨ ਤੋਂ ਵੀ ਬਚਾਉਂਦੇ ਹਨ। ਤੁਸੀਂ ਇਸ ਨੂੰ ਪੀਸ ਕੇ ਫੇਸ ਪੈਕ ਦੇ ਤੌਰ 'ਤੇ ਲਗਾ ਸਕਦੇ ਹੋ।
ਤੁਲਸੀ ਦਾ ਪੇਸਟ ਮੁਹਾਸੇ ਤੋਂ ਛੁਟਕਾਰਾ ਪਾਉਣ 'ਚ ਵੀ ਮਦਦ ਕਰਦਾ ਹੈ, ਤੁਹਾਡੀ ਸਕੀਨ ਨੂੰ ਇਨਫੈਕਸ਼ਨਾਂ ਤੋਂ ਬਚਾਉਂਦਾ ਹੈ ਤੇ ਦਾਗ-ਧੱਬਿਆਂ ਨੂੰ ਘਟਾਉਣ 'ਚ ਮਦਦ ਕਰਦਾ ਹੈ।
ਮੁਹਾਸੇ ਤੋਂ ਛੁਟਕਾਰਾ ਪਾਉਣ ਲਈ ਐਲੋਵੇਰਾ ਜੈੱਲ ਲਗਾਓ। ਇਸ ਵਿੱਚ ਤੁਸੀਂ ਇੱਕ ਚੁਟਕੀ ਹਲਦੀ ਤੇ ਚੰਦਨ ਪਾਊਡਰ ਪਾ ਸਕਦੇ ਹੋ, ਜੋ ਤੁਹਾਡੀ ਸਕਿਨ ਨੂੰ ਨਰਮ ਅਤੇ ਚਮਕਦਾਰ ਵੀ ਬਣਾਏਗਾ ।
ਜੇਕਰ ਬਹੁਤ ਸਾਰੀਆਂ ਚੀਜ਼ਾਂ ਅਜ਼ਮਾਉਣ ਤੋਂ ਬਾਅਦ ਵੀ ਮੁਹਾਸੇ ਬਣੇ ਰਹਿੰਦੇ ਹਨ ਤਾਂ ਗਿਲੋਏ ਦਾ ਪਾਣੀ ਪੀਓ। ਇਹ ਜ਼ਹਿਰੀਲੇ ਪਦਾਰਥਾਂ ਨੂੰ ਸਾਫ਼ ਕਰਦਾ ਹੈ, ਸਕੀਨ ਨੂੰ ਚਮਕਦਾਰ ਬਣਾਉਂਦਾ ਹੈ ਤੇ ਊਰਜਾ ਨੂੰ ਵਧਾਉਂਦਾ ਹੈ। ਪਰ ਮੈਡੀਕਲ ਕੰਡੀਸ਼ਨ 'ਚ ਡਾਕਟਰ ਦੀ ਲਵੋ।
ਮੁਹਾਸੇ ਤੋਂ ਛੁਟਕਾਰਾ ਪਾਉਣ ਲਈ, ਪੱਥਰ 'ਤੇ ਦਾਲਚੀਨੀ ਰਗੜੋ ਜਾਂ ਇਸ ਦਾ ਪਾਊਡਰ ਲਓ। ਇਸ ਨੂੰ ਸ਼ਹਿਦ ਦੇ ਨਾਲ ਮਿਲਾਓ ਤੇ ਹਫ਼ਤੇ 'ਚ ਦੋ ਤੋਂ ਤਿੰਨ ਵਾਰ ਲਗਾਓ।