20-11- 2025
TV9 Punjabi
Author: Sandeep Singh
ਪ੍ਰੋਟੀਨ ਸਰੀਰ ਦੀ ਮਾਸਪੇਸ਼ੀਆਂ ਅਤੇ ਇਮਊਨ ਸਿਸਟਮ ਲਈ ਬੇਹੱਦ ਜ਼ਰੂਰੀ ਹੈ। ਸਰਦੀਆਂ ਵਿਚ ਸਰੀਰ ਚ ਗਰਮੀ ਅਤੇ ਕਮਜ਼ੋਰੀ ਤੋਂ ਬਚਣ ਲਈ ਇਹ ਬਹੁਤ ਹੀ ਜ਼ਰੂਰੀ ਹੈ। ਹਰ ਰੋਜ਼ ਸਹੀਂ ਮਾਤਰਾ ਵਿਚ ਪ੍ਰੋਟੀਨ ਲੈਣ ਨਾਲ ਥਕਾਨ ਘੱਟ ਹੁੰਦੀ ਹੈ।
ਡਾ. ਅਨਾਮਿਕਾ ਗੋਰ ਦੱਸਦੀ ਹੈ ਕਿ ਸਰਦੀਆਂ ਵਿਚ ਅੰਡੇ ਪ੍ਰੋਟੀਨ ਦਾ ਬਿਹਤਰੀਨ ਸੋਰਸ ਹੈ। ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਦੇ ਹਨ ਅਤੇ ਸਰੀਰ ਨੂੰ ਗਰਮ ਵੀ ਰੱਖਦੇ ਹਨ।
ਮਸੂਰ, ਮੁੰਗ, ਅਰਹਰ ਵਰਗੀਆਂ ਦਾਲਾਂ ਆਸਾਨੀ ਨਾਲ ਪਚ ਜਾਂਦੀਆਂ ਹਨ, ਅਤੇ ਇਹ ਪ੍ਰੋਟੀਨ ਦਾ ਵੱਧੀਆਂ ਸੋਰਸ ਹਨ। ਸਰਦੀਆਂ ਵਿਚ ਇਕ ਵਾਰ ਦਾਲ ਖਾਣਾ ਸਰੀਰ ਲਈ ਲਾਭਦਾਇਕ ਹੈ।
ਪਨੀਰ ਸਰੀਰ ਨੂੰ ਚੰਗੀ ਮਾਤਰਾ ਵਿਚ ਪ੍ਰੋਟੀਨ ਅਤੇ ਕੈਲਸ਼ੀਅਮ ਦਿੰਦਾ ਹੈ। ਠੰਡ ਵਿਚ ਇਹ ਮਸਲ ਸਟ੍ਰੇਨਥ ਵਧਾਉਣ ਦੇ ਨਾਲ ਬੋਨ ਹੈਲਥ ਵੀ ਬਿਹਤਰ ਕਰਦਾ ਹੈ।
ਮੂੰਗਫਲੀ ਸਰਦੀਆਂ ਵਿਚ ਇੱਕ ਸਸਤੀ ਅਤੇ ਪੌਸ਼ਟਿਕ ਪ੍ਰੋਟੀਨ ਯੁਕਤ ਸਨੈਕ ਹੈ। ਇਹ ਲੰਬੇ ਸਮੇਂ ਤੱਕ ਪੇਟ ਨੂੰ ਭਰਿਆ ਹੋਈ ਰੱਖਦੀ ਹੈ। ਅਤੇ ਐਨਰਜੀ ਦਿੰਦੀ ਹੈ।
ਛੋਲੇ ਵਿਚ ਪ੍ਰੋਟੀਨ,ਫਾਇਬਰ ਅਤੇ ਆਇਰਨ ਨਾਲ ਭਰਪੂਰ ਹੁੰਦਾ ਹੈ। ਸਰਦੀਆਂ ਵਿਚ ਉਬਲੇ ਹੋਏ ਛੋਲੇ ਸਰੀਰ ਨੂੰ ਗਰਮ ਰੱਖਦੇ ਹਨ ਅਤੇ ਸੈਟਮਿਨਾ ਵਧਾਉਂਦੇ ਹਨ।