22-11- 2025
TV9 Punjabi
Author: Sandeep Singh
ਸ਼ੱਕਰਕੰਦੀ ਸਰਦੀਆਂ ਵਿਚ ਮਾਰਕੀਟ ਵਿਚ ਵਿੱਕਣ ਲੱਗ ਗਿਆ ਹੈ। ਸ਼ੱਕਰਕੰਦੀ ਨੂੰ ਫ੍ਰਿਜ਼ ਵਿਚ ਰੱਖਣਾ ਨਹੀਂ ਚਾਹੀਦਾ। ਕਿਉਂਕਿ ਇਸ ਦਾ ਟੇਕਸਚਰ ਗਿੱਲਾ ਅਤੇ ਚਿਪਚਿਪਾ ਹੁੰਦਾ ਹੈ।
ਮੂਲੀ ਸਰਦੀਆਂ ਵਿਚ ਬਹੁਤ ਦੇਖਣ ਨੂੰ ਮਿਲਦੀ ਹੈ। ਇਸ ਨੂੰ ਵੀ ਫ੍ਰਿਜ ਵਿਚ ਨਹੀਂ ਰੱਖਣਾ ਚਾਹੀਦਾ। ਕਿਉਂਕਿ ਫ੍ਰਿਜ ਵਿਚ ਮੂਲੀ ਰੱਖਣ ਨਾਲ ਇਹ ਹੋਰ ਜ਼ਿਆਦਾ ਮੁਲਾਇਮ ਹੋ ਜਾਂਦੀ ਹੈ।
ਲਾਲ ਗਾਜਰ ਵਿਚ ਵੀ ਬੀਟਾ-ਕੈਰੋਟੀਨ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ। ਜੇਕਰ ਤੁਸੀਂ ਗਾਜਰ ਨੂੰ ਫ੍ਰਿਜ ਵਿਚ ਸਟੋਰ ਕਰਦੇ ਹੋ। ਤਾਂ ਇਹ ਸੁੱਖਣ ਲੱਗਦੀ ਹੈ। ਇਸ ਨਾਲ ਇਸ ਦੀ ਨੇਚੁਰਲ ਮਿਠਾਸ ਘੱਟ ਹੋ ਜਾਂਦੀ ਹੈ।
ਸਰਦੀਆਂ ਵਿਚ ਧਨੀਆ ਦਾ ਸਵਾਦ ਹੀ ਅਲਗ ਹੈ। ਪਰ ਕਈ ਲੋਕ ਇਸ ਨੂੰ ਫ੍ਰਿਜ ਵਿਚ ਰੱਖ ਦਿੰਦੇ ਹਨ। ਜਿਸ ਨਾਲ ਇਹ ਪੀਲਾ ਪੈਣ ਲੱਗ ਜਾਂਦਾ ਹੈ। ਇਸ ਨੂੰ ਫ੍ਰਿਜ ਵਿਚ ਰੱਖਣ ਦੀ ਬਜਾਏ ਇਸ ਨੂੰ ਪਾਣੀ ਵਿਚ ਰੱਖੋ।
ਸਰੋ ਪੋਸ਼ਕ ਤੱਤਾ ਨਾਲ ਭਰਪੂਰ ਸਬਜ਼ੀ ਹੁੰਦੀ ਹੈ। ਜੋ ਸਰਦੀਆਂ ਵਿਚ ਦੇਖਣ ਨੂੰ ਮਿਲਦੀ ਹੈ। ਸਰੋ ਨੂੰ ਫ੍ਰਿਜ ਵਿਚ ਨਹੀਂ ਰੱਖਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਇਸ ਦੇ ਪੱਤੇ ਮੁਰਝਾ ਜਾਂਦੇ ਹਨ।
ਮੇਥੀ ਦੇ ਸਾਗ ਨੂੰ ਫ੍ਰਿਜ ਵਿਚ ਨਹੀਂ ਰੱਖਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਇਸ ਦੇ ਪੱਤੇ ਕਾਲੇ ਪੈਣ ਲਗ ਜਾਂਦੇ ਹਨ। ਬਾਅਦ ਵਿਚ ਇਸ ਨੂੰ ਪਕਾਉਣ ਨਾਲ ਨਿਉਟ੍ਰਿਸ਼ਿਅਨ ਵੀ ਨਹੀਂ ਮਿਲਦਾ।