01-12- 2025
TV9 Punjabi
Author: Ramandeep Singh
(Credit: Pexels)
ਅੱਜਕੱਲ੍ਹ, ਗੈਰ-ਸਿਹਤਮੰਦ ਜੀਵਨ ਸ਼ੈਲੀ, ਪ੍ਰਦੂਸ਼ਣ ਤੇ ਮਾੜੀਆਂ ਖਾਣ-ਪੀਣ ਦੀਆਂ ਆਦਤਾਂ ਕਾਰਨ ਪਿੰਪਲਸ ਬਹੁਤ ਆਮ ਹਨ। ਲੋਕ ਇਨ੍ਹਾਂ ਦੇ ਇਲਾਜ ਲਈ ਮਹਿੰਗੇ ਉਤਪਾਦਾਂ ਦੀ ਵਰਤੋਂ ਕਰਦੇ ਹਨ।
ਪਰ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ, ਪਹਿਲਾਂ ਕਾਰਨ ਦਾ ਪਤਾ ਲਗਾਉਣਾ ਜ਼ਰੂਰੀ ਹੈ। ਕੀ ਤੇਲ ਯੁਕਤ ਭੋਜਨ ਵੀ ਪਿੰਪਲਸ ਪੈਦਾ ਕਰ ਸਕਦਾ ਹੈ? ਆਓ ਮਾਹਰ ਦੀ ਰਾਏ ਜਾਣੀਏ।
ਨਾਰਾਇਣ ਹਸਪਤਾਲ ਦੀ ਸਲਾਹਕਾਰ ਡਾ. ਪ੍ਰਿਯੰਕਾ ਅਗਰਵਾਲ ਦੱਸਦੀ ਹੈ ਕਿ ਬਹੁਤ ਜ਼ਿਆਦਾ ਤੇਲ ਯੁਕਤ ਭੋਜਨ ਖਾਣ ਨਾਲ ਪਿੰਪਲਸ ਹੋਣ ਦਾ ਖ਼ਤਰਾ ਵਧ ਸਕਦਾ ਹੈ ਕਿਉਂਕਿ ਇਹ ਚਮੜੀ ਦੇ ਤੇਲ ਉਤਪਾਦਨ ਨੂੰ ਵਧਾ ਸਕਦਾ ਹੈ।
ਰੋਜ਼ਾਨਾ ਬਹੁਤ ਜ਼ਿਆਦਾ ਤੇਲ ਯੁਕਤ ਭੋਜਨ ਖਾਣ ਨਾਲ ਹਾਰਮੋਨ ਵੀ ਪ੍ਰਭਾਵਿਤ ਹੋ ਸਕਦੇ ਹਨ, ਜੋ ਕਿ ਚਿਹਰੇ 'ਤੇ ਮੁਹਾਸੇ ਹੋਣ ਦਾ ਇੱਕ ਆਮ ਕਾਰਨ ਹੈ। ਇਸ ਨਾਲ ਤੇਲ ਗ੍ਰੰਥੀਆਂ ਜ਼ਿਆਦਾ ਤੇਲ ਪੈਦਾ ਕਰਦੀਆਂ ਹਨ।
ਤੇਲ ਤੇ ਮਿੱਠੇ ਭੋਜਨ ਜ਼ਿਆਦਾ ਬ੍ਰੇਕਆਉਟ ਦਾ ਕਾਰਨ ਬਣ ਸਕਦੇ ਹਨ। ਇਸ ਲਈ, ਸਿਹਤਮੰਦ ਭੋਜਨ ਖਾਣ ਦੀ ਕੋਸ਼ਿਸ਼ ਕਰੋ। ਆਪਣੀ ਖੁਰਾਕ 'ਚ ਵਿਟਾਮਿਨ ਏ, ਸੀ, ਈ, ਤੇ ਡੀ, ਓਮੇਗਾ-3 ਫੈਟੀ ਐਸਿਡ ਤੇ ਐਂਟੀਆਕਸੀਡੈਂਟ ਨਾਲ ਭਰਪੂਰ ਭੋਜਨ ਸ਼ਾਮਲ ਕਰੋ।
ਪਿੰਪਲਸ ਨੂੰ ਰੋਕਣ ਲਈ, ਖੁਰਾਕ ਦੇ ਨਾਲ-ਨਾਲ ਸਹੀ ਸਕਿਨ ਕੇਅਰ ਜ਼ਰੂਰੀ ਹੈ। ਜੇਕਰ ਤੁਹਾਡੀ ਸਕਿਨ ਪਹਿਲਾਂ ਹੀ Oily ਹੈ ਤਾਂ ਉਸ ਅਨੁਸਾਰ ਫੇਸ ਵਾਸ਼ ਤੇ ਮਾਇਸਚਰਾਈਜ਼ਰ ਚੁਣੋ।
ਜੇਕਰ ਤੁਸੀਂ ਆਪਣੇ ਚਿਹਰੇ 'ਤੇ ਵਾਧੂ Oil ਦੇਖਦੇ ਹੋ ਤਾਂ ਇਸ ਨੂੰ ਟਿਸ਼ੂ, ਰੁਮਾਲ ਜਾਂ ਬਲੋਟਿੰਗ ਪੇਪਰ ਨਾਲ ਪੂੰਝੋ। ਧਿਆਨ ਰੱਖੋ ਕਿ ਆਪਣੇ ਚਿਹਰੇ ਨੂੰ ਗੰਦੇ ਹੱਥਾਂ ਨਾਲ ਨਾ ਛੂਹੋ। ਦਿਨ 'ਚ ਦੋ ਵਾਰ ਆਪਣਾ ਚਿਹਰਾ ਧੋਵੋ।